24.5 C
Toronto
Wednesday, May 27, 2026
spot_img
Homeਭਾਰਤਬਾਬਾ ਰਾਮਪਾਲ ਦੋ ਮਾਮਲਿਆਂ 'ਚ ਹੋਇਆ ਬਰੀ, ਪਰ ਰਹੇਗਾ ਜੇਲ੍ਹ 'ਚ ਹੀ

ਬਾਬਾ ਰਾਮਪਾਲ ਦੋ ਮਾਮਲਿਆਂ ‘ਚ ਹੋਇਆ ਬਰੀ, ਪਰ ਰਹੇਗਾ ਜੇਲ੍ਹ ‘ਚ ਹੀ

ਹਿੰਸਾ ਭੜਕਾਉਣ ਦਾ ਵੀ ਚੱਲ ਰਿਹਾ ਹੈ ਕੇਸ
ਹਿਸਾਰ/ਬਿਊਰੋ ਨਿਊਜ਼
ਹਰਿਆਣਾ ਦੇ ਇੱਕ ਹੋਰ ਬਾਬਾ ਰਾਮਪਾਲ ਨੂੰ ਅਦਾਲਤ ਤੋਂ ਰਾਹਤ ਮਿਲੀ ਹੈ। ਹਿਸਾਰ ਜੇਲ੍ਹ ਵਿੱਚ ਲੱਗੀ ਅਦਾਲਤ ਨੇ ਰਾਮਪਾਲ ਨੂੰ ਦੋ ਇਲਜ਼ਾਮਾਂ ਵਿੱਚੋਂ ਬਰੀ ਕਰ ਦਿੱਤਾ ਹੈ। ਰਾਮਪਾਲ ‘ਤੇ ਆਪਣੇ ਸਮਰਥਕਾਂ ਨੂੰ ਬੰਧਕ ਬਣਾਉਣ ਤੇ ਸਰਕਾਰੀ ਕੰਮ ਵਿੱਚ ਅੜਿੱਕੇ ਡਾਹੁਣ ਦੇ ਮਾਮਲਿਆਂ ‘ਤੇ ਅੱਜ ਸੁਣਵਾਈ ਹੋ ਰਹੀ ਸੀ। ਬੇਸ਼ੱਕ ਰਾਮਪਾਲ ਬਰੀ ਹੋ ਗਿਆ ਹੈ ਪਰ ਉਹ ਜੇਲ੍ਹ ਵਿੱਚੋਂ ਬਾਹਰ ਨਹੀਂ ਆ ਸਕਦਾ, ਕਿਉਂਕਿ ਉਸ ਵਿਰੁੱਧ ਹਿੰਸਾ ਭੜਕਾਉਣ ਤੇ ਅਦਾਲਤੀ ਹੁਕਮਾਂ ਦੀ ਅਵੱਗਿਆ ਕਰਨ ਦੇ ਦੋਸ਼ ਹੇਠ ਚੱਲ ਰਹੇ ਕੇਸ ਦਾ ਫੈਸਲਾ ਅਜੇ ਸੁਣਾਇਆ ਜਾਣਾ ਹੈ। ਜ਼ਿਕਰਯੋਗ ਕਿ 2014 ਵਿੱਚ 18 ਦਿਨਾਂ ਦੇ ਸਖ਼ਤ ਮੁਕਾਬਲੇ ਤੋਂ ਬਾਅਦ ਰਾਮਪਾਲ ਨੂੰ ਉਸ ਦੇ ਸੱਤਲੋਕ ਆਸ਼ਰਮ ਵਿੱਚੋਂ ਬਾਹਰ ਕੱਢਿਆ ਸੀ। ਇੰਜਨੀਅਰ ਤੋਂ ਬਾਬਾ ਬਣੇ ਰਾਮਪਾਲ ਦੇ ਆਸ਼ਰਮ ਤੋਂ ਹਥਿਆਰ, ਕਈ ਪਾਬੰਦੀਸ਼ੁਦਾ ਦਵਾਈਆਂ ਆਦਿ ਜ਼ਬਤ ਕੀਤੀਆਂ ਗਈਆਂ ਸਨ।

 

RELATED ARTICLES
POPULAR POSTS