Breaking News
Home / ਭਾਰਤ / ਜੇ ਭਾਰਤ ‘ਚ ਬ੍ਰਿਟੇਨ ਦੀ ਤਰ੍ਹਾਂ ਵਧਿਆ ਓਮੀਕਰੋਨ ਤਾਂ ਹਰ ਰੋਜ਼ ਆਉਣਗੇ 14-15 ਲੱਖ ਮਾਮਲੇ

ਜੇ ਭਾਰਤ ‘ਚ ਬ੍ਰਿਟੇਨ ਦੀ ਤਰ੍ਹਾਂ ਵਧਿਆ ਓਮੀਕਰੋਨ ਤਾਂ ਹਰ ਰੋਜ਼ ਆਉਣਗੇ 14-15 ਲੱਖ ਮਾਮਲੇ

ਨਵੀਂ ਦਿੱਲੀ/ਬਿਊਰੋ ਨਿਊਜ਼
ਯੂਰਪ ‘ਚ ਬਹੁਤ ਤੇਜ਼ੀ ਨਾਲ ਫੈਲ ਰਹੇ ਓਮੀਕਰੌਨ ਦੇ ਪ੍ਰਭਾਵ ਨੇ ਭਾਰਤ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਨੀਤੀ ਆਯੋਗ ਦੇ ਮੈਂਬਰ ਵੀ.ਕੇ. ਪਾਲ ਨੇ ਕਿਹਾ ਕਿ ਜਿਸ ਤਰ੍ਹਾਂ ਇਹ ਯੂਰਪ ‘ਚ ਡੈਲਟਾ ਵੇਰੀਐਂਟ ‘ਤੇ ਹਾਵੀ ਹੋ ਰਿਹਾ ਹੈ, ਇਹ ਚਿੰਤਾਜਨਕ ਹੈ। ਇਹ ਮਹਾਂਮਾਰੀ ਦੇ ਇੱਕ ਨਵੇਂ ਪੜਾਅ ਵੱਲ ਵਧਦਾ ਜਾ ਰਿਹਾ ਹੈ। ਅਸਲ ‘ਚ ਯੂਰਪ ਦੇ ਕਈ ਦੇਸ਼ਾਂ ਬ੍ਰਿਟੇਨ, ਫਰਾਂਸ, ਜਰਮਨੀ ਆਦਿ ਵਿੱਚ ਡੈਲਟਾ ਦਾ ਕਹਿਰ ਪਹਿਲਾਂ ਤੋਂ ਚੱਲ ਰਿਹਾ ਸੀ ਤੇ ਹੁਣ ਓਮੀਕਰੌਨ ਦੇ ਵਧਣ ਨਾਲ ਇਹ ਖਦਸ਼ਾ ਪੈਦਾ ਹੋ ਰਿਹਾ ਹੈ ਕਿ ਇਹ ਵੈਕਸੀਨ ਤੋਂ ਹਾਸਲ ਕੀਤੀ ਇਮਿਊਨਿਟੀ ਨੂੰ ਬੇਅਸਰ ਕਰ ਰਿਹਾ ਹੈ। ਨੀਤੀ ਆਯੋਗ ਦੇ ਮੈਂਬਰ ਨੇ ਸਿਹਤ ਮੰਤਰਾਲੇ ਦੀ ਹਫ਼ਤਾਵਾਰੀ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਬ੍ਰਿਟੇਨ ਵਿੱਚ ਤੇਜ਼ੀ ਨਾਲ ਮਾਮਲੇ ਵੱਧ ਰਹੇ ਹਨ। ਉਥੇ ਕੁੱਲ 80-90 ਹਜ਼ਾਰ ਮਾਮਲੇ ਆ ਰਹੇ ਹਨ ਤੇ ਜੇਕਰ ਬ੍ਰਿਟੇਨ ਦੀ ਆਬਾਦੀ ਨੂੰ ਭਾਰਤ ਦੀ ਆਬਾਦੀ ਦੇ ਨਜ਼ਰੀਏ ਨਾਲ ਦੇਖੀਏ ਤਾਂ ਇਹ ਹਰ ਰੋਜ਼ 14-15 ਲੱਖ ਨਵੇਂ ਮਾਮਲਿਆਂ ਦੇ ਬਰਾਬਰ ਵਰਗੀ ਸਥਿਤੀ ਹੈ। ਜਦਕਿ ਭਾਰਤ ‘ਚ ਦੂਜੀ ਲਹਿਰ ਵਿੱਚ ਹਰ ਰੋਜ਼ 4 ਲੱਖ ਮਾਮਲੇ ਆ ਰਹੇ ਸਨ। ਇਸੇ ਤਰ੍ਹਾਂ ਫਰਾਂਸ ਵਿੱਚ 80 ਫ਼ੀਸਦੀ ਲੋਕਾਂ ਨੂੰ ਟੀਕੇ ਲੱਗ ਚੁੱਕੇ ਹਨ, ਪਰ ਉੱਥੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ।

 

Check Also

ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ

ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …