ਨਵੀਂ ਦਿੱਲੀ/ਬਿਊਰੋ ਨਿਊਜ਼ : ਵਿੰਗ ਕਮਾਂਡਰ ਅਭਿਨੰਦਨ ਨੇ ਏਅਰ ਚੀਫ਼ ਮਾਰਸ਼ਲ ਬੀ. ਐੱਸ. ਧਨੋਆ ਨਾਲ ਅੱਜ ਮਿਗ-21 ਲੜਾਕੂ ਜਹਾਜ਼ ਵਿੱਚ ਉਡਾਣ ਭਰੀ। ਹਵਾਈ ਫੌਜ ਦੇ ਪਾਇਲਟ ਅਭਿਨੰਦਨ ਨੂੰ ਉਨ੍ਹਾਂ ਦੇ ਸਾਹਸ ਲਈ ਪੂਰਾ ਦੇਸ਼ ਜਾਣਦਾ ਹੈ। ਉਨ੍ਹਾਂ ਨੇ ਬਾਲਾਕੋਟ ਏਅਰਸਟ੍ਰਾਈਕ ਤੋਂ ਬਾਅਦ ਪਾਕਿਸਤਾਨੀ ਹਵਾਈ ਫੌਜ ਦੇ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਣ ਦੌਰਾਨ ਆਪਣੇ ਮਿਗ-21 ਨਾਲ ਉਡਾਣ ਭਰੀ ਸੀ। ਇਸ ਦੌਰਾਨ ਪਾਕਿਸਤਾਨੀ ਜਹਾਜ਼ਾਂ ਦਾ ਪਿੱਛਾ ਕਰਦਿਆਂ ਅਭਿਨੰਦਨ ਨੇ ਉਨ੍ਹਾਂ ਨੇ ਦੇ ਇੱਕ ਐੱਫ-16 ਜਹਾਜ਼ ਨੂੰ ਹੇਠਾਂ ਸੁੱਟਿਆ ਸੀ।
ਇਸੇ ਦੌਰਾਨ ਬੀ.ਐਸ. ਧਨੋਆ ਨੇ ਕਿਹਾ ਕਿ ਅਸੀਂ ਦੋਵੇਂ ਪਾਕਿਸਤਾਨ ਖਿਲਾਫ ਲੜਦੇ ਹੋਏ ਜਹਾਜ਼ ਨਾਲ ਕੁੱਦੇ ਹਾਂ। ਉਨ੍ਹਾਂ ਕਿਹਾ ਕਿ ਮੈਂ 1988 ਵਿਚ ਪਾਕਿਸਤਾਨ ਖਿਲਾਫ ਅਜਿਹਾ ਕੀਤਾ ਸੀ ਅਤੇ ਮੈਂ 9 ਮਹੀਨੇ ਬਾਅਦ ਫਲਾਇੰਗ ਵਿਚ ਵਾਪਸ ਪਰਤਿਆ ਸੀ, ਜਦਕਿ ਅਭਿਨੰਦਨ 6 ਮਹੀਨੇ ਬਾਅਦ ਹੀ ਵਾਪਸ ਆ ਗਿਆ ਹੈ। ਧਨੋਆ ਨੇ ਕਿਹਾ ਕਿ ਮੈਂ ਕਾਰਗਿਲ ਯੁੱਧ ਅਤੇ ਅਭਿਨੰਦਨ ਨੇ ਬਾਲਾਕੋਟ ਤੋਂ ਬਾਅਦ ਲੜਾਈ ਲੜੀ ਹੈ।ਇਸ ਨੂੰ 18 ਦੇਸ਼ ਵਰਤ ਰਹੇ ਹਨ ਤੇ ਇਹ ਭਵਿੱਖੀ ਲੋੜਾਂ ‘ਤੇ ਖ਼ਰਾ ਉਤਰਦਾ ਹੈ। ਅਪਾਚੇ ਪਹਾੜਾਂ ਤੇ ਜੰਗਲਾਂ ‘ਚ ਵੀ ਕਾਰਗਰ ਹੈ ਤੇ 280 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਉਡਾਨ ਭਰਦਾ ਹੈ। ਇਹ ਜੰਗ ਅਤੇ ਸ਼ਾਂਤੀ ਦੋਵਾਂ ਸਥਿਤੀਆਂ ਵਿਚ ਵਰਤਿਆ ਜਾ ਸਕਦਾ ਹੈ।
Check Also
ਪਿ੍ਅੰਕਾ ਗਾਂਧੀ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ
ਪਹਿਲੀ ਵਾਰ ਲੋਕ ਸਭਾ ਮੈਂਬਰ ਬਣੀ ਹੈ ਪਿ੍ਰਅੰਕਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਸੰਸਦ ਦੇ ਸਰਦ …