8.2 C
Toronto
Friday, November 7, 2025
spot_img
Homeਭਾਰਤਅੱਤਵਾਦ ਫੈਲਾਉਣ ਵਾਲਿਆਂ 'ਤੇ ਦਬਾਅ ਬਣਾਉਣ ਦੀ ਜ਼ਰੂਰਤ : ਨਰਿੰਦਰ ਮੋਦੀ

ਅੱਤਵਾਦ ਫੈਲਾਉਣ ਵਾਲਿਆਂ ‘ਤੇ ਦਬਾਅ ਬਣਾਉਣ ਦੀ ਜ਼ਰੂਰਤ : ਨਰਿੰਦਰ ਮੋਦੀ

ਸਾਊਦੀ ਅਰਬ ਦੇ ਪ੍ਰਿੰਸ ਨੇ ਕਿਹਾ – ਅਸੀਂ ਇਸ ਮੁੱਦੇ ‘ਤੇ ਭਾਰਤ ਦੇ ਨਾਲ
ਨਵੀਂ ਦਿੱਲੀ/ਬਿਊਰੋ ਨਿਊਜ਼
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਨੇ ਅੱਜ ਸਾਊਦੀ ਅਰਬ ਦੇ ਸਾਹਮਣੇ ਪੁਲਵਾਮਾ ਹਮਲੇ ਦਾ ਮੁੱਦਾ ਉਠਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੀ ਮੌਜੂਦਗੀ ਵਿਹ ਕਿਹਾ ਕਿ ਅੱਤਵਾਦ ਫੈਲਾਉਣ ਵਾਲਿਆਂ ‘ਤੇ ਦਬਾਅ ਬਣਾਉਣ ਦੀ ਜ਼ਰੂਰਤ ਹੈ। ਇਸ ਦੌਰਾਨ ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਨੇ ਅੱਤਵਾਦ ਦੇ ਮੁੱਦੇ ‘ਤੇ ਭਾਰਤ ਦਾ ਸਾਥ ਦੇਣ ਦਾ ਵਾਅਦਾ ਕੀਤਾ, ਪਰ ਉਨ੍ਹਾਂ ਪੁਲਵਾਮਾ ਹਮਲੇ ਦਾ ਨਾਮ ਨਹੀਂ ਲਿਆ। ਇਸ ਤੋਂ ਪਹਿਲਾਂ ਦੋਵਾਂ ਦੇਸ਼ਾਂ ਵਿਚਕਾਰ ਪੰਜ ਸਮਝੌਤਿਆਂ ‘ਤੇ ਦਸਤਖਤ ਵੀ ਹੋਏ। ਇਕ ਸਾਂਝੇ ਬਿਆਨ ਵਿਚ ਮੋਦੀ ਨੇ ਕਿਹਾ ਕਿ ਪ੍ਰਿੰਸ ਸਲਮਾਨ ਦਾ ਭਾਰਤ ਦੇ ਪਹਿਲੇ ਦੌਰੇ ‘ਤੇ ਸਵਾਗਤ ਕਰਦੇ ਹੋਏ ਖੁਸ਼ੀ ਹੋਈ ਹੈ। ਦੋਵੇਂ ਦੇਸ਼ਾਂ ਵਿਚਕਾਰ ਪੁਰਾਣੇ ਸਬੰਧ ਹਨ। ਉਨ੍ਹਾਂ ਦੱਸਿਆ ਕਿ ਦੋਵੇਂ ਦੇਸ਼ਾਂ ਵਿਚਕਾਰ ਆਰਥਿਕ ਸਬੰਧਾਂ ਨੂੰ ਉਚਾਈ ‘ਤੇ ਲਿਜਾਣ ਦਾ ਫੈਸਲਾ ਕੀਤਾ ਗਿਆ।

RELATED ARTICLES
POPULAR POSTS