3.2 C
Toronto
Wednesday, December 17, 2025
spot_img
Homeਹਫ਼ਤਾਵਾਰੀ ਫੇਰੀਪੰਜਾਬ ਦੇ 20 ਜ਼ਿਲ੍ਹਿਆਂ ਦੇ 40 ਪਿੰਡਾਂ ਨੂੰ ਅਧਾਰ ਬਣਾ ਕੇ ਕੀਤਾ...

ਪੰਜਾਬ ਦੇ 20 ਜ਼ਿਲ੍ਹਿਆਂ ਦੇ 40 ਪਿੰਡਾਂ ਨੂੰ ਅਧਾਰ ਬਣਾ ਕੇ ਕੀਤਾ ਸਰਵੇਖਣ

ਪੰਜਾਬੀ ਯੂਨੀਵਰਸਿਟੀ ਦੀ ਰਿਸਰਚ: ਠੇਠ ਪੰਜਾਬੀ ਸ਼ਬਦਾਂ ਨੂੰ ਭੁੱਲ ਰਹੇ ਹਨ ਨੌਜਵਾਨ
‘ਥੈਂਕਯੂ ਅਤੇ ਹੈਲੋ’ ਦਾ ਵਧਿਆ ਰੁਝਾਨ
ਪਟਿਆਲਾ : ਗੁਰਦਾਸ ਮਾਨ ਦਾ ਮਸ਼ਹੂਰ ਗੀਤ ‘ਪੰਜਾਬੀਏ ਜੁਬਾਨੇ ਨੀ ਰਕਾਨੇ ਮੇਰੇ ਦੇਸ ਦੀਏ, ਫਿੱਕੀ ਪੈ ਗਈ ਚਿਹਰੇ ਦੀ ਨੁਹਾਰ’ ਹੁਣ ਸੱਚ ਹੁੰਦਾ ਦਿਸ ਰਿਹਾ ਹੈ। ਪੰਜਾਬੀ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨੀ ਡਾ. ਬੂਟਾ ਸਿੰਘ ਬਰਾੜ ਦੀ ਦੇਖ ਰੇਖ ਵਿਚ ਰਿਸਰਚ ਸਕਾਲਰ ਪਵਨਦੀਪ ਕੌਰ ਨੇ 20 ਜ਼ਿਲ੍ਹਿਆਂ ਦੇ 40 ਪਿੰਡਾਂ ਨੂੰ ਅਧਾਰ ਬਣਾ ਕੇ ਇਕ ਸਰਵੇਖਣ ਕੀਤਾ। ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਪੰਜਾਬੀ ਭਾਸ਼ਾ ਦੇ ਬਹੁਤ ਸਾਰੇ ਟਕਸਾਲੀ ਠੇਠ ਪੁਰਾਤਨ ਸ਼ਬਦਾਂ ਨੂੰ ਹੁਣ ਪੰਜਾਬੀ ਵਿਅਕਤੀ ਵੀ ਨਹੀਂ ਸਮਝਦੇ ਹਨ। ਅਜਿਹੇ ਸ਼ਬਦਾਂ ਨੂੰ ਸਿਰਫ ਬਜ਼ੁਰਗ ਪੀੜ੍ਹੀ ਦੇ ਵਿਅਕਤੀ ਹੀ ਬੋਲਦੇ ਹਨ ਅਤੇ ਸਮਝਦੇ ਹਨ। ਨੌਜਵਾਨਾਂ ਨੂੰ ਇਸਦਾ ਪਤਾ ਹੀ ਨਹੀਂ ਹੈ।
ਉਚਾਰਣ ਦੇ ਪੱਖ ਤੋਂ ਹੀ ਹਿੰਦੀ ਦਾ ਪ੍ਰਭਾਵ ਵਧਿਆ
