ਪਟਿਆਲਾ : ਪੰਜਾਬ ਸਰਕਾਰ ਨੇ ਪ੍ਰੋ. ਅਰਵਿੰਦ ਨੂੰ ਪੰਜਾਬੀ ਯੂਨੀਵਰਸਿਟੀ ਦਾ ਅਗਲਾ ਵਾਈਸ ਚਾਂਸਲਰ ਨਿਯੁਕਤ ਕੀਤਾ ਹੈ। ਵਾਈਸ ਚਾਂਸਲਰ ਦੇ ਨਾਮ ਸਬੰਧੀ ਫਾਈਲ ਮੁੱਖ ਮੰਤਰੀ ਵਲੋਂ ਰਾਜਪਾਲ ਨੂੰ ਭੇਜੀ ਗਈ ਸੀ, ਜਿਸ ‘ਤੇ ਉਹਨਾਂ ਸਹੀ ਪਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪ੍ਰੋ.ਬੀਐਸ ਘੁੰਮਣ ਦੇ ਅਸਤੀਫਾ ਦੇਣ ਮਗਰੋਂ ਕਈ ਮਹੀਨਿਆਂ ਤੋਂ ਯੂਨੀਵਰਸਿਟੀ ਬਿਨਾ ਰੈਗੂਲਰ ਵਾਈਸ ਚਾਂਸਲਰ ਦੇ ਚੱਲ ਰਹੀ ਸੀ। ਪ੍ਰੋ.ਅਰਵਿੰਦ ਦਾ ਕਾਰਜਕਾਲ ਤਿੰਨ ਸਾਲ ਦਾ ਹੋਵੇਗਾ। ਮੂਲ ਰੂਪ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤਪ੍ਰੋ. ਅਰਵਿੰਦ ਫਿਜ਼ਿਕਸ ਦੇ ਪ੍ਰੋਫੈਸਰ ਹਨ। ਉਹਨਾਂ ਮਾਸਟਰ ਡਿਗਰੀ ਆਈਆਈਟੀ ਕਾਨਪੁਰ ਤੋਂ ਜਦਕਿ ਪੀਐਚਡੀ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਬੈਂਗਲੁਰੂ ਤੋਂ ਕੀਤੀ ਸੀ। ਇਸ ਸਮੇਂ ਉਹ ਆਈਆਈਐਸਈਆਰ ਮੁਹਾਲੀ ਵਿਚ ਕਾਰਜਸ਼ੀਲ ਸਨ।
Check Also
ਜਸਟਿਨ ਟਰੂਡੋ ਮੁੜ ਸਰਕਾਰ ਬਚਾਉਣ ‘ਚ ਹੋਏ ਸਫਲ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਕ ਵਾਰ ਆਪਣੀ ਸਰਕਾਰ ਬਚਾਉਣ ਵਿਚ …