ਕਿਹਾ – ਕਾਂਗਰਸ ਸੱਤਾ ‘ਚ ਆਈ ਤਾਂ ਗਰੀਬਾਂ ਲਈ ਫਿਕਸ ਆਮਦਨ ਗਾਰੰਟੀ ਯੋਜਨਾ ਸ਼ੁਰੂ ਕਰਾਂਗੇ
ਰਾਏਪੁਰ/ਬਿਊਰੋ ਨਿਊਜ਼
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਚੋਣਾਵੀ ਵਾਅਦਾ ਕਰਦਿਆਂ ਗਰੀਬਾਂ ਲਈ ਨਵੀਂ ਯੋਜਨਾ ਦਾ ਐਲਾਨ ਕੀਤਾ ਹੈ। ਛੱਤੀਸ਼ਗੜ੍ਹ ਦੇ ਰਾਏਪੁਰ ਵਿਚ ਕਿਸਾਨ ਸੰਮੇਲਨ ਵਿਚ ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਕਾਂਗਰਸ ਸੱਤਾ ਵਿਚ ਆਈ ਤਾਂ ਸਰਕਾਰ ਗਰੀਬਾਂ ਲਈ ਫਿਕਸ ਆਮਦਨ ਗਾਰੰਟੀ ਯੋਜਨਾ ਦੀ ਸ਼ੁਰੂਆਤ ਕਰੇਗੀ। ਉਨ੍ਹਾਂ ਕਿਹਾ ਕਿ ਅਸੀਂ ਉਦੋਂ ਤੱਕ ਨਿਊ ਇੰਡੀਆ ਨਹੀਂ ਬਣਾ ਸਕਦੇ, ਜਦੋਂ ਤੱਕ ਸਾਡੇ ਕਰੋੜਾਂ ਭੈਣ-ਭਰਾ ਗਰੀਬੀ ਦਾ ਸੰਤਾਪ ਝੱਲ ਰਹੇ ਹਨ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮੈਂ ਜੋ ਕਹਿੰਦਾ ਹਾਂ, ਉਹ ਕਰਕੇ ਵੀ ਦਿਖਾਉਂਦਾ ਹਾਂ। ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਇਕ ਉਦਯੋਗਪਤੀਆਂ ਦਾ ਅਤੇ ਇਕ ਗਰੀਬਾਂ ਦਾ ਭਾਰਤ ਬਣਾਉਣਾ ਚਾਹੁੰਦੀ ਹੈ।
Check Also
ਵਕਫ ਸੋਧ ਬਿੱਲ ਭਾਰਤੀ ਲੋਕ ਸਭਾ ’ਚ ਪੇਸ਼
ਅਖਿਲੇਸ਼ ਨੇ ਇਸ ਬਿੱਲ ਨੂੰ ਮੁਸਲਿਮ ਭਾਈਚਾਰੇ ਖਿਲਾਫ ਦੱਸੀ ਸਾਜਿਸ਼ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੇ …