22.3 C
Toronto
Thursday, September 18, 2025
spot_img
Homeਹਫ਼ਤਾਵਾਰੀ ਫੇਰੀਥਾਈਲੈਂਡ ਮਿਸ਼ਨ ਸਫ਼ਲ : ਗੁਫਾ 'ਚ ਫਸੇ 13 ਫੁਟਬਾਲਰ 18ਵੇਂ ਦਿਨ ਕੱਢ...

ਥਾਈਲੈਂਡ ਮਿਸ਼ਨ ਸਫ਼ਲ : ਗੁਫਾ ‘ਚ ਫਸੇ 13 ਫੁਟਬਾਲਰ 18ਵੇਂ ਦਿਨ ਕੱਢ ਲਏ ਬਾਹਰ

ਮਏ ਸਾਈ : ਉੱਤਰੀ ਥਾਈਲੈਂਡ ਦੀ ਥਾਮ ਲੁਆਂਗ ਗੁਫਾ ਵਿੱਚ ਫਸੇ ਹੋਏ ਜੂਨੀਅਰ ਫੁਟਬਾਲ ਟੀਮ ਦੇ ਬਾਕੀ ਪੰਜ ਮੈਂਬਰਾਂ ਨੂੰ ਵੀ ਮੰਗਲਵਾਰ ਨੂੰ 18 ਭਿਆਨਕ ਦਿਨਾਂ ਬਾਅਦ ਸੁਰੱਖਿਅਤ ਕੱਢ ਲਿਆ ਗਿਆ। ਇਨ੍ਹਾਂ ਵਿੱਚ ਚਾਰ ਖਿਡਾਰੀ ਅਤੇ ਇਨ੍ਹਾਂ ਦਾ 25 ਸਾਲਾ ਕੋਚ ਸ਼ਾਮਲ ਸਨ। ਦੁਨੀਆਂ ਭਰ ਦਾ ਧਿਆਨ ਖਿੱਚਣ ਵਾਲੇ ਇਸ ਬਹੁਤ ਹੀ ਮੁਸ਼ਕਲ ਬਚਾਓ ਅਪਰੇਸ਼ਨ ਦੌਰਾਨ ਅੱਠ ਖਿਡਾਰੀਆਂ ਨੂੰ ਪਿਛਲੇ ਦੋ ਦਿਨਾਂ ਦੌਰਾਨ ਬਾਹਰ ਕੱਢਿਆ ਗਿਆ ਸੀ। ਇਸ ਤਰ੍ਹਾਂ ਗੁਫਾ ਵਿਚ ਫਸੇ ਸਾਰੇ 13 ਵਿਅਕਤੀ ਬਾਹਰ ਕੱਢ ਲਏ ਗਏ ਹਨ।
ਬਚਾਓ ਅਪਰੇਸ਼ਨ ਨੂੰ ਅੱਠ ਨਾਮੀ ਵਿਦੇਸ਼ੀ ਗ਼ੋਤਾਖ਼ੋਰਾਂ ਤੇ ਥਾਈ ਨੇਵੀ ਸੀਲ ਦੇ ਜਵਾਨਾਂ ਨੇ ਪਾਣੀ ਭਰੇ ਔਖੇ ਰਸਤੇ ਰਾਹੀਂ ਅੰਜਾਮ ਦਿੱਤਾ। ਨੇਵੀ ਸੀਲ ਨੇ ਅਪਰੇਸ਼ਨ ਸਫਲ ਹੋਣ ਪਿੱਛੋਂ ਫੇਸਬੁੱਕ ਰਾਹੀਂ ਦਿੱਤੀ ਜਾਣਕਾਰੀ ਵਿੱਚ ਕਿਹਾ, ”ਸਾਰੇ 12 ਵਾਈਲਡ ਬੋਰਜ਼ ਤੇ ਉਨ੍ਹਾਂ ਦੇ ਕੋਚ ਨੂੰ ਕੱਢ ਲਿਆ ਗਿਆ ਹੈ।” ਗ਼ੌਰਤਲਬ ਹੈ ਕਿ ਇਨ੍ਹਾਂ ਦੀ ਫੁਟਬਾਲ ਟੀਮ ਦਾ ਨਾਂ ਵਾਈਲਡ ਬੋਰ ਹੈ। ਪੋਸਟ ਵਿੱਚ ਲਿਖਿਆ ਹੈ, ”ਸਾਰੇ ਠੀਕ-ਠਾਕ ਹਨ।” ਖਿਡਾਰੀਆਂ ਦੀ ਉਮਰ 11 ਤੋਂ 16 ਸਾਲਾਂ ਦਰਮਿਆਨ ਸੀ, ਜਿਹੜੇ ਲੰਘੀ 23 ਜੂਨ ਨੂੰ ਫੁੱਟਬਾਲ ਪ੍ਰੈਕਟਿਸ ਤੋਂ ਬਾਅਦ ਪਹਾੜਾਂ ਵੱਲ ਨਿਕਲ ਗਏ ਤੇ ਭਾਰੀ ਬਾਰਸ਼ ਕਾਰਨ ਗੁਫਾ ਵਿੱਚ ਫਸ ਗਏ। ਨੌਂ ਦਿਨਾਂ ਬਾਅਦ ਦੋ ਬ੍ਰਿਟਿਸ਼ ਗ਼ੋਤਾਖ਼ੋਰਾਂ ਨੇ ਇਨ੍ਹਾਂ ਦਾ ਪਤਾ ਲਾਇਆ ਤੇ ਇਨ੍ਹਾਂ ਤੱਕ ਪੁੱਜੇ। ਇਸ ਤੋਂ ਬਾਅਦ ਇਨ੍ਹਾਂ ਨੂੰ ਬਾਹਰ ਕੱਢਣ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਤੇ ਇਕ ਗ਼ੋਤਾਖ਼ੋਰ ਦੀ ਜਾਨ ਵੀ ਜਾਂਦੀ ਰਹੀ। ਇਨ੍ਹਾਂ ਤੱਕ ਪੁੱਜਣ ਲਈ ਪਹਾੜ ਵਿੱਚ ਸੁਰੰਗਾਂ ਵੀ ਪੁੱਟੀਆਂ ਗਈਆਂ ਪਰ ਆਖ਼ਰ ਇਨ੍ਹਾਂ ਨੂੰ ਗੁਫਾ ਦੇ ਆਮ ਰਸਤੇ ਰਾਹੀਂ ਹੀ ਬਾਹਰ ਕੱਢਿਆ ਜਾ ਸਕਿਆ।

RELATED ARTICLES
POPULAR POSTS