ਰਿਸਰਚ ਸਕਾਲਰ ਪਵਨਦੀਪ ਕੌਰ ਨੇ ਦੱਸਿਆ ਕਿ ਰਿਸਰਚ ਵਿਚ ਉਨ੍ਹਾਂ ਨੇ ਬੋਲੀਆਂ ਜਾਣ ਵਾਲੀਆਂ ਚਾਰ ਪ੍ਰਮੁੱਖ ਬੋਲੀਆਂ ਮਾਂਝੀ, ਮਲਵਈ, ਦੋਆਬੀ ਅਤੇ ਪੁਆਧੀ ਦੇ ਬਾਰੇ ਵਿਚ ਹੀ ਖੋਜ ਕੀਤੀ। ਤੱਥ ਸਾਹਮਣੇ ਆਏ ਹਨ ਕਿ ਅੰਗਰੇਜ਼ੀ ਅਤੇ ਹਿੰਦੀ ਦੇ ਪ੍ਰਭਾਵ ਨਾਲ ਇਨ੍ਹਾਂ ਬੋਲੀਆਂ ਦੇ ਸ਼ੁੱਧ ਸਵਰੂਪ ਨੂੰ ਠੇਸ ਪਹੁੰਚੀ ਹੈ। ਥੈਂਕਯੂ, ਵੈਲਕਮ, ਗੁੱਡ ਮੌਰਨਿੰਗ, ਬਾਏ-ਬਾਏ, ਹੈਲੋ, ਸੰਡੇ, ਵਨ ਵੇ, ਕੈਂਡਲ ਲਾਈਟ ਅਤੇ ਡੇਅ ਨਾਈਟ ਵਰਗੇ ਸ਼ਬਦਾਂ ਦਾ ਰੁਝਾਨ ਵਧਿਆ ਹੈ। ਉਚਾਰਣ ਦੇ ਪੱਖ ਤੋਂ ਵੀ ਹਿੰਦੀ ਦਾ ਪ੍ਰਭਾਵ ਦਿਸਿਆ। ਵਾਕਿਆ ਹੀ ਬਨਾਵਟ ਹੁਣ ਹਿੰਦੀਨੁਮਾ ਹੋ ਗਈ ਹੈ।
ਠੇਠ ਪੁਰਾਤਨ ਸ਼ਬਦਾਂ ਨੂੰ ਹੁਣ ਨੌਜਵਾਨ ਨਹੀਂ ਸਮਝਦੇ
ਰਿਸਰਚ ਦੇ ਇੰਚਾਰਜ ਡਾ. ਬੂਟਾ ਸਿੰਘ ਬਰਾੜ ਨੇ ਦੱਸਿਆ ਕਿ ਰਿਸਰਚ ‘ਚ ਇਨ੍ਹਾਂ ਚਾਰਾਂ ਬੋਲੀਆਂ ਦੀ ਵਰਤਮਾਨ ਸਥਿਤੀ ਸਾਹਮਣੇ ਆਈ ਹੈ। ਪੰਜਾਬੀ ਸ਼ਬਦ ਕੌਲੀ ਹੁਣ ਕੋਲੀ ਤੇ ਜਾਵਾਂਗੇ ਹੁਣ ਜਾਏਂਗੇ ਬਣ ਗਿਆ ਹੈ। ਪੰਜਾਬੀ ਭਾਸ਼ਾ ਨੇ ਬਹੁਤ ਸਾਰੇ ਟਕਸਾਲੀ ਠੇਠ ਪੁਰਾਤਨ ਸ਼ਬਦਾਂ ਨੂੰ ਹੁਣ ਨੌਜਵਾਨ ਨਹੀਂ ਸਮਝਦੇ ਹਨ। ਜਿਨ੍ਹਾਂ 20 ਜ਼ਿਲ੍ਹਿਆਂ ‘ਚ ਸਰਵੇ ਹੋਇਆ ਹੈ, ਉਨ੍ਹਾਂ ‘ਚ ਮਾਝੇ ਦੇ ਤਿੰਨ (ਅੰਮ੍ਰਿਤਸਰ, ਗੁਰਦਾਸਪੁਰ ਤੇ ਤਰਨਤਾਰਨ), ਮਾਲਵਾ ਦੇ 11 (ਬਠਿੰਡਾ, ਮਾਨਸਾ, ਸੰਗਰੂਰ, ਬਰਨਾਲਾ, ਲੁਧਿਆਣਾ, ਫਾਜ਼ਿਲਕਾ, ਮੋਗਾ, ਫਿਰੋਜ਼ਪੁਰ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਪਟਿਆਲਾ ਦਾ ਪੱਛਮੀ ਭਾਗ), ਦੋਆਬਾ ਦੇ ਤਿੰਨ (ਹੁਸ਼ਿਆਰਪੁਰ, ਜਲੰਧਰ ਤੇ ਕਪੂਰਥਲਾ), ਪੁਆਧ ਦੇ 3 (ਫਤਹਿਗੜ੍ਹ ਸਾਹਿਬ, ਮੋਹਾਲੀ ਤੇ ਪਟਿਆਲਾ ਦਾ ਰਾਜਪੁਰਾ ਖੇਤਰ।

RELATED ARTICLES
POPULAR POSTS