Breaking News
Home / ਹਫ਼ਤਾਵਾਰੀ ਫੇਰੀ / ਕੈਨੇਡੀਅਨ ਏਅਰ ਫੋਰਸ ਵਿੱਚ ਸੈਕਿੰਡ ਲੈਫਟੀਨੈਂਟ ਭਰਤੀ ਹੋਇਆ ਥਲੀ ਖੁਰਦ ਦਾ ਇੰਦਰਪ੍ਰੀਤ

ਕੈਨੇਡੀਅਨ ਏਅਰ ਫੋਰਸ ਵਿੱਚ ਸੈਕਿੰਡ ਲੈਫਟੀਨੈਂਟ ਭਰਤੀ ਹੋਇਆ ਥਲੀ ਖੁਰਦ ਦਾ ਇੰਦਰਪ੍ਰੀਤ

ਟੋਰਾਂਟੋ, ਰੂਪਨਗਰ : ਪੰਜਾਬ ਸਮੇਤ ਭਾਰਤ ਦੇ ਹੋਰ ਸੂਬਿਆਂ ਦੇ ਨੌਜਵਾਨ ਜਿੱਥੇ ਆਪਣੀ ਜਾਨ ਜ਼ੋਖਮ ਵਿੱਚ ਪਾ ਕੇ ਡੰਕੀ ਰਸਤੇ ਗੈਰਕਾਨੂੰਨੀ ਢੰਗ ਨਾਲ ਵਿਦੇਸ਼ਾਂ ਵਿੱਚ ਦਾਖਲ ਹੋ ਕੇ ਆਪਣੀ ਕਿਸਮਤ ਬਦਲਣੀ ਚਾਹੁੰਦੇ ਹਨ, ਉੱਥੇ ਹੀ ਰੂਪਨਗਰ ਜ਼ਿਲ੍ਹੇ ਦੇ ਪਿੰਡ ਥਲੀ ਖੁਰਦ ਦਾ ਨੌਜਵਾਨ ਇੰਦਰਪ੍ਰੀਤ ਸਿੰਘ ਆਪਣੀ ਮਿਹਨਤ ਦੇ ਬਲਬੂਤੇ ਰੌਇਲ ਕੈਨੇਡੀਅਨ ਏਅਰ ਫੋਰਸ ਵਿੱਚ ਸੈਕਿੰਡ ਲੈਫਟੀਨੈਂਟ ਦੇ ਅਹੁਦੇ ‘ਤੇ ਭਰਤੀ ਹੋਇਆ ਹੈ। ਇਸ ਸਬੰਧੀ ਖੁਸ਼ੀ ਜ਼ਾਹਿਰ ਕਰਦਿਆਂ ਨੌਜਵਾਨ ਦੇ ਪਿਤਾ ਹਰਪਾਲ ਸਿੰਘ ਤੇ ਮਾਤਾ ਜਸਵੀਰ ਕੌਰ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇੰਦਰਪ੍ਰੀਤ ਸਿੰਘ ਨੇ ਮੁੱਢਲੀ ਵਿਦਿਆ ਥਲੀ ਕਲਾਂ ਅਤੇ ਘਨੌਲੀ ਦੇ ਸਰਕਾਰੀ ਸਕੂਲਾਂ ਤੋਂ ਪ੍ਰਾਪਤ ਕੀਤੀ ਅਤੇ ਰਾਇਤ ਕਾਲਜ ਤੋਂ ਮਕੈਨੀਕਲ ਇੰਜਨੀਅਰ ਦਾ ਡਿਪਲੋਮਾ ਤੇ ਦੁਆਬਾ ਕਾਲਜ ਸਹੌੜਾਂ ਤੋਂ ਬੀ-ਟੈੱਕ ਦੀ ਡਿਗਰੀ ਹਾਸਲ ਕੀਤੀ। ਇਸ ਉਪਰੰਤ 2017 ਵਿੱਚ ਸਟੱਡੀ ਵੀਜ਼ੇ ‘ਤੇ ਕੈਨੇਡਾ ਪਹੁੰਚ ਗਿਆ। ਉਨ੍ਹਾਂ ਦੱਸਿਆ ਕਿ ਉੱਥੇ ਟੋਰਾਂਟੋ ਸ਼ਹਿਰ ਦੀ ਟਰਾਂਸਪੋਰਟ ਕੰਪਨੀ ਵਿੱਚ ਮੈਨੇਜਰ ਰੈਂਕ ‘ਤੇ ਨੌਕਰੀ ਕਰਨ ਦੇ ਨਾਲ ਨਾਲ ਉਸ ਨੇ ਏਅਰ ਕਰਾਫਟ ਦਾ ਕੋਰਸ ਕੀਤਾ, ਜਿਸ ਦੌਰਾਨ ਉਸ ਨੇ ਫਾਈਨਲ ਪ੍ਰੀਖਿਆ ਵਿੱਚ 96 ਫੀਸਦੀ ਅੰਕ ਪ੍ਰਾਪਤ ਕੀਤੇ, ਜਿਸ ਸਦਕਾ ਉਹ ਬਤੌਰ ਸੈਕਿੰਡ ਲੈਫਟੀਨੈਂਟ ਭਰਤੀ ਹੋ ਗਿਆ ਹੈ।

Check Also

ਕੈਨੇਡਾ ਸਰਕਾਰ ਨੇ ਇਮੀਗ੍ਰੇਸ਼ਨ ਅਧਿਕਾਰੀਆਂ ਦੀ ਵਧਾਈ ਤਾਕਤ

ਸਟੱਡੀ ਤੇ ਵਰਕ ਪਰਮਿਟ ਹੁਣ ਰੱਦ ਕਰਨਾ ਹੋਇਆ ਆਸਾਨ ਓਟਾਵਾ/ਬਿਊਰੋ ਨਿਊਜ਼ : ਕੈਨੇਡਾ ਸਰਕਾਰ ਨੇ …