ਕਿਹਾ, ਬੈਲ ਗੱਡੀਆਂ ਦੀ ਦੌੜ ‘ਤੇ ਰੋਕ ਨਹੀਂ ਹਟਾਈ ਜਾਵੇਗੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਬੈਲ ਗੱਡੀਆਂ ਦੀ ਦੌੜ ‘ਤੇ ਲੱਗੀ ਰੋਕ ਨਹੀਂ ਹਟਾਈ ਜਾਏਗੀ। ਸੁਪਰੀਮ ਕੋਰਟ ਨੇ ਸਾਫ ਕਿਹਾ ਹੈ ਕਿ ਸਿਰਫ਼ ਰਵਾਇਤ ਦੇ ਅਧਾਰ ‘ਤੇ ਕਰਵਾਈਆਂ ਜਾਂਦੀਆਂ ਬੈਲ ਗੱਡੀਆਂ ਦੀਆਂ ਦੌੜਾਂ ਤੋਂ ਰੋਕ ਨਹੀਂ ਹਟਾਈ ਜਾ ਸਕਦੀ। ਦੇਸ਼ ਭਰ ਵਿਚ ਇਸ ਦੌੜ ‘ਤੇ ਪਾਬੰਦੀ ਲਗਾਈ ਗਈ ਹੈ। ਪਰ ਇਹਨਾਂ ਦੌੜਾਂ ਦੇ ਪ੍ਰਬੰਧਕਾਂ ਨੇ ਰੋਕ ਹਟਾਉਣ ਲਈ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ। ਸੁਪਰੀਮ ਕੋਰਟ ਦੇ ਜਸਟਿਸ ਦੀਪਕ ਮਿਸ਼ਰਾ ਤੇ ਜਸਟਿਸ ਆਰ ਐਫ ਨਰੀਮਨ ਨੇ ਕਿਹਾ ਕਿ ਰਵਾਇਤਾਂ ਦਾ ਹਵਾਲਾ ਦੇ ਕੇ ਇਸ ਦੌੜ ਨੂੰ ਕਾਨੂੰਨੀ ਰੂਪ ਨਹੀਂ ਦਿੱਤਾ ਜਾ ਸਕਦਾ। ਜੇਕਰ ਅਜਿਹੀਆਂ ਰਵਾਇਤਾਂ ਨੂੰ ਅਧਾਰ ਮੰਨਿਆ ਜਾਵੇ ਤਾਂ ਦੇਸ਼ ਵਿਚ ਸਤੀ ਪ੍ਰਥਾ ਨੂੰ ਵੀ ਕਾਨੂੰਨੀ ਮਾਨਤਾ ਦਿੱਤੀ ਜਾਵੇ।
Check Also
ਹੁਣ ਮਰਦ ਦਰਜੀ ਔਰਤਾਂ ਦਾ ਮਾਪ ਨਹੀਂ ਲੈ ਸਕਣਗੇ
ਯੂਪੀ ਮਹਿਲਾ ਕਮਿਸ਼ਨ ਨੇ ਲਿਆਂਦਾ ਮਤਾ ਲਖਨਊ/ਬਿਊਰੋ ਨਿਊਜ਼ ਉਤਰ ਪ੍ਰਦੇਸ਼ ਦੇ ਮਹਿਲਾ ਕਮਿਸ਼ਨ ਵੱਲੋਂ ਇਕ …