Breaking News
Home / ਰੈਗੂਲਰ ਕਾਲਮ / ਪਰਵਾਸੀ ਨਾਮਾ

ਪਰਵਾਸੀ ਨਾਮਾ

CANADA DAY 2022
ਕੈਨੇਡਾ ਦੇਸ਼ ਦਾ ਜਨਮ ਦਿਨ ਆਇਆ,
“O” Canada ਵਾਲਾ ਗਾਓ ਅੱਜ ਗੀਤ ਸਾਰੇ ।
ਨਵੇਂ ਆਏ ਵੀ ਵੱਧ-ਚੜ੍ਹ ਪਾਓ ਹਿੱਸਾ,
ਤਨੋ-ਮਨੋ ਨਿਭਾਓ ਇਹ ਰੀਤ ਸਾਰੇ ।
ਗਰਮੀਂ ਘੱਟ ਤੇ ਪੈਂਦੀ ਹੈ ਠੰਡ ਜ਼ਿਆਦਾ,
ਚਿਟੀਆਂ ਬਰਫ਼ਾਂ ਨਾਲ ਜੋੜ ਲਓ ਪ੍ਰੀਤ ਸਾਰੇ ।
ਗੋਰੇ, ਕਾਲੇ ਅਤੇ ਰਹਿੰਦੇ ਨੇ ਸਾਂਵਲੇ ਵੀ,
ਬੇਗਾਨਾ ਕੋਈ ਨਹੀਂ ਏਥੇ ਨੇ ਮੀਤ ਸਾਰੇ ।
ਉਹਨਾਂ ਮੁਲਖਾਂ ਤੋਂ ਆ ਰਹੇ ਬਹੁਤ ਲੋਕੀਂ,
ਹਾਕਮ ਜਿਹਨਾਂ ਦੇ ਹੋ ਗਏ ਬਦਨੀਤ ਸਾਰੇ ।
ਪੰਜਾਬੀ Youth ਨੂੰ ਡੰਗਿਆ ਬੇਰੋਜ਼ਗਾਰੀ,
IELTS ਵਾਲਾ ਬਣਾਈ ਫਿਰਨ ਤਵੀਤ ਸਾਰੇ ।
‘ਗਿੱਲ ਬਲਵਿੰਦਰਾ’ ਪਿੱਛੇ ਹੁਣ ਕੀ ਮੁੜਨਾ,
ਗੁਜ਼ਰੇ ਵਕਤ ਦੇ ਯਾਦ ਨੇ ਅਤੀਤ ਸਾਰੇ ।
ਗਿੱਲ ਬਲਵਿੰਦਰ
CANADA +1.416.558.5530 ([email protected] )

 

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …