Breaking News
Home / ਭਾਰਤ / ਪਾਣੀਆਂ ਦੇ ਮੁੱਦੇ ‘ਤੇ ਡੇਰਾ ਸਿਰਸਾ ਮੁਖੀ ਦਾ ਦਖ਼ਲ

ਪਾਣੀਆਂ ਦੇ ਮੁੱਦੇ ‘ਤੇ ਡੇਰਾ ਸਿਰਸਾ ਮੁਖੀ ਦਾ ਦਖ਼ਲ

6ਕਿਹਾ, ਪਾਣੀ ‘ਤੇ ਸਾਰਿਆਂ ਦਾ ਹੱਕ, ਚਾਹੇ ਉਹ ਇਨਸਾਨ ਹੋਵੇ ਜਾਂ ਪਸ਼ੂ-ਪੰਛੀ
ਸਿਰਸਾ/ਬਿਊਰੋ ਨਿਊਜ਼
ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੇ ਪਾਣੀਆਂ ਦੇ ਮੁੱਦੇ ਉੱਤੇ ਬਿਆਨ ਦੇ ਕੇ ਨਵੀਂ ਚਰਚਾ ਛੇੜ ਦਿੱਤੀ ਹੈ। ਡੇਰਾ ਮੁਖੀ ਨੇ ਆਖਿਆ ਕਿ ਪਾਣੀ ਦੀ ਵੰਡ ਸੂਬੇ ਦੇ ਆਧਾਰ ਉੱਤੇ ਹੋਣ ਦੀ ਬਜਾਏ ਇਸ ਦਾ ਰਾਸ਼ਟਰੀਕਰਨ ਹੋਣਾ ਚਾਹੀਦਾ ਹੈ। ਸਿਰਸਾ ਵਿਖੇ ਸਮਾਗਮ ਦੌਰਾਨ ਬੋਲਦਿਆਂ ਡੇਰਾ ਮੁਖੀ ਨੇ ਆਖਿਆ ਕਿ ਪਾਣੀ ਉੱਤੇ ਸਭ ਦਾ ਹੱਕ ਹੁੰਦਾ ਹੈ ਚਾਹੇ ਉਹ ਇਨਸਾਨ ਹੋਣ ਜਾਂ ਪਸ਼ੂ-ਪੰਛੀ।
ਪੰਜਾਬ, ਹਰਿਆਣਾ ਅਤੇ ਦਿੱਲੀ ਵਿਚਲੇ ਜਲ ਵਿਵਾਦ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਪਤਾ ਨਹੀਂ ਇਹ ਕਿਉਂ ਹੈ। ਕਿਉਂਕਿ ਪਾਣੀ ਉੱਤੇ ਹਰ ਕਿਸੇ ਦਾ ਹੱਕ ਹੁੰਦਾ ਹੈ। ਉਨ੍ਹਾਂ ਆਖਿਆ ਕਿ ਲਾਤੂਰ ਦੇ ਸੋਕਾ ਪ੍ਰਭਾਵਿਤ ਇਲਾਕੇ ਵਿੱਚ ਪਾਣੀ ਭੇਜਿਆ ਜਾਵੇਗਾ ਜਿਸ ਦੇ ਲਈ ਡੇਰੇ ਦੀ ਟੀਮ ਵੱਲੋਂ ਸਰਵੇ ਕੀਤਾ ਜਾ ਰਿਹਾ ਹੈ।

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …