ਪੇਸ਼ਾਵਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਸੂਬਾ ਖ਼ੈਬਰ ਪਖ਼ਤੂਨਖਵਾ ਦੇ ਕਬਾਇਲੀ ਖੇਤਰ ਖ਼ੈਬਰ ਪਖਤੂਨਵਾ ਦੇ ਬਾਜੌਰ ਇਲਾਕੇ ’ਚ ਜੇ. ਯੂ. ਆਈ.-ਐਫ. (ਜਮੀਅਤ ਉਲੇਮਾ-ਏ-ਇਸਲਾਮ) ਪਾਰਟੀ ਦੇ ਵਰਕਰ ਦੀ ਇਕ ਰੈਲੀ ’ਚ ਹੋਏ ਧਮਾਕੇ ਦੌਰਾਨ 40 ਲੋਕਾਂ ਦੀ ਮੌਤ ਹੋ ਗਈ ਹੈ ਅਤੇ 150 ਤੋਂ ਵੱਧ ਜ਼ਖ਼ਮੀ ਹੋ ਗਏ । ਇਸ ਨੂੰ ਅਤਵਾਦੀ ਹਮਲਾ ਦੱਸਿਆ ਜਾ ਰਿਹਾ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਇਹ ਧਮਾਕਾ ਖੈਬਰ ਪਖਤੂਨਵਾ ਦੇ ਖਾਰ ਇਲਾਕੇ ਦੇ ਦੁਬਈ ਮੋੜ ਨੇੜੇ ਹੋਇਆ ਜਿੱਥੇ ਮੌਲਾਨਾ ਫ਼ਜ਼ਲ ਉਰ ਰਹਿਮਾਨ ਦੀ ਪਾਰਟੀ ਜੇ. ਯੂ. ਆਈ. ਦੀ ਮੀਟਿੰਗ ਚੱਲ ਰਹੀ ਸੀ। ਧਮਾਕੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਸਹਾਇਤਾ ਏਜੰਸੀਆਂ ਮੌਕੇ ’ਤੇ ਪਹੁੰਚ ਗਈਆਂ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ । ਇਸ ਮੌਕੇ ਜਮੀਅਤ ਉਲੇਮਾ-ਏ-ਇਸਲਾਮ ਤਹਿਸੀਲ ਖਾਰ ਦੇ ਅਮੀਰ ਮੌਲਾਨਾ ਜਿਆਉੱਲਾ ਦੀ ਵੀ ਮੌਤ ਹੋਈ ਹੈ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …