9.9 C
Toronto
Monday, October 26, 2026
spot_img
Homeਭਾਰਤਕਰੋਨਾ ਦਾ ਕਹਿਰ : ਅਗਲੇ ਛੇ ਮਹੀਨਿਆਂ 'ਚ ਪੰਜ ਸਾਲ ਤੱਕ ਦੀ...

ਕਰੋਨਾ ਦਾ ਕਹਿਰ : ਅਗਲੇ ਛੇ ਮਹੀਨਿਆਂ ‘ਚ ਪੰਜ ਸਾਲ ਤੱਕ ਦੀ ਉਮਰ ਦੇ ਢਾਈ ਲੱਖ ਤੋਂ ਵੱਧ ਬੱਚਿਆਂ ਦੀ ਹੋ ਸਕਦੀ ਹੈ ਮੌਤ

ਕਰੋਨਾ ਦਾ ਕਹਿਰ : ਅਗਲੇ ਛੇ ਮਹੀਨਿਆਂ ‘ਚ ਪੰਜ ਸਾਲ ਤੱਕ ਦੀ ਉਮਰ ਦੇ ਢਾਈ ਲੱਖ ਤੋਂ ਵੱਧ ਬੱਚਿਆਂ ਦੀ ਹੋ ਸਕਦੀ ਹੈ ਮੌਤਨਵੀਂ ਦਿੱਲੀ : ਕੋਰੋਨਾ ਵਾਇਰਸ ਲਾਗ ਕਾਰਨ ਪੂਰੀ ਦੁਨੀਆਂ ‘ਚ ਆਮ ਡਾਕਟਰੀ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ ਅਤੇ ਬਹੁਤ ਸਾਰੇ ਦੇਸ਼ਾਂ ‘ਚ ਲੌਕਡਾਊਨ ਕਾਰਨ ਭੋਜਨ ਦੀ ਉਪਲੱਬਧਤਾ ‘ਚ ਵੀ ਕਮੀ ਆਈ ਹੈ। ਇਸ ਕਾਰਨ ਮਾਂ ਤੇ ਬੱਚੇ ਦੀ ਸਿਹਤ ‘ਤੇ ਮਾੜਾ ਪ੍ਰਭਾਵ ਪੈਣ ਦੀ ਸੰਭਾਵਨਾ ਹੈ। ਅਮਰੀਕਾ ਦੀ ਜੌਨ ਹੌਪਕਿਨਜ਼ ਯੂਨੀਵਰਸਿਟੀ ਦੀ ਖੋਜ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਗਲੇ 6 ਮਹੀਨਿਆਂ ‘ਚ 5 ਸਾਲ ਤਕ ਦੀ ਉਮਰ ਦੇ 2.53 ਲੱਖ ਬੱਚਿਆਂ ਦੀ ਮੌਤ ਹੋ ਸਕਦੀ ਹੈ।
ਜੌਨ ਹੌਪਕਿਨਜ਼ ਯੂਨੀਵਰਸਿਟੀ ਦੀ ਖੋਜ ਨੂੰ ਲਾਸੇਂਟ ਜਰਨਲ ਦੇ ਤਾਜ਼ਾ ਅੰਕ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ 118 ਘੱਟ ਤੇ ਦਰਮਿਆਨੀ ਆਮਦਨੀ ਵਾਲੇ ਦੇਸ਼ ਦੀਆਂ ਸਿਹਤ ਸੇਵਾਵਾਂ ਕੋਰੋਨਾ ਵਾਇਰਸ ਦੀ ਲਾਗ ਦੇ ਇਲਾਜ ‘ਤੇ ਧਿਆਨ ਕੇਂਦਰਿਤ ਕਰਨ ਕਰਕੇ ਮਾਂ ਤੇ ਬੱਚਿਆਂ ਨਾਲ ਸਬੰਧਤ ਡਾਕਟਰੀ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਤ ਹੋਈਆਂ ਹਨ।
ਦੂਜਾ, ਬਿਮਾਰੀ ਦੇ ਡਰ, ਲੌਕਡਾਊਨ ਆਦਿ ਕਾਰਨ ਲੋਕ ਸਿਹਤ ਸੇਵਾਵਾਂ ਤਕ ਪਹੁੰਚ ਨਹੀਂ ਪਾ ਰਹੇ ਹਨ। ਤੀਜਾ, ਇਸ ਮਿਆਦ ਦੌਰਾਨ ਘੱਟ ਆਮਦਨੀ ਵਾਲੇ ਲੋਕਾਂ ਦੇ ਕੰਮ-ਧੰਦੇ ਗੁਆਉਣ ਕਾਰਨ ਖਾਣੇ ਤਕ ਪਹੁੰਚ ਘੱਟ ਗਈ ਹੈ, ਜਿਸ ਕਾਰਨ ਕੁਪੋਸ਼ਣ ‘ਚ ਵਾਧਾ ਹੋਣ ਦੀ ਸੰਭਾਵਨਾ ਹੈ, ਜੋ ਮਾਂ ਤੇ ਬੱਚੇ ਦੀ ਮੌਤ ਦਾ ਵੱਡਾ ਕਾਰਨ ਬਣਦੀ ਹੈ।
