Breaking News
Home / ਪੰਜਾਬ / ਹਾਮਿਦ ਅਨਸਾਰੀ ਤੇ ਬਡੂੰਗਰ ਦੇ ਘੱਟ ਗਿਣਤੀਆਂ ਦੇ ਸੁਰੱਖਿਅਤ ਨਾ ਹੋਣ ਦੇ ਦਾਅਵੇ ਨੂੰ ਹਰਸਿਮਰਤ ਬਾਦਲ ਨੇ ਦੱਸਿਆ ਗਲਤ

ਹਾਮਿਦ ਅਨਸਾਰੀ ਤੇ ਬਡੂੰਗਰ ਦੇ ਘੱਟ ਗਿਣਤੀਆਂ ਦੇ ਸੁਰੱਖਿਅਤ ਨਾ ਹੋਣ ਦੇ ਦਾਅਵੇ ਨੂੰ ਹਰਸਿਮਰਤ ਬਾਦਲ ਨੇ ਦੱਸਿਆ ਗਲਤ

ਕਿਹਾ, ਦੇਸ਼ ਵਿਚ ਘੱਟ ਗਿਣਤੀਆਂ ਪੂਰੀ ਤਰ੍ਹਾਂ ਸੁਰੱਖਿਅਤ
ਜਲੰਧਰ/ਬਿਊਰੋ ਨਿਊਜ਼
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਐਸਜੀਪੀਸੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੇ ਉਸ ਦਾਅਵੇ ਨੂੰ ਰੱਦ ਕੀਤਾ ਜਿਸ ਵਿਚ ਬਡੂੰਗਰ ਵੱਲੋਂ ਘੱਟ ਗਿਣਤੀ ਦੇ ਸੁਰੱਖਿਅਤ ਨਾ ਹੋਣ ਬਾਰੇ ਗੱਲ ਕੀਤੀ ਗਈ ਸੀ। ਹਰਸਿਮਰਤ ਬਾਦਲ ਨੇ ਕਿਹਾ ਪਤਾ ਨਹੀਂ ਬਡੂੰਗਰ ਸਾਹਿਬ ਦੇਸ਼ ਦੇ ਕਿਹੜੇ ਵਿਚ ਹਿੱਸੇ ਹੋ ਕੇ ਆਏ ਹਨ। ਦੇਸ਼ ਵਿਚ ਤਾਂ ਅਜਿਹਾ ਕੁਝ ਨਹੀਂ ਹੋ ਰਿਹਾ। ਜਲੰਧਰ ‘ਚ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਦੇਸ਼ ਵਿੱਚ ਕਿਤੇ ਵੀ ਘੱਟ ਗਿਣਤੀ ਪ੍ਰਤੀ ਅਸੁਰੱਖਿਅਤ ਮਾਹੌਲ ਨਹੀਂ ਹੈ। ਹਰਸਿਮਰਤ ਨੇ ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅਨਸਾਰੀ ਦੇ ਨਾਲ-ਨਾਲ ਪ੍ਰੋ. ਬਡੂੰਗਰ ਦੇ ਇਸ ਵਿਚਾਰ ਨੂੰ ਗਲਤ ਦੱਸਿਆ।
ਦੂਜੇ ਪਾਸੇ ਹਰਸਿਮਰਤ ਬਾਦਲ ਨੇ ਇਹ ਵੀ ਮੰਨਿਆ ਕਿ ਕੇਂਦਰ ਸਰਕਾਰ ਫੂਡ ਪ੍ਰੋਸੈਸਿੰਗ ਦੇ ਮਸਲਿਆਂ ਬਾਰੇ ਉਨ੍ਹਾਂ ਦਾ ਸਾਥ ਨਹੀਂ ਦੇ ਰਹੀ। ਇਸ ਕਰਕੇ ਉਨ੍ਹਾਂ ਦਾ ਮੰਤਰਾਲਾ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਪਾ ਰਿਹਾ।

Check Also

ਕੈਬਨਿਟ ਮੀਟਿੰਗ ਦੌਰਾਨ ਮੁੱਖ ਮੰਤਰੀ ਮਾਨ ਨੇ ਮਜ਼ਦੂਰਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਦਾ ਕੀਤਾ ਐਲਾਨ

11231 ਲਾਭਪਾਤਰੀ ਬਣਨਗੇ ਜ਼ਮੀਨਾਂ ਦੇ ਮਾਲਕ ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ …