7 C
Toronto
Saturday, October 10, 2026
spot_img
Homeਭਾਰਤਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ 21 ਸੂਬਿਆਂ ਦੀਆਂ 102 ਸੀਟਾਂ...

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ 21 ਸੂਬਿਆਂ ਦੀਆਂ 102 ਸੀਟਾਂ ‘ਤੇ ਪਈਆਂ ਵੋਟਾਂ

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ 21 ਸੂਬਿਆਂ ਦੀਆਂ 102 ਸੀਟਾਂ ‘ਤੇ ਪਈਆਂ ਵੋਟਾਂਭਾਰਤ ਭਰ ‘ਚ 7 ਗੇੜਾਂ ‘ਚ ਹੋਣੀ ਹੈ ਵੋਟਿੰਗ
ਨਵੀਂ ਦਿੱਲੀ : ਭਾਰਤ ‘ਚ ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ 21 ਸੂਬਿਆਂ ਦੀਆਂ 102 ਸੀਟਾਂ ‘ਤੇ 19 ਅਪ੍ਰੈਲ ਨੂੰ ਵੋਟਾਂ ਪੈ ਗਈਆਂ ਹਨ। ਅੱਠ ਕੇਂਦਰੀ ਮੰਤਰੀਆਂ, ਦੋ ਸਾਬਕਾ ਮੁੱਖ ਮੰਤਰੀਆਂ ਅਤੇ ਸਾਬਕਾ ਰਾਜਪਾਲ ਸਣੇ 1600 ਤੋਂ ਵੱਧ ਉਮੀਦਵਾਰਾਂ ਦੀ ਕਿਸਮਤ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ‘ਚ ਬੰਦ ਹੋ ਗਈ ਹੈ। ਵੋਟਿੰਗ ਵਾਲੇ ਇਹ ਹਲਕੇ 21 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ‘ਚ ਹਨ। ਵੋਟਾਂ ਪੈਣ ਦਾ ਅਮਲ ਸ਼ੁੱਕਰਵਾਰ ਸਵੇਰੇ 7 ਵਜੇ ਸ਼ੁਰੂ ਹੋਇਆ, ਜੋ ਸ਼ਾਮ 6 ਵਜੇ ਤੱਕ ਜਾਰੀ ਰਿਹਾ। ਕੁਝ ਸੀਟਾਂ ‘ਤੇ ਪੋਲਿੰਗ ਖ਼ਤਮ ਹੋਣ ਦਾ ਸਮਾਂ ਵੱਖੋ ਵੱਖਰਾ ਰਿਹਾ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਵੀ ਮਹਾਰਾਸ਼ਟਰ ਦੇ ਨਾਗਪੁਰ ਵਿਚ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ।
ਜ਼ਿਕਰਯੋਗ ਹੈ ਕਿ ਭਾਰਤ ਵਿਚ ਇਹ ਲੋਕ ਸਭਾ ਚੋਣਾਂ 7 ਗੇੜਾਂ ਵਿਚ ਹੋਣੀਆਂ ਹਨ ਅਤੇ ਅਖਰੀਲੇ ਗੇੜ ਤਹਿਤ ਪੰਜਾਬ, ਚੰਡੀਗੜ੍ਹ ਅਤੇ ਹਿਮਾਚਲ ਵਿਚ 1 ਜੂਨ ਨੂੰ ਵੋਟਿੰਗ ਹੋਵੇਗੀ। ਇਨ੍ਹਾਂ 7 ਗੇੜਾਂ ਦੀਆਂ ਵੋਟਾਂ ਤੋਂ ਬਾਅਦ ਨਤੀਜੇ 4 ਜੂਨ ਨੂੰ ਐਲਾਨੇ ਜਾਣੇ ਹਨ।

RELATED ARTICLES

POPULAR POSTS