12.2 C
Toronto
Friday, October 30, 2026
spot_img
Homeਭਾਰਤਨੋਟਬੰਦੀ ਆਰਬੀਆਈ ਜਾਂ ਜੇਤਲੀ ਦਾ ਨਹੀਂ, ਆਰ ਐਸ ਐਸ ਦਾ ਫੈਸਲਾ :...

ਨੋਟਬੰਦੀ ਆਰਬੀਆਈ ਜਾਂ ਜੇਤਲੀ ਦਾ ਨਹੀਂ, ਆਰ ਐਸ ਐਸ ਦਾ ਫੈਸਲਾ : ਰਾਹੁਲ ਗਾਂਧੀ

ਨੋਟਬੰਦੀ ਆਰਬੀਆਈ ਜਾਂ ਜੇਤਲੀ ਦਾ ਨਹੀਂ, ਆਰ ਐਸ ਐਸ ਦਾ ਫੈਸਲਾ : ਰਾਹੁਲ ਗਾਂਧੀਕਿਹਾ, 2019 ‘ਚ ਜਿੱਤੇ ਤਾਂ ਜੀਐਸਟੀ ਨਿਯਮਾਂ ਵਿਚ ਕਰਾਂਗੇ ਬਦਲਾਅ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਰਨਾਟਕ ਦੇ ਕਲਬੁਰਗੀ ਵਿਚ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਨੋਟਬੰਦੀ ਆਰ ਬੀ ਆਈ, ਅਰੁਣ ਜੇਤਲੀ ਜਾਂ ਵਿੱਤ ਮੰਤਰਾਲਾ ਦਾ ਨਹੀਂ, ਇਹ ਤਾਂ ਆਰ ਐਸ ਐਸ ਦਾ ਫੈਸਲਾ ਸੀ। ਆਰ ਐਸ ਐਸ ਨੇ ਇਸ ਨੂੰ ਲਾਗੂ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਦਬਾਅ ਪਾਇਆ ਸੀ। ਚੇਤੇ ਰਹੇ ਕਿ ਕਰਨਾਟਕ ਵਿਚ ਇਸੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਰਾਹੁਲ ਨੇ ਜੀਐਸਟੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇਕਰ 2019 ਵਿਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਜੀਐਸਟੀ ਦੇ ਨਿਯਮਾਂ ਵਿਚ ਬਦਲਾਅ ਕੀਤਾ ਜਾਵੇਗਾ ਤਾਂ ਜੋ ਆਮ ਜਨਤਾ ਨੂੰ ਰਾਹਤ ਮਿਲ ਸਕੇ। ਰਾਹੁਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਬਿਨਾ ਤਿਆਰੀ ਤੋਂ ਜੀਐਸਟੀ ਲਾਗੂ ਕਰਕੇ 130 ਕਰੋੜ ਲੋਕਾਂ ਨੂੰ ਮੁਸੀਬਤ ਵਿਚ ਪਾ ਦਿੱਤਾ ਹੈ।

RELATED ARTICLES
POPULAR POSTS