Breaking News
Home / ਭਾਰਤ / ਪੰਜਾਬ ਦੇ ਨਿਘਾਰ ਵੱਲ ਜਾਣ ਦਾ ਦੌਰ ਅਜੇ ਵੀ ਜਾਰੀ : ਐੱਨਐੱਨ ਵੋਹਰਾ

ਪੰਜਾਬ ਦੇ ਨਿਘਾਰ ਵੱਲ ਜਾਣ ਦਾ ਦੌਰ ਅਜੇ ਵੀ ਜਾਰੀ : ਐੱਨਐੱਨ ਵੋਹਰਾ

ਨਵੀਂ ਦਿੱਲੀ : ਨੈਸ਼ਨਲ ਇੰਸਟੀਟਿਊਟ ਆਫ਼ ਪੰਜਾਬ ਸਟੱਡੀਜ਼ (ਐੱਨਆਈਪੀਐੱਸ), ਭਾਈ ਵੀਰ ਸਿੰਘ ਸਾਹਿਤ ਸਦਨ ਵੱਲੋਂ ਇੰਡੀਆ ਇੰਟਰਨੈਸ਼ਨਲ ਸੈਂਟਰ (ਆਈਆਈਐੱਸ), ਨਵੀਂ ਦਿੱਲੀ ਦੇ ਸਹਿਯੋਗ ਨਾਲ ‘ਪੋਲੀਟੀਕਲ ਇਕੌਨਮੀ ਐਂਡ ਗਵਰਨੈਂਸ ਆਫ਼ ਪੰਜਾਬ’ ‘ਤੇ ਦੋ-ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਉਦਘਾਟਨੀ ਭਾਸ਼ਣ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਐੱਨਐੱਨ ਵੋਹਰਾ ਨੇ ਦਿੱਤਾ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਵੋਹਰਾ ਨੇ ਕਿਹਾ ਕਿ ਪੰਜਾਬ ਦੇ ਨਿਘਾਰ ਵੱਲ ਜਾਣ ਦਾ ਦੌਰ 1995 ਤੋਂ ਬਾਅਦ ਸ਼ੁਰੂ ਹੋਇਆ ਅਤੇ ਇਹ ਅੱਜ ਤੱਕ ਜਾਰੀ ਹੈ। ਉਨ੍ਹਾਂ ਇਸ ਗਿਰਾਵਟ ਲਈ ‘ਨਰਮ ਸਰਕਾਰਾਂ’ ਨੂੰ ਜ਼ਿੰਮੇਵਾਰ ਠਹਿਰਾਇਆ ਜੋ ਕੋਈ ਠੋਸ ਤੇ ਪ੍ਰਭਾਵਸ਼ਾਲੀ ਫ਼ੈਸਲਾ ਨਾ ਲੈ ਸਕੀਆਂ ਤੇ ਜਿਨ੍ਹਾਂ ਕੋਲ ਨਾ ਹੀ ਕੋਈ ਵੱਖਰੀ ਸੇਧ ਸੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੁੜ ਲੀਹ ‘ਤੇ ਲਿਆਉਣ ਲਈ ਸਿਆਸਤਦਾਨਾਂ ਨੂੰ ਕਈ ਠੋਸ ਫੈਸਲੇ ਲੈਣੇ ਚਾਹੀਦੇ ਸਨ ਪਰ ਅਜਿਹਾ ਨਹੀਂ ਹੋਇਆ। ਇਸ ਕਾਰਨ ਸੂਬੇ ਦਾ ਗਿਰਾਵਟ ਵੱਲ ਜਾਣਾ ਜਾਰੀ ਰਿਹਾ ਅਤੇ ਇਸ ਨਾਲ ਲਗਾਤਾਰ ਨੁਕਸਾਨ ਪਹੁੰਚਦਾ ਰਿਹਾ।

 

Check Also

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਲੰਕਾ ਤੋਂ ਮਛੂਆਰਿਆਂ ਦੀ ਰਿਹਾਈ ਦੀ ਕੀਤੀ ਮੰਗ

ਤਮਿਲਾਂ ਨੂੰ ਪੂਰਾ ਅਧਿਕਾਰ ਦੇਣ ਦੀ ਵੀ ਕੀਤੀ ਗੱਲ ਕੋਲੰਬੋ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ …