20.1 C
Toronto
Sunday, August 9, 2026
spot_img
Homeਭਾਰਤਨਰਿੰਦਰ ਮੋਦੀ ਨੇ ਪਹਿਲਾਂ ਆਪਣੀ ਮਾਤਾ ਅਤੇ ਫਿਰ ਅਡਵਾਨੀ, ਜੋਸ਼ੀ ਤੇ ਬਾਦਲ...

ਨਰਿੰਦਰ ਮੋਦੀ ਨੇ ਪਹਿਲਾਂ ਆਪਣੀ ਮਾਤਾ ਅਤੇ ਫਿਰ ਅਡਵਾਨੀ, ਜੋਸ਼ੀ ਤੇ ਬਾਦਲ ਕੋਲੋਂ ਲਿਆ ਅਸ਼ੀਰਵਾਦ

ਨਰਿੰਦਰ ਮੋਦੀ ਨੇ ਪਹਿਲਾਂ ਆਪਣੀ ਮਾਤਾ ਅਤੇ ਫਿਰ ਅਡਵਾਨੀ, ਜੋਸ਼ੀ ਤੇ ਬਾਦਲ ਕੋਲੋਂ ਲਿਆ ਅਸ਼ੀਰਵਾਦਨਵੀਂ ਦਿੱਲੀ/ਬਿਊਰੋ ਨਿਊਜ਼
ਭਾਜਪਾ ਦੀ ਅਗਵਾਈ ਵਾਲੇ ਐਨਡੀਏ ਵੱਲੋਂ ਵੱਡੇ ਬਹੁਮਤ ਨਾਲ ਸੱਤਾ ਵਿੱਚ ਵਾਪਸੀ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਮਾਤਾ ਕੋਲੋਂ ਅਸ਼ੀਰਵਾਦ ਲਿਆ। ਇਸ ਤੋਂ ਬਾਅਦ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪਾਰਟੀ ਦੇ ਸੀਨੀਅਰ ਆਗੂਆਂ ਲਾਲ ਕ੍ਰਿਸ਼ਨ ਅਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਤੋਂ ਅਸ਼ੀਰਵਾਦ ਲਿਆ। ਮੋਦੀ ਪਹਿਲਾਂ ਅਡਵਾਨੀ ਦੇ ਘਰ ਗਏ, ਜਿੱਥੇ ਉਨ੍ਹਾਂ ਬਜ਼ੁਰਗ ਭਾਜਪਾ ਆਗੂ ਦੇ ਪੈਰੀਂ ਹੱਥ ਲਾਏ। ਇਸੇ ਤਰ੍ਹਾਂ ਮੋਦੀ ਨੇ ਪਾਰਟੀ ਦੇ ਨੇਤਾ ਮੁਰਲੀ ਮਨੋਹਰ ਜੋਸ਼ੀ ਦੇ ਘਰ ਜਾ ਕੇ ਜਦੋਂ ਪੈਰੀ ਹੱਥ ਲਗਾਏ ਤਾਂ ਜੋਸ਼ੀ ਨੇ ਮੋਦੀ ਨੂੰ ਗਲ ਨਾਲ ਲਾ ਲਿਆ।ਇਸ ਦੇ ਚੱਲਦਿਆਂ ਐਨਡੀਏ ਦੀ ਮੀਟਿੰਗ ਉਪਰੰਤ ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਦੇ ਪੈਰੀਂ ਹੱਥ ਲਗਾ ਕੇ ਉਨ੍ਹਾਂ ਕੋਲੋਂ ਵੀ ਅਸੀਰਵਾਦ ਲਿਆ।

RELATED ARTICLES
POPULAR POSTS