ਸਰਕਾਰ ਨੂੰ ਐਮਰਜੈਂਸੀ ਯੋਜਨਾ ਬਣਾਉਣੀ ਚਾਹੀਦੀ ਹੈ : ਡਾ. ਮੁਤਰੇਜਾ
ਪਾਪੁਲੇਸ਼ਨ ਫ਼ਾਊਂਡੇਸ਼ਨ ਆਫ਼ ਇੰਡੀਆ (ਪੀਐਫਆਈ) ਦੀ ਕਾਰਜਕਾਰੀ ਨਿਦੇਸ਼ਕ ਡਾ. ਪੂਨਮ ਮੁਤਰੇਜਾ ਨੇ ਕਿਹਾ ਕਿ ਇਹ ਅਧਿਐਨ ਹਕੀਕਤ ਨੂੰ ਦਰਸਾਉਂਦਾ ਹੈ। ਕੋਵਿਡ ਨਾਲ ਲੜਨਾ ਜ਼ਰੂਰੀ ਹੈ ਪਰ ਮਾਂ ਤੇ ਬੱਚਿਆਂ ਦੀਆਂ ਸਿਹਤ ਸੇਵਾਵਾਂ ਨੂੰ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਨਹੀਂ ਕੀਤਾ ਜਾਣਾ ਚਾਹੀਦਾ। ਪਰ ਸੱਚਾਈ ਇਹ ਹੈ ਕਿ ਉਹ ਪ੍ਰਭਾਵਿਤ ਹੋਏ ਹਨ। ਸਰਕਾਰ ਨੂੰ ਇਸ ਲਈ ਐਮਰਜੈਂਸੀ ਯੋਜਨਾ ਬਣਾਉਣੀ ਚਾਹੀਦੀ ਹੈ। ਮੈਂ ਚਿਤੌੜਗੜ੍ਹ ਜ਼ਿਲ੍ਹਾ ਹਸਪਤਾਲ ਵਿੱਚ ਵੇਖਿਆ ਕਿ ਇੱਥੇ 300 ਬਿਸਤਰੇ ਹਨ, ਜਿਨ੍ਹਾਂ ਵਿੱਚੋਂ 200 ਕੋਵਿਡ ਦੇ ਮਰੀਜ਼ਾਂ ਲਈ ਰਾਖਵੇਂ ਰੱਖੇ ਗਏ ਹਨ।
ਮੌਤ ਦਰ ‘ਚ 18.5% ਦੇ ਵਾਧੇ ਦੀ ਸੰਭਾਵਨਾ
ਖੋਜਕਰਤਾਵਾਂ ਨੇ ਕਿਹਾ ਕਿ ਜੇ ਇਨ੍ਹਾਂ ਸਥਿਤੀਆਂ ਦੇ ਘੱਟ ਪ੍ਰਭਾਵ ਦਾ ਮੁਲਾਂਕਣ ਕੀਤਾ ਜਾਵੇ ਤਾਂ 9.8 ਤੋਂ 18.5% ਤਕ ਮੌਤ ਦੀ ਦਰ ‘ਚ ਵਾਧਾ ਹੋਣ ਦੀ ਸੰਭਾਵਨਾ ਹੈ। ਇਸ ਨਾਲ 6 ਮਹੀਨਿਆਂ ‘ਚ 5 ਸਾਲ ਉਮਰ ਤਕ ਦੇ 2,53,500 ਬੱਚਿਆਂ ਦੀ ਮੌਤ ਹੋ ਸਕਦੀ ਹੈ। ਇਸ ਮਿਆਦ ‘ਚ 12,200 ਮਾਵਾਂ ਦੀਆਂ ਮੌਤਾਂ ਹੋ ਸਕਦੀਆਂ ਹਨ। ਜੇ ਅਸੀਂ ਸਭ ਤੋਂ ਮਾੜੇ ਹਾਲਾਤਾਂ ‘ਤੇ ਵਿਚਾਰ ਕਰੀਏ ਤਾਂ 39.3 ਤੋਂ 51.9% ਤਕ ਮੌਤਾਂ ਵੱਧ ਸਕਦੀਆਂ ਹਨ।
ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਨਹੀਂ ਮਿਲੀ ਰਾਹਤ
ਨਵੀਂ ਦਿੱਲੀ : ਦਿੱਲੀ ਸਿੱਖ ਕਤਲੇਆਮ ਦੇ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਦੀ ਜ਼ਮਾਨਤ ਪਟੀਸ਼ਨ ‘ਤੇ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ, ਪਰ ਉਸ ਨੂੰ ਕੋਈ ਰਾਹਤ ਨਹੀਂ ਮਿਲੀ।