ਪੁਲਿਸ ਦਾ ਦਾਅਵਾ : ਨਸ਼ਿਆਂ ਖਿਲਾਫ਼ ਸੋਸ਼ਲ ਮੀਡੀਆ ‘ਤੇ ਸੁਨੇਹਾ ਦੇਣ ਵੇਲੇ ਨਕਲੀ ਦਾੜ੍ਹੀ-ਮੁੱਛਾਂ ਲਗਾਉਣ ਵਾਲਾ ਦਿਲਪ੍ਰੀਤ ਖੁਦ ਹੀ ਸੀ ਡਰੱਗ ਦਾ ਤਸਕਰ
ਚੰਡੀਗੜ੍ਹ : 25 ਵੱਖੋ-ਵੱਖ ਕੇਸਾਂ ਵਿਚ ਲੋੜੀਂਦਾ ਦਿਲਪ੍ਰੀਤ ਬਾਬਾ ਉਰਫ ਢਾਹਾਂ ਸੋਸ਼ਲ ਮੀਡੀਆ ‘ਤੇ ਤਾਂ ਦਾੜ੍ਹੀ-ਮੁੱਛਾਂ ਨਾਲ ਨਸ਼ਿਆਂ ਖਿਲਾਫ਼ ਸੁਨੇਹਾ ਦਿੰਦਾ ਨਜ਼ਰ ਆਉਂਦਾ ਸੀ ਪਰ ਪੁਲਿਸ ਦਾ ਦਾਅਵਾ ਹੈ ਕਿ ਉਹ ਖੁਦ ਜਿਥੇ ਡਰੱਗ ਦਾ ਤਸਕਰ ਸੀ, ਉਥੇ ਉਹ ਖੁਦ ਵੀ ਚਿੱਟੇ ਦਾ ਆਦੀ ਹੋ ਗਿਆ ਸੀ ਤੇ ਜਨਾਨੀਆਂ ਨਾਲ ਵੀ ਰਿਸ਼ਤੇ ਬਣਾਉਣ ਦਾ ਉਸ ਨੂੰ ਸ਼ੌਕ ਲੱਗ ਗਿਆ ਸੀ। ਸਰਪੰਚ ਕਤਲ ਮਾਮਲੇ ਵਿਚ, ਗਾਇਕ ਪਰਮੀਸ਼ ਵਰਮਾ ‘ਤੇ ਹਮਲਾ ਕਰਨ ਅਤੇ ਗਿੱਪੀ ਗਰੇਵਾਲ ਨੂੰ ਧਮਕੀਆਂ ਦੇਣ ਵਰਗੇ ਕਿੰਨੇ ਹੀ ਮਾਮਲਿਆਂ ਵਿਚ ਲੋੜੀਂਦਾ ਦਿਲਪ੍ਰੀਤ ਮੌਤ ਨੂੰ ਮਜ਼ਾਕ ਕਰਦਾ-ਕਰਦਾ ਸਿੱਖੀ ਨੂੰ ਵੀ ਮਜ਼ਾਕ ਦਾ ਪਾਤਰ ਬਣਾ ਗਿਆ। ਜਦੋਂ ਉਹ ਗ੍ਰਿਫ਼ਤਾਰ ਹੋਇਆ ਤਦ ਉਹ ਕਲੀਨਸ਼ੇਵ ਸੀ। ਦਾੜ੍ਹੀ ਟ੍ਰਿਮ ਕਰਵਾਈ ਹੋਈ ਸੀ, ਕੇਸ ਕਤਲ ਕਰਵਾਏ ਹੋਏ ਸੀ ਤੇ ਪੁਲਿਸ ਦਾ ਤਾਂ ਇਹ ਵੀ ਦਾਅਵਾ ਹੈ ਕਿ ਉਹ ਖੁਦ ਡਰੱਗ ਦਾ ਸਪਲਾਇਰ ਸੀ ਅਤੇ ਆਪ ਵੀ ਨਸ਼ੇ ਕਰਦਾ ਸੀ। ਦਿਲਪ੍ਰੀਤ ਦੇ ਨਾਲ ਉਸ ਦੀਆਂ ਦੋ ਸਹੇਲੀਆਂ ਵੀ ਗ੍ਰਿਫ਼ਤਾਰ ਕੀਤੀਆਂ ਗਈਆਂ ਹਨ।
ਨਸ਼ਿਆਂ ਦਾ ਆਦੀ ਸੀ ਬਾਬਾ
ਚੰਡੀਗੜ੍ਹ : ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦਿਲਪ੍ਰੀਤ ਬਾਬਾ ਨਸ਼ਿਆਂ ਤੇ ਔਰਤਾਂ ਨਾਲ ਸਬੰਧਾਂ ਦਾ ਆਦੀ ਸੀ। ਹਰਪ੍ਰੀਤ ਕੌਰ ਤੇ ਉਸਦੀ ਭੈਣ ਰੁਪਿੰਦਰ ਕੌਰ ਦਿਲਪ੍ਰੀਤ ਦੀਆਂ ਸਾਥਣਾਂ ਸਨ। ਹਫ਼ਤਾ ਪਹਿਲਾਂ ਦਿਲਪ੍ਰੀਤ ਸਿੰਘ ਨੇ ਆਪਣੀ ਮਹਿਲਾ ਮਿੱਤਰ ਰੁਪਿੰਦਰ ਕੌਰ ਨਾਲ ਚੰਡੀਗੜ੍ਹ ਦੇ ਇਲਾਂਟੇ ਮਾਲ ‘ਚ ਦੋ ਫਿਲਮਾਂ ਦੇਖੀਆਂ ਸਨ। ਉਸ ਨੇ ਰੁਪਿੰਦਰ ਕੌਰ ਦੇ ਨਾਂ ‘ਤੇ ਇਕ ਕਾਰ ਵੀ ਨਵੀਂ ਲਈ ਸੀ ਤਾਂ ਜੋ ਉਹ ਬੇਖੌਫ ਹੋ ਕੇ ਘੁੰਮ ਸਕੇ। ਕਾਰ ਚੰਡੀਗੜ੍ਹ ਕਿਵੇਂ ਰਜਿਸਟਰਡ ਹੋਈ ਇਸ ਦੀ ਵੀ ਜਾਂਚ ਜਾਰੀ ਹੈ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …