13.4 C
Toronto
Saturday, May 23, 2026
spot_img
Homeਭਾਰਤਸ਼ਾਹਰੁਖ ਖਾਨ ਦੇ ਮੁੰਡੇ ਨੂੰ ਨਹੀਂ ਮਿਲੀ ਰਾਹਤ-ਆਰਿਆਨ ਖਾਨ ਅਜੇ ਦੋ ਦਿਨ...

ਸ਼ਾਹਰੁਖ ਖਾਨ ਦੇ ਮੁੰਡੇ ਨੂੰ ਨਹੀਂ ਮਿਲੀ ਰਾਹਤ-ਆਰਿਆਨ ਖਾਨ ਅਜੇ ਦੋ ਦਿਨ ਹੋਰ ਜੇਲ੍ਹ ’ਚ ਰਹੇਗਾ

ਮੁੰਬਈ/ਬਿਊਰੋ ਨਿਊਜ਼
ਫਿਲਮ ਅਦਾਕਾਰ ਸ਼ਾਹਰੁਖ ਖਾਨ ਦੇ ਮੁੰਡੇ ਆਰਿਅਨ ਨੂੰ ਅਗਲੇ ਦੋ ਦਿਨ ਯਾਨੀ ਕਿ 13 ਅਕਤੂਬਰ ਤੱਕ ਜੇਲ੍ਹ ਵਿਚ ਹੀ ਰਹਿਣਾ ਪਵੇਗਾ। ਮੁੰਬਈ ਸੈਸ਼ਨ ਕੋਰਟ ਨੇ ਉਸਦੀ ਜ਼ਮਾਨਤ ਅਰਜ਼ੀ ’ਤੇ 13 ਅਕਤੂਬਰ ਨੂੰ ਸੁਣਵਾਈ ਲਈ ਕਿਹਾ ਹੈ। ਧਿਆਨ ਰਹੇ ਕਿ ਡਰੱਗ ਦੇ ਮਾਮਲੇ ਵਿਚ ਘਿਰੇ ਆਰਿਅਨ ਦੇ ਵਕੀਲ ਸਤੀਸ਼ ਮਾਨਸ਼ਿੰਦੇ ਨੇ ਅਦਾਲਤ ਵਿਚ ਇਕ ਅਰਜ਼ੀ ਦਾਖਲ ਕੀਤੀ ਸੀ। ਮਾਨਸ਼ਿੰਦੇ ਨੇ ਕਿਹਾ ਕਿ ਜੇਕਰ ਅਦਾਲਤ ਨੇ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਤਾਂ ਇਸ ਲਈ ਉਹ ਇਸਦੇ ਖਿਲਾਫ ਉਚ ਅਦਾਲਤ ਜਾਣਗੇ। ਆਰਿਅਨ ਖਾਨ ਦੀ ਜ਼ਮਾਨਤ ਅਰਜ਼ੀ ਇਸ ਅਧਾਰ ’ਤੇ ਦਾਖਲ ਕੀਤੀ ਗਈ ਸੀ ਕਿ ਉਸ ਕੋਲੋਂ ਕਿਸੇ ਵੀ ਤਰ੍ਹਾਂ ਦਾ ਡਰੱਗ ਬਰਾਮਦ ਨਹੀਂ ਹੋਇਆ ਅਤੇ ਆਰੋਪੀਆਂ ਨਾਲ ਉਸਦੀ ਕੋਈ ਮਿਲੀਭੁਗਤ ਵੀ ਨਹੀਂ ਸੀ। ਅਰਜ਼ੀ ਵਿਚ ਇਹ ਵੀ ਕਿਹਾ ਗਿਆ ਕਿ ਇਸ ਗੱਲ ਦਾ ਵੀ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਆਰਿਅਨ ਖਾਨ ਨੇ ਡਰੱਗ ਦਾ ਸੇਵਨ ਕੀਤਾ ਸੀ।

RELATED ARTICLES
POPULAR POSTS