ਦੇਸ਼ ’ਚ 40 ਦਿਨ ਦਾ ਰਾਸ਼ਟਰੀ ਸ਼ੋਕ
ਨਵੀਂ ਦਿੱਲੀ/ਬਿਊਰੋ ਨਿਊਜ਼
ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਰਾਸ਼ਟਰਪਤੀ ਅਤੇ ਆਬੂਧਾਬੀ ਦੇ ਸ਼ਾਸਕ ਸ਼ੇਖ ਖਲੀਫਾ ਬਿਨ ਜਾਇਦ ਅਲ ਨਾਹੀਯਾਨ ਦਾ ਅੱਜ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਸਰਕਾਰ ਨੇ ਖਲੀਫਾ ਦੇ ਦਿਹਾਂਤ ਦੀ ਪੁਸ਼ਟੀ ਕਰ ਦਿੱਤੀ ਹੈ ਅਤੇ ਦੇਸ਼ ਵਿਚ 40 ਦਿਨ ਦਾ ਰਾਸ਼ਟਰੀ ਸ਼ੋਕ ਐਲਾਨ ਦਿੱਤਾ ਗਿਆ ਹੈ। ਇਸ ਦੌਰਾਨ ਰਾਸ਼ਟਰੀ ਝੰਡਾ ਵੀ ਅੱਧਾ ਝੁਕਿਆ ਰਹੇਗਾ। ਤਿੰਨ ਦਿਨ ਤੱਕ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਦਫਤਰ ਵੀ ਬੰਦ ਰਹਿਣਗੇ। ਧਿਆਨ ਰਹੇ ਕਿ ਸ਼ੇਖ ਖਲੀਫਾ 3 ਨਵੰਬਰ 2004 ਤੋਂ ਯੂਏਈ ਦੇ ਰਾਸ਼ਟਰਪਤੀ ਅਤੇ ਆਬੂਧਾਬੀ ਦੇ ਸ਼ਾਸਕ ਰਹੇ। ਉਨ੍ਹਾਂ ਦੇ ਪਿਤਾ ਸ਼ੇਖ ਜਾਇਦ ਬਿਨ ਸੁਲਤਾਨ ਅਲ ਨਾਹੀਯਾਨ 1971 ਤੋਂ 2004 ਤੱਕ ਰਾਸ਼ਟਰਪਤੀ ਰਹੇ, ਜੋ ਦੇਸ਼ ਦੇ ਪਹਿਲੇ ਰਾਸ਼ਟਰਪਤੀ ਸਨ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …