
ਪਟਿਆਲਾ/ਬਿਊਰੋ ਨਿਊਜ਼ : ਪੰਜਾਬ ਦੇ ਜ਼ਿਲ੍ਹਾ ਪਟਿਆਲਾ ਤੋਂ ਇਕ ਨਸ਼ੇੜੀ ਨੇ ਸ਼ਰਾਬ ਦੇ ਨਸ਼ੇ ਪੀਆਰਟੀਸੀ ਦੀ ਸਰਕਾਰੀ ਬੱਸ ਹੀ ਚੋਰੀ ਕਰ ਲਈ। ਉਹ ਬੱਸ ਨੂੰ ਚੋਰੀ ਕਰਕੇ 8 ਕਿਲੋਮੀਟਰ ਦੂਰ ਲੈ ਕੇ ਚਲਾ ਗਿਆ ਸੀ ਪ੍ਰੰਤੂ ਨਸ਼ੇੜੀ ਨੂੰ ਜ਼ਿਆਦਾ ਨਸ਼ਾ ਹੋਣ ਕਰਕੇ ਨੀਂਦ ਆਉਣ ਲੱਗੀ ਉਹ ਬੱਸ ਨੂੰ ਖੜ੍ਹੀ ਕਰਕੇ ਬੱਸ ਵਿਚ ਹੀ ਸੌਣ ਲੱਗਾ। ਜਦੋਂ ਇਸ ਸਬੰਧੀ ਲੋਕਾਂ ਨੂੰ ਪਤਾ ਲੱਗਿਆ ਤਾਂ ਬੱਸ ਖੇਤਾਂ ਵਿਚ ਖੜ੍ਹੀ ਸੀ। ਕਾਬੂ ਕੀਤੇ ਗਏ ਨਸ਼ੇ ਨੂੰ ਜਦੋਂ ਪੁੱਛਿਆ ਗਿਆ ਕਿ ਉਸ ਨੇ ਬੱਸ ਕਿਉਂ ਚੋਰੀ ਕੀਤੀ ਸੀ ਤਾਂ ਉਹ ਬੋਲਿਆ ਜ਼ਿਆਦਾ ਨਸ਼ਾ ਕੀਤਾ ਹੋਣ ਕਰਕੇ ਉਸ ਨੂੰ ਕੁੱਝ ਪਤਾ ਹੀ ਨਹੀਂ ਚੱਲਿਆ। ਮੀਡੀਆ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੀਆਰਟੀਸੀ ਦੀ ਇਹ ਬੱਸ ਸਮਾਣਾ ਤੋਂ ਤਲਵੰਡੀ ਮਲਿਕ ਰੂਟ ’ਤੇ ਚਲਦੀ ਹੈ। ਪਿੰਡ ਤਲਵੰਡੀ ’ਚ ਜਾ ਕੇ ਪੀਆਰਟੀਸੀ ਦੇ ਡਰਾਈਵਰ ਨੇ ਇਸ ਨੂੰ ਖੜ੍ਹਾ ਕਰ ਦਿੱਤਾ ਸੀ। ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਡਰਾਈਵਰ ਅਤੇ ਕੰਡਕਟਰ ਬੱਸ ’ਚ ਨਹੀਂ ਸਨ ਅਤੇ ਇਸੇ ਦੌਰਾਨ ਨਸ਼ੇੜੀ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ। ਜਦੋਂ ਪੁਲਿਸ ਨੇ ਆਰੋਪੀ ਕੋਲੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦੇ 2 ਸਾਥੀ ਹੋਰ ਸਨ ਅਤੇ ਉਨ੍ਹਾਂ ਤਿੰਨਾ ਨੇ ਮਿਲ ਕੇ ਸ਼ਰਾਬ ਪੀਤੀ, ਜਿਸ ਤੋਂ ਬਾਅਦ ਉਨ੍ਹਾਂ ਰਸਤੇ ’ਚ ਖੜ੍ਹੀ ਬੱਸ ਦੇਖੀ ਤਾਂ ਉਸ ਨੂੰ ਲੈ ਗਏ ਜਦਕਿ ਨਸ਼ੇੜੀ ਨੂੰ ਇਹ ਬਿਲਕੁਲ ਵੀ ਪਤਾ ਨਹੀਂ ਸੀ ਕਿ ਉਹ ਇਸ ਬੱਸ ਨੂੰ ਕਿੱਥੋਂ ਲੈ ਆਇਆ ਹੈ। ਜਦੋਂ ਘਟਨਾ ਸਬੰਧੀ ਬੱਸ ਦੇ ਡਰਾਈਵਰ ਅਤੇ ਕੰਡਕਟਰ ਨੂੰ ਪੁੱਛਿਆ ਗਿਆ ਤਾਂ ਉਹ ਇਸ ਸਬੰਧੀ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ। ਉਨ੍ਹਾਂ ਕਿਹਾ ਕਿ ਉਹ 5 ਸਾਲਾਂ ਤੋਂ ਹਰ ਰੋਜ਼ ਬੱਸ ਨੂੰ ਪਿੰਡ ਤਲਵੰਡੀ ਮਲਿਕ ’ਚ ਖੜ੍ਹੀ ਕਰਕੇ ਆਪਣੇ ਘਰ ਚਲੇ ਜਾਂਦੇ ਸਨ ਅਤੇ ਇਹ ਘਟਨਾ ਪਹਿਲੀ ਵਾਪਰੀ ਹੈ।

