Breaking News
Home / ਹਫ਼ਤਾਵਾਰੀ ਫੇਰੀ / ਹਸਪਤਾਲਾਂ ਵਿਚ ਹਾਲਾਤ ਬਹੁਤ ਹੀ ਖਤਰਨਾਕ : ਡਾ. ਬਾਜਵਾ

ਹਸਪਤਾਲਾਂ ਵਿਚ ਹਾਲਾਤ ਬਹੁਤ ਹੀ ਖਤਰਨਾਕ : ਡਾ. ਬਾਜਵਾ

ਮਰੀਜ਼ਾਂ ਨੂੰ ਦੂਰ-ਦੁਰੇਡੇ ਦੇ ਹਸਪਤਾਲਾਂ ਵਿਚ ਸ਼ਿਫਟ ਕੀਤਾ ਜਾਣਾ ਸ਼ੁਰੂ
ਟੋਰਾਂਟੋ/ਪਰਵਾਸੀ ਬਿਊਰੋ : ਈਟੋ ਬੀਕੋਕ ਹਸਪਤਾਲ ਦੇ ਡਾਕਟਰ ਡਾ. ਗੁਰਜੀਤ ਬਾਜਵਾ ਨੇ ‘ਪਰਵਾਸੀ ਰੇਡੀਓ’ ‘ਤੇ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਜੀਟੀਏ ਦੇ ਹਸਪਤਾਲਾਂ ਵਿਚ 800 ਤੋਂ ਜ਼ਿਆਦਾ ਮਰੀਜ਼ ਆਈਸੀਯੂ ਵਿਚ ਦਾਖਲ ਹੋਣ ਕਾਰਨ ਹੁਣ ਹਸਪਤਾਲਾਂ ਵਿਚ ਜਗ੍ਹਾ ਬਿਲਕੁਲ ਵੀ ਨਹੀਂ ਬਚੀ ਹੈ। ਉਨ੍ਹਾਂ ਕਿਹਾ ਕਿ ਕਈ ਹਸਪਤਾਲਾਂ ਵਿਚ ਆਰਜ਼ੀ ਤੌਰ ‘ਤੇ ਟੈਂਟ ਲਗਾਏ ਜਾ ਰਹੇ ਹਨ ਅਤੇ ਕਈ ਮਰੀਜ਼ਾਂ ਨੂੰ ਦੂਰ-ਦੁਰਾਡੇ ਦੇ ਹਸਪਤਾਲਾਂ ਵਿਚ ਤਬਦੀਲ ਕੀਤਾ ਜਾ ਰਿਹਾ ਹੈ। ਉਨ੍ਹਾਂ ਅਪੀਲ ਕੀਤੀ ਕਿ ਜਿਹੜਾ ਵੀ ਵੈਕਸੀਨ ਉਪਲਬਧ ਹੈ ਤੁਰੰਤ ਲਗਾ ਲਿਆ ਜਾਵੇ ਕਿਉਂਕਿ ਇਸ ਨਾਲ ਹਸਪਤਾਲਾਂ ਵਿਚ ਦਾਖਲ ਹੋਣ ਤੋਂ ਅਤੇ ਮੌਤ ਦੇ ਮੂੰਹ ਵਿਚ ਜਾਣ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਤੋਂ ਆਉਣ ਵਾਲੀਆਂ ਫਲਾਈਟਾਂ ਨੂੰ ਤੁਰੰਤ ਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਭਾਰਤ ਵਿਚ ਫੈਲ ਰਿਹਾ ਨਿਊ ਟੈਂਟ ਵਾਇਰਸ ਪਹਿਲਾਂ ਹੀ ਬੀਸੀ ਅਤੇ ਕਿਊਬਿਕ ਵਿਚ ਰਿਪੋਰਟ ਹੋ ਚੁੱਕਾ ਹੈ। ਉਨ੍ਹਾਂ ਮੰਨਿਆ ਕਿ ਵੈਕਸੀਨ ਵਿਚ ਜ਼ਿਆਦਾ ਦੇਰੀ ਹੋਣ ਕਾਰਨ ਇਸ ਦਾ ਅਸਰ ਘਟਦਾ ਜਾਂਦਾ ਹੈ, ਜੋ ਕਿ ਬਹੁਤ ਹੀ ਚਿੰਤਾਜਨਕ ਮਾਮਲਾ ਹੈ।ਉਨ੍ਹਾਂ ਅਮਰੀਕਾ ਅਤੇ ਇਜ਼ਰਾਇਲ ਦੀ ਮਿਸਾਲ ਦਿੰਦਿਆਂ ਕਿਹਾ ਕਿ ਉਥੇ ਬਹੁਤ ਤੇਜ਼ੀ ਨਾਲ ਟੀਕਾਕਰਨ ਹੋ ਰਿਹਾ ਹੈ ਜਦਕਿ ਕੈਨੇਡਾ ਵਿਚ ਅਸੀਂ ਪਿਛੜਦੇ ਜਾ ਰਹੇ ਹਾਂ। ਨਿਊ ਟੈਂਟ ਵਾਇਰਸ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਅਜੇ ਤੱਕ ਤਾਂ ਵੈਕਸੀਨ ਇਨ੍ਹਾਂ ਸਾਰੇ ਵਾਇਰਸਾਂ ‘ਤੇ ਅਸਰ ਕਰ ਰਹੇ ਹਨ। ਪ੍ਰੰਤੂ ਕੱਲ੍ਹ ਨੂੰ ਜੇਕਰ ਇਹ ਅਸਰ ਖਤਮ ਹੋ ਗਿਆ ਤਾਂ ਮਾਮਲਾ ਚਿੰਤਾ ਵਾਲਾ ਹੋ ਸਕਦਾ ਹੈ। ਉਨ੍ਹਾਂ ਅੰਤ ਵਿਚ ਸਭ ਨੂੰ ਅਪੀਲ ਕੀਤੀ ਕਿ ਬਿਨਾ ਕਾਰਨ ਤੋਂ ਘਰੋਂ ਬਾਹਰ ਨਾਲ ਨਿਕਲੋ, ਰਿਸ਼ਤੇਦਾਰਾਂ ਨੂੰ ਨਾ ਮਿਲੋ ਅਤੇ ਆਪਣਾ ਬਚਾਅ ਕਰੋ।

 

Check Also

ਕੈਨੇਡਾ ‘ਚ ਪੱਕੇ ਹੋਣ ਦਾ LMIA ਵਾਲਾ ਰਾਹ ਵੀ ਹੋਵੇਗਾ ਬੰਦ

ਪੱਕੀ ਰਿਹਾਇਸ਼ ਲਈ LMIA ਦੀ ਵੱਡੇ ਪੱਧਰ ‘ਤੇ ਹੋ ਰਹੀ ਦੁਰਵਰਤੋਂ : ਮਾਰਕ ਮਿੱਲਰ ਟੋਰਾਂਟੋ/ਬਿਊਰੋ …