32.3 C
Toronto
Tuesday, June 30, 2026
spot_img
Homeਭਾਰਤਬ੍ਰਿਕਸ ਸੰਮੇਲਨ 'ਚ ਹਿੱਸਾ ਲੈਣ ਨਰਿੰਦਰ ਮੋਦੀ ਜਾਣਗੇ ਚੀਨ

ਬ੍ਰਿਕਸ ਸੰਮੇਲਨ ‘ਚ ਹਿੱਸਾ ਲੈਣ ਨਰਿੰਦਰ ਮੋਦੀ ਜਾਣਗੇ ਚੀਨ

ਡੋਕਲਾਮ ਵਿਵਾਦ ਵੀ ਹੋਇਆ ਖਤਮ, ਦੋਵਾਂ ਦੇਸ਼ਾਂ ਨੇ ਫੌਜਾਂ ਪਿੱਛੇ ਹਟਾਈਆਂ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਤੋਂ 5 ਸਤੰਬਰ ਦੌਰਾਨ ਬ੍ਰਿਕਸ ਸ਼ਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ ਚੀਨ ਦੀ ਯਾਤਰਾ ‘ਤੇ ਜਾ ਰਹੇ ਹਨ। ਬ੍ਰਿਕਸ ਸੰਮੇਲਨ ਵਿਚ ਮੋਦੀ ਦੇ ਹਿੱਸਾ ਲੈਣ ਦਾ ਫੈਸਲਾ ਅਜਿਹੇ ਸਮੇਂ ਹੋਇਆ, ਜਦੋਂ ਇਕ ਦਿਨ ਪਹਿਲਾਂ ਹੀ ਡੋਕਲਾਮ ਮੁੱਦੇ ‘ਤੇ ਭਾਰਤ ਅਤੇ ਚੀਨ ਵਿਚਾਲੇ 73 ਦਿਨਾਂ ਤੋਂ ਚੱਲ ਰਿਹਾ ਵਿਵਾਦ ਖਤਮ ਹੋਇਆ ਹੈ। ਦੋਵਾਂ ਦੇਸ਼ਾਂ ਨੇ ਇਸ ਖੇਤਰ ਵਿਚੋਂ ਆਪਣੀ-ਆਪਣੀ ਫੌਜ ਹਟਾ ਲਈ।ઠਵਿਦੇਸ਼ ਮੰਤਰਾਲੇ ਨੇ ਕਿਹਾ ਕਿ ਚੀਨ ਦੇ ਰਾਸ਼ਟਰਪਤੀ ਦੇ ਸੱਦੇ ‘ਤੇ ਨਰਿੰਦਰ ਮੋਦੀ ਬ੍ਰਿਕਸ ਸੰਮੇਲਨ ਵਿਚ ਹਿੱਸਾ ਲੈਣ ਲਈ ਚੀਨ ਜਾ ਰਹੇ ਹਨ। ਚੀਨ ਦੀ ਯਾਤਰਾ ਤੋਂ ਬਾਅਦ ਮੋਦੀ 5 ਤੋਂ 7 ਸਤੰਬਰ ਤੱਕ ਮਿਆਂਮਾਰ ਵੀ ਜਾਣਗੇ।

RELATED ARTICLES
POPULAR POSTS