ਅਦਾਲਤ ਨੇ ਸੱਜਣ ਕੁਮਾਰ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਜੁਲਾਈ ਤੱਕ ਮੁਲਤਵੀ ਕਰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਮੰਡੋਲੀ ਜੇਲ੍ਹ ਵਿੱਚ ਸਿੱਖ ਕਤਲੇਆਮ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸੱਜਣ ਕੁਮਾਰ ਨੇ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਜ਼ਮਾਨਤ ਮੰਗੀ ਸੀ। ਪਿਛਲੇ ਸਾਲ ਦਿੱਲੀ ਹਾਈ ਕੋਰਟ ਦੀ ਡਬਲ ਬੈਂਚ ਨੇ 1984 ਦੇ ਸਿੱਖ ਕਤਲੇਆਮ ਦੇ ਮਾਮਲੇ ‘ਚ ਹੇਠਲੀ ਅਦਾਲਤ ਦੇ ਫੈਸਲੇ ਨੂੰ ਪਲਟਦੇ ਹੋਏ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਸੀ।
ਛਪਦੇ ਛਪਦੇ
ਗੁਰਦਾਸ ਬਾਦਲ ਨਹੀਂ ਰਹੇ
ਮਨਪ੍ਰੀਤ ਬਾਦਲ ਨੂੰ ਮਾਤਾ ਦੇ ਚੰਦ ਦਿਨਾਂ ਦੇ ਵਿਛੋੜੇ ਤੋਂ ਬਾਅਦ ਹੀ ਪਿਤਾ ਗੁਰਦਾਸ ਬਾਦਲ ਵੀ ਛੱਡ ਗਏ ਇਕੱਲਿਆਂ।
ਕਰੋਨਾ ਅੰਕੜਾ ਅਪਡੇਟ
ਸੰਸਾਰ
ਕੁੱਲ ਪੀੜਤ
45 ਲੱਖ ਤੋਂ ਪਾਰ
ਕੁੱਲ ਮੌਤਾਂ
3 ਲੱਖ ਤੋਂ ਪਾਰ
(17 ਲੱਖ ਦੇ ਕਰੀਬ ਹੋਏ ਸਿਹਤਯਾਬ)
ਅਮਰੀਕਾ
ਕੁੱਲ ਪੀੜਤ
14 ਲੱਖ 50 ਹਜ਼ਾਰ ਤੋਂ ਪਾਰ
ਕੁੱਲ ਮੌਤਾਂ
86 ਹਜ਼ਾਰ ਤੋਂ ਵੱਧ
(3 ਲੱਖ 16 ਹਜ਼ਾਰ ਤੋਂ ਵੱਧ ਹੋਏ ਸਿਹਤਯਾਬ)
ਕੈਨੇਡਾ
ਕੁੱਲ ਪੀੜਤ
73 ਹਜ਼ਾਰ ਤੋਂ ਪਾਰ
ਕੁੱਲ ਮੌਤਾਂ
5,400 ਤੋਂ ਪਾਰ
(36,000 ਦੇ ਕਰੀਬ ਹੋਏ ਸਿਹਤਯਾਬ)
ਭਾਰਤ
ਕੁੱਲ ਪੀੜਤ
82 ਹਜ਼ਾਰ ਤੋਂ ਵੱਧ
ਕੁੱਲ ਮੌਤਾਂ
2,600 ਤੋਂ ਪਾਰ
(28,000 ਤੋਂ ਵੱਧ ਹੋਏ ਸਿਹਤਯਾਬ)
ਕੈਨੇਡਾ ਦੇ ਸਭ ਤੋਂ ਵੱਧ ਪ੍ਰਭਵਿਤ ਖੇਤਰਾਂ ਦੀ ਸਥਿਤੀ
ਕਿਊਬਿਕ
ਕੁੱਲ ਪੀੜਤ
39 ਹਜ਼ਾਰ 900 ਤੋਂ ਪਾਰ
ਕੁੱਲ ਮੌਤਾਂ
3200 ਤੋਂ ਪਾਰ
ਓਨਟਾਰੀਓ
ਕੁੱਲ ਪੀੜਤ
21 ਹਜ਼ਾਰ 500 ਦੇ ਕਰੀਬ
ਕੁੱਲ ਮੌਤਾਂ
1800 ਦੇ ਕਰੀਬ
ਅਲਬਰਟਾ
ਕੁੱਲ ਪੀੜਤ
6400 ਤੋਂ ਵੱਧ
ਕੁੱਲ ਮੌਤਾਂ
120 ਤੋਂ ਪਾਰ
ਬ੍ਰਿਟਿਸ ਕੋਲੰਬੀਆ
ਕੁੱਲ ਪੀੜਤ
2300 ਤੋਂ ਪਾਰ
ਕੁੱਲ ਮੌਤਾਂ
132 ਤੋਂ ਪਾਰ
ਨੋਟ : ਇਹ ਅੰਕੜੇ ਅਖਬਾਰ ਤਿਆਰ ਕਰਨ ਦੇ ਸਮੇਂ ਤੱਕ ਦੇ

RELATED ARTICLES
POPULAR POSTS