Breaking News
Home / ਭਾਰਤ / ਕਾਲੇ ਧਨ ਦਾ 30 ਸਤੰਬਰ ਤੱਕ ਖੁਲਾਸਾ ਕਰੋ ਜਾਂ ਕਾਰਵਾਈ ਲਈ ਤਿਆਰ ਰਹੋ : ਮੋਦੀ

ਕਾਲੇ ਧਨ ਦਾ 30 ਸਤੰਬਰ ਤੱਕ ਖੁਲਾਸਾ ਕਰੋ ਜਾਂ ਕਾਰਵਾਈ ਲਈ ਤਿਆਰ ਰਹੋ : ਮੋਦੀ

6ਨਵੀਂ ਦਿੱਲੀ : 30 ਸਤੰਬਰ ਪਿੱਛੋਂ ਕਾਲਾ ਧਨ ਰੱਖਣ ਵਾਲਿਆਂ ਨੂੰ ਕੈਦ ਸਮੇਤ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਣਦੱਸੀ ਜਾਇਦਾਦ ਜਿਹੜੀ ਗਹਿਣਿਆਂ ਅਤੇ ਰੀਅਲ ਅਸਟੇਟ ਦੇ ਰੂਪ ਵਿਚ ਜਮ੍ਹਾਂ ਕੀਤੀ ਹੋਈ ਹੈ ਰੱਖਣ ਵਾਲੇ ਲੋਕਾਂ ਨੂੰ ਅਰਾਮ ਨਾਲ ਸੌਣ ਲਈ ਆਪਣੇ ਕਾਲੇ ਧਨ ਦਾ ਖੁਲਾਸਾ ਕਰਨਾ ਚਾਹੀਦਾ ਹੈ। ਉਨ੍ਹਾਂ ਦੇ ਸਵਾਗਤ ਲਈ ਜੌਹਰੀਆਂ ਵਲੋਂ ਕਰਵਾਏ ਸਮਾਗਮ ਵਿਖੇ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਪੈਸੇ ਲੁਕਾਉਣ ਲਈ ਸੋਨੇ ਦੇ ਵਪਾਰੀਆਂ ਕੋਲ ਜਾਂਦੇ ਲੋਕਾਂ ਬਾਰੇ ਪਤਾ ਹੈ ਅਤੇ ਉਨ੍ਹਾਂ ਨੂੰ ਸੁਨੇਹਾ ਦੇ ਦਿੱਤਾ ਜਾਵੇ ਕਿ ਉਹ 30 ਸਤੰਬਰ ਤੱਕ ਅਣਦੱਸੀ ਜਾਇਦਾਦ ਦਾ ਖੁਲਾਸਾ ਕਰਕੇ ਚੈਨ ਦੀ ਨੀਂਦ ਸੌਣ। ਇਹ ਟਿੱਪਣੀ ਕਰਦਿਆਂ ਕਿ ਪਿਛਲੇ ਸਮੇਂ ਦੌਰਾਨ ਟੈਕਸ ਚੋਰਾਂ ਨੂੰ ਜੇਲ੍ਹ ਜਾਣਾ ਪਿਆ ਉਨ੍ਹਾਂ ਕਿਹਾ ਕਿ ਸਰਕਾਰ ਨੂੰ 30 ਸਤੰਬਰ ਪਿੱਛੋਂ ਇਸ ਤਰ੍ਹਾਂ ਦੀ ਕਾਰਵਾਈ ਕਰਨ ਲਈ ਮਜਬੂਰ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਉਹ ਉਸ ਪਾਪ ਨੂੰ ਕਰਨਾ ਨਹੀਂ ਚਾਹੁੰਦੇ ਜੋ ਉਨ੍ਹਾਂ ਨੂੰ 30 ਸਤੰਬਰ ਪਿੱਛੋਂ ਕਰਨਾ ਪਵੇਗਾ। ਆਮਦਨ ਖੁਲਾਸਾ ਯੋਜਨਾ ਜਿਹੜੀ ਪਹਿਲੀ ਜੂਨ ਨੂੰ ਖੋਲ੍ਹੀ ਗਈ ਸੀ ਅਤੇ 30 ਸਤੰਬਰ ਨੂੰ ਬੰਦ ਹੋਵੇਗੀ ਤਹਿਤ ਟੈਕਸ ਅਤੇ 45 ਫ਼ੀਸਦੀ ਜੁਰਮਾਨਾ ਦੇ ਕੇ ਕਾਲੇ ਧਨ ਦੇ ਝਮੇਲੇ ਤੋਂ ਮੁਕਤ ਹੋਇਆ ਜਾ ਸਕਦਾ ਹੈ।

Check Also

ਆਮ ਆਦਮੀ ਪਾਰਟੀ ਨੇ ‘ਕੇਜਰੀਵਾਲ ਨੂੰ ਅਸ਼ੀਰਵਾਦ’ ਮੁਹਿੰਮ ਦੀ ਕੀਤੀ ਸ਼ੁਰੂਆਤ

ਅਸ਼ੀਰਵਾਦ ਦੇਣ ਲਈ ਸੁਨੀਤਾ ਕੇਜਰੀਵਾਲ ਨੇ ਵਟਸਐਪ ਨੰਬਰ ਕੀਤਾ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ …