ਚੰਦਰਯਾਨ-3 ਨੂੰ ਵਿਦਾ ਕਰਨ ਵਾਲੀ ਆਵਾਜ਼ ਹੋਈ ਖਾਮੋਸ਼ September 4, 2023 ਚੰਦਰਯਾਨ-3 ਨੂੰ ਵਿਦਾ ਕਰਨ ਵਾਲੀ ਆਵਾਜ਼ ਹੋਈ ਖਾਮੋਸ਼ ਇਸਰੋ ਦੀ ਵਿਗਿਆਨਕ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਚੇਨਈ/ਬਿਊਰੋ ਨਿਊਜ਼ ਰਾਕੇਟ ਲਾਂਚਿੰਗ ਦੇ ਸਮੇਂ ਉਲਟੀ ਗਿਣਤੀ ਗਿਣਨ ਵਾਲੀ ਇਸਰੋ ਦੀ ਸਾਇੰਟਿਸਟ ਬਲਾਰਸਥੀ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। ਸਾਇੰਟਿਸਟ ਬਲਾਰਸਥੀ ਨੇ ਕਾਊਂਟ ਡਾਊਨ ਵਿਚ ਆਖਰੀ ਵਾਰ ਆਪਣੀ ਆਵਾਜ਼ ਚੰਦਰਯਾਨ-3 ਲਾਂਚਿੰਗ ਦੇ ਸਮੇਂ ਦਿੱਤੀ ਸੀ। ਚੰਦਰਯਾਨ-3 ਨੂੰ 14 ਜੁਲਾਈ ਨੂੰ ਸ੍ਰੀਹਰਿਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਗਿਆ ਸੀ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਬਲਾਰਸਥੀ ਸਤੀਸ਼ ਧਵਨ ਪੁਲਾੜ ਕੇਂਦਰ ਵਿਚ ਰੇਂਜ ਅਪਰੇਸ਼ਨਜ਼ ਪ੍ਰੋਗਰਾਮ ਦਫਤਰ ਦਾ ਹਿੱਸਾ ਸੀ। ਉਹ ਭਾਰਤ ਦੇ ਪਹਿਲੇ ਰਡਾਰ ਇਮੇਜਿੰਗ ਸੈਟੇਲਾਈਟ ਦੀ ਪ੍ਰੋਜੈਕਟ ਡਾਇਰੈਕਟਰ ਵੀ ਰਹਿ ਚੁੱਕੀ ਹੈ। ਮਿਲੀ ਜਾਣਕਾਰੀ ਮੁਤਾਬਕ ਬਲਾਰਸਥੀ 1984 ਵਿਚ ਇਸਰੋ ਵਿਚ ਸ਼ਾਮਲ ਹੋਈ ਅਤੇ ਉਨ੍ਹਾਂ ਕਈ ਅਭਿਆਨਾਂ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਬਲਾਰਸਥੀ 2015 ਵਿਚ ਅਬਦੁਲ ਕਲਾਮ ਪੁਰਸਕਾਰ ਹਾਸਲ ਕਰਨ ਵਾਲੀ ਫਰਸਟ ਪਰਸਨ ਬਣੀ। ਜ਼ਿਕਰਯੋਗ ਹੈ ਕਿ ਬਲਾਰਸਥੀ ਨੇ ਜਿਸ ਚੰਦਰਯਾਨ-3 ਦੀ ਰਾਕਟ ਲਾਂਚਿੰਗ ਕਰਵਾਈ ਸੀ, ਉਸ ਨੇ ਆਪਣਾ ਮਿਸ਼ਨ ਪੂਰਾ ਵੀ ਕਰ ਲਿਆ ਹੈ। 2023-09-04 Parvasi Chandigarh Share Facebook Twitter Google + Stumbleupon LinkedIn Pinterest