3.3 C
Toronto
Saturday, January 10, 2026
spot_img
Homeਪੰਜਾਬਚੰਨੀ ਸਰਕਾਰ ਦੇ ਬਚਾਏ ਵਿਚ ਆਏ ਨਵਜੋਤ ਸਿੱਧੂ

ਚੰਨੀ ਸਰਕਾਰ ਦੇ ਬਚਾਏ ਵਿਚ ਆਏ ਨਵਜੋਤ ਸਿੱਧੂ

ਕਿਹਾ : ਜਾਨ ਨੂੰ ਖਤਰਾ ਦੱਸਣਾ ਪ੍ਰਧਾਨ ਮੰਤਰੀ ਦਾ ਡਰਾਮਾ
ਚੰਡੀਗੜ੍ਹ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ‘ਚ ਹੋਈ ਕੁਤਾਈ ਦੇ ਮਾਮਲੇ ਵਿਚ ਘਿਰੀ ਪੰਜਾਬ ਦੀ ਚਰਨਜੀਤ ਸਿੰਘ ਚੰਨੀ ਸਰਕਾਰ ਅਤੇ ਪੁਲਿਸ ਦੇ ਬਚਾਅ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਗੇ ਆਏ ਗਏ ਹਨ। ਉਨ੍ਹਾਂ ਕਿਹਾ ਕਿ ਜਾਨ ਨੂੰ ਖਤਰਾ ਦੱਸਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਚਿਆ ਗਿਆ ਇਕ ਇਕ ਡਰਾਮਾ ਹੈ। ਸਿੱਧੂ ਨੇ ਕਿ ਉਨ੍ਹਾਂ ਦੀ ਫਿਰੋਜ਼ਪੁਰ ‘ਚ ਹੋਣ ਵਾਲੀ ਰੈਲੀ ‘ਚ ਪੰਜਾਬ ਦੇ ਲੋਕ ਨਹੀਂ ਪਹੁੰਚੇ ਅਤੇ ਉਹ ਇਸ ਗੱਲ ਦੀ ਬੇਇਜ਼ਤੀ ਦੇ ਡਰੋਂ ਜਾਨ ਨੂੰ ਖਤਰਾ ਹੋਣ ਵਾਲੀਆਂ ਗੱਲਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਵਾਲਿਆਂ ਨੇ ਪੰਡਾਲ ਵਿਚ 70 ਹਜ਼ਾਰ ਕੁਰਸੀਆਂ ਲਗਵਾਈਆਂ ਸਨ ਪ੍ਰੰਤੂ ਉਥੇ ਸਿਰਫ਼ 500 ਵਿਅਕਤੀ ਹੀ ਪਹੁੰਚੇ। ਸਿੱਧੂ ਨੇ ਕਿਹਾ ਕਿ ਪੰਜਾਬ ‘ਚ ਨਾ ਤਾਂ ਭਾਜਪਾ ਦੀ ਵੋਟ ਹੈ ਨਾ ਹੀ ਸਪੋਟ ਅਤੇ ਉਹ ਬੈਕ ਡੋਰ ਰਾਹੀਂ ਐਂਟਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸਿੱਧੂ ਨੇ ਚੰਡੀਗੜ੍ਹ ‘ਚ ਕਿਹਾ ਕਿ ਨਰਿੰਦਰ ਮੋਦੀ ਸਿਰਫ਼ ਭਾਜਪਾ ਦੇ ਹੀ ਨਹੀਂ ਬਲਕਿ ਦੇਸ਼ ਦੇ ਪ੍ਰਧਾਨ ਮੰਤਰੀ ਹਨ। ਉਨ੍ਹਾਂ ਦੀ ਜਾਨ ਦੀ ਕੀਮਤ ਇਸ ਦੇਸ਼ ਦਾ ਬੱਚਾ-ਬੱਚਾ ਜਾਣਦਾ ਹੈ। ਉਨ੍ਹਾਂ ਕਿਹਾ ਕਿ ਹੁਣ ਜਾਨ ਨੂੰ ਖਤਰਾ ਹੋਣ ਦਾ ਹਵਾਲਾ ਦੇ ਕੇ ਪ੍ਰਧਾਨ ਮੰਤਰੀ ਪੰਜਾਬ ਅਤੇ ਪੰਜਾਬੀਅਤ ਦਾ ਅਪਮਾਨ ਕਰ ਰਹੇ ਹਨ। ਸਿੱਧੂ ਨੇ ਅੱਗੇ ਕਿਹਾ ਕਿ ਪੰਜਾਬ ‘ਚ ਭਾਜਪਾ ਦਾ ਕੋਈ ਆਧਾਰ ਨਹੀਂ ਹੈ ਅਤੇ ਉਨ੍ਹਾਂ ਦਾ ਗੁਬਾਰਾ ਫੁੱਟ ਚੁੱਕਿਆ ਹੈ। ਅਜਿਹੇ ‘ਚ ਪ੍ਰਧਾਨ ਮੰਤਰੀ ਪੰਜਾਬ ਨੂੰ ਬਦਨਾਮ ਕਰਕੇ ਉਤਰ ਪ੍ਰਦੇਸ਼ ਅਤੇ ਹੋਰ ਰਾਜਾਂ ‘ਚ ਚੋਣ ਲੜਨਾ ਚਾਹੁੰਦੇ ਹਨ।

 

RELATED ARTICLES
POPULAR POSTS