14.3 C
Toronto
Monday, September 28, 2026
spot_img
HomeਕੈਨੇਡਾFrontਪਾਕਿਸਤਾਨ ਦੇ ਖੈਬਰ ਪੁਖਤੂਨਵਾ ’ਚ ਸਿੱਖ ਆਨੰਦ ਕਾਰਜ ਬਿੱਲ ’ਤੇ ਚਰਚਾ

ਪਾਕਿਸਤਾਨ ਦੇ ਖੈਬਰ ਪੁਖਤੂਨਵਾ ’ਚ ਸਿੱਖ ਆਨੰਦ ਕਾਰਜ ਬਿੱਲ ’ਤੇ ਚਰਚਾ

ਪਾਕਿਸਤਾਨ ਦੇ ਖੈਬਰ ਪੁਖਤੂਨਵਾ ’ਚ ਸਿੱਖ ਆਨੰਦ ਕਾਰਜ ਬਿੱਲ ’ਤੇ ਚਰਚਾ
ਕਾਨੂੰਨ ਵਿਭਾਗ ਦੀ ਮਨਜੂਰੀ ਤੋਂ ਬਾਅਦ ਬਿੱਲ ਵਿਧਾਨ ਸਭਾ ’ਚ ਹੋਵੇਗਾ ਪੇਸ਼
ਨਵੀਂ ਦਿੱਲੀ/ਬਿਊਰੋ ਨਿਊਜ਼ : ਪਾਕਿਸਤਾਨ ਦੇ ਖੈਬਰ ਪਖਤੂਨਵਾ ਵਿਚ ਸਿੱਖ ਵਿਆਹਾਂ ਨੂੰ ਕਾਨੂੰਨੀ ਮਾਨਤਾ ਦੇਣ ਲਈ ‘ਸਿੱਖ ਆਨੰਦ ਕਾਰਜ ਬਿੱਲ-2026’ ਉਤੇ ਕਾਨੂੰਨਘਾੜਿਆਂ, ਸਰਕਾਰੀ ਅਧਿਕਾਰੀਆਂ ਅਤੇ ਸਿੱਖ ਨੁਮਾਇੰਦਿਆਂ ਨੇ ਵਿਚਾਰ-ਚਰਚਾ ਕੀਤੀ। ਸੂਬਾ ਅਸੈਂਬਲੀ ਦੇ ਮੈਂਬਰ ਅਤੇ ਘੱਟ ਗਿਣਤੀਆਂ ਬਾਰੇ ਸੰਸਦੀ ਕੌਕਸ ਦੇ ਉਪ ਚੇਅਰਮੈਨ ਗੁਰਪਾਲ ਸਿੰਘ ਨੇ ਕਿਹਾ ਕਿ ਇਸ ਸਬੰਧੀ ਕਾਨੂੰਨ ਵਿਭਾਗ ਦੀ ਮਨਜੂਰੀ ਤੋਂ ਬਾਅਦ ਬਿੱਲ ਕੈਬਨਿਟ ਕਮੇਟੀ ਅਤੇ ਫਿਰ ਵਿਧਾਨ ਸਭਾ ਵਿਚ ਪੇਸ਼ ਕੀਤਾ ਜਾਵੇਗਾ। ਪਰਿਵਾਰਕ ਕਾਨੂੰਨਾਂ ਬਾਰੇ ਸਥਾਨਕ ਸਰਕਾਰਾਂ ਦੇ ਆਗੂ ਮੁਹੰਮਦ ਸਈਦ-ਉਰ-ਰਹਿਮਾਨ ਨੇ ਵਿਧਾਨਕ ਅਮਲ ਬਾਰੇ ਮੀਟਿੰਗ ਦੌਰਾਨ ਜਾਣਕਾਰੀ ਦਿੱਤੀ। ਇਸ ਕਾਨੂੰਨ ਤਹਿਤ ਸਿੱਖ ਵਿਆਹਾਂ ਦੀ ਰਜਿਸਟਰੇਸ਼ਨ ਲਾਜ਼ਮੀ ਹੋਵੇਗੀ ਅਤੇ ਆਨੰਦ ਕਾਰਜ ਰਜਿਸਟਰਾਰਾਂ ਨੂੰ ਲਾਇਸੈਂਸ ਦਿੱਤੇ ਜਾਣਗੇ। ਇਹ ਵੀ ਦੱਸਿਆ ਗਿਆ ਹੈ ਕਿ ਵਿਆਹ ਲਈ ਲੜਕੀ ਅਤੇ ਲੜਕੇ ਦੀ ਉਮਰ ਘੱਟੋ-ਘੱਟ 18 ਸਾਲ ਹੋਣੀ ਜ਼ਰੂਰੀ ਹੈ। ਇਹ ਵੀ ਦੱਸਿਆ ਗਿਆ ਕਿ ਵਿਆਹ ਨਾਲ ਜੁੜੇ ਵਿਵਾਦਾਂ, ਤਲਾਕ ਅਤੇ ਸੁਲਾ ਸਫਾਈ ਦੇ ਮਾਮਲੇ ਪਰਿਵਾਰਕ ਅਦਾਲਤਾਂ ਵਿਚ ਨਿਬੇੜੇ ਜਾਣਗੇ।

RELATED ARTICLES
POPULAR POSTS