-8.9 C
Toronto
Tuesday, March 3, 2026
spot_img
HomeਕੈਨੇਡਾFrontਮੋਦੀ ਸਰਕਾਰ ਖਿਲਾਫ਼ ਦਿੱਤੇ ਬੇਭਰੋਸਗੀ ਮਤੇ ਨੂੰ ਸਪੀਕਰ ਨੇ ਕੀਤਾ ਸਵੀਕਾਰ

ਮੋਦੀ ਸਰਕਾਰ ਖਿਲਾਫ਼ ਦਿੱਤੇ ਬੇਭਰੋਸਗੀ ਮਤੇ ਨੂੰ ਸਪੀਕਰ ਨੇ ਕੀਤਾ ਸਵੀਕਾਰ

ਮੁਨੀਸ਼ ਤਿਵਾੜੀ ਬੋਲੇ : ਸੰਸਦ ਵਿਚ ਪਾਸ ਕੀਤੇ ਸਾਰੇ ਬਿਲ ‘ਸੰਵਿਧਾਨਕ ਤੌਰ ’ਤੇ ਸ਼ੱਕੀ’
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਆਗੂ ਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਸਰਕਾਰ ਖਿਲਾਫ਼ ਦਿੱਤੇ ਬੇਭਰੋਸਗੀ ਮਤੇ ਨੂੰ ਸਪੀਕਰ ਓਮ ਬਿਰਲਾ ਵੱਲੋਂ ਸਵੀਕਾਰ ਕੀਤੇ ਜਾਣ ਮਗਰੋਂ ਸੰਸਦ ਵਿੱਚ ਪਾਸ ਸਾਰੇ ਬਿੱਲ ‘ਸੰਵਿਧਾਨਕ ਤੌਰ ’ਤੇ ਸ਼ੱਕੀ’ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਬੇਭਰੋਸਗੀ ਮਤੇ ਨੂੰ ਲੈ ਕੇ ਕੋਈ ਨਤੀਜਾ ਨਹੀਂ ਨਿਕਲਦਾ, ਉਦੋਂ ਤੱਕ ਇਨ੍ਹਾਂ ਬਿਲਾਂ ਨੂੰ ਅਮਲ ਵਿੱਚ ਨਹੀਂ ਲਿਆਂਦਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਬੇਭਰੋਸਗੀ ਮਤੇ ’ਤੇ ਬਹਿਸ ਲਈ ਦਸ ਦਿਨਾਂ ਦੇ ਅਰਸੇ ਨੂੰ ਧੜਾਧੜ ਬਿੱਲ ਲਿਆਉਣ ਲਈ ਨਹੀਂ ਵਰਤਿਆ ਜਾ ਸਕਦਾ। ਮੀਡੀਆ ਨਾਲ ਗੱਲਬਾਤ ਦੌਰਾਨ ਮੁਨੀਸ਼ ਤਿਵਾੜੀ ਨੇ ਕਿਹਾ ਕਿ ਇੱਕ ਵਾਰ ਲੋਕ ਸਭਾ ਵਿੱਚ ਬੇਭਰੋਸਗੀ ਮਤਾ ਪੇਸ਼ ਹੋਣ ਤੋਂ ਬਾਅਦ, ਸਦਨ ਦੇ ਸਾਹਮਣੇ ਲਿਆਂਦਾ ਗਿਆ ਕੋਈ ਵੀ ਕਾਨੂੰਨ ਜਾਂ ਭੌਤਿਕ ਕਾਰੋਬਾਰ ‘‘ਨੈਤਿਕਤਾ, ਮਰਿਆਦਾ ਅਤੇ ਸੰਸਦੀ ਕਨਵੈਨਸ਼ਨਾਂ ਦੀ ਪੂਰੀ ਤਰ੍ਹਾਂ ਉਲੰਘਣਾ’’ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਸਭਾ ਜਾਂ ਰਾਜ ਸਭਾ ਵਿੱਚ ਬੇਭਰੋਸਗੀ ਮਤਾ ਦਾਖਲ ਹੋਣ ਤੋਂ ਬਾਅਦ ਪਾਸ ਕੀਤੇ ਗਏ ਸਾਰੇ ਕਾਨੂੰਨਾਂ ਦੀ ਕਾਨੂੰਨੀ ਤੌਰ ’ਤੇ ਜਾਂਚ ਹੋਣੀ ਚਾਹੀਦੀ ਹੈ ਕਿ ਕੀ ਉਹ ਕਾਨੂੰਨੀ ਤੌਰ ’ਤੇ ਪਾਸ ਹੋਏ ਹਨ ਜਾਂ ਨਹੀਂ।

RELATED ARTICLES
POPULAR POSTS