ਪੰਜਾਬ ਦੇ ਏਐਸਆਈ ਦੀ ਨਸ਼ਾ ਵਿਰੋਧੀ ਲੋਕ ਗਾਇਕੀ September 4, 2023 ਪੰਜਾਬ ਦੇ ਏਐਸਆਈ ਦੀ ਨਸ਼ਾ ਵਿਰੋਧੀ ਲੋਕ ਗਾਇਕੀ ਡੀਜੀਪੀ ਨੇ ਵੀ ਕੀਤੀ ਸ਼ਲਾਘਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਦਿਸ਼ਾ ਵਿਚ ਪੰਜਾਬ ਪੁਲਿਸ ਦੇ ਇਕ ਅਸਿਸਟੈਂਟ ਸਬ ਇੰਸਪੈਕਟਰ (ਏਐਸਆਈ) ਨੇ ਲੋਕ ਗਾਇਕੀ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਹੈ। ਏਐਸਆਈ ਨਾਇਬ ਸਿੰਘ ਨੇ ਤੂੰਬੀ ਵਜਾ ਕੇ ਲੋਕ ਗਾਇਕੀ ਨਾਲ ਲੋਕਾਂ ਨੂੰ ਨਸ਼ੇ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਵੀ ਇਸ ਪੁਲਿਸ ਜਵਾਨ ਦੀ ਸ਼ਲਾਘਾ ਕੀਤੀ ਹੈ। ਸ੍ਰੀ ਮੁਕਤਸਰ ਸਾਹਿਬ ਦੇ ਇਕ ਸਕੂਲ ਵਿਚ ਆਯੋਜਿਤ ਜਾਗਰੂਕਤਾ ਸੈਸ਼ਨ ਦੇ ਦੌਰਾਨ ਏਐਸਆਈ ਨਾਇਬ ਸਿੰਘ ਨੇ ਤੂੰਬੀ ਵਜਾ ਕੇ ਲੋਕ ਗਾਇਕੀ ਨਾਲ ਦੱਸਿਆ ਕਿ ਕਿਸ ਤਰ੍ਰਾਂ ਨਸ਼ਾ ਜ਼ਿੰਦਗੀ ਅਤੇ ਪਰਿਵਾਰ ਨੂੰ ਬਰਬਾਦ ਕਰ ਦਿੰਦਾ ਹੈ। ਧਿਆਨ ਰਹੇ ਕਿ ਪੰਜਾਬ ਨੂੰ ਡਰੱਗ ਫ੍ਰੀ ਬਣਾਉਣ ਦੇ ਮਕਸਦ ਨਾਲ ਸੂਬਾ ਸਰਕਾਰ ਅਤੇ ਪੰਜਾਬ ਪੁਲਿਸ ਵੱਖ-ਵੱਖ ਤਰੀਕਿਆਂ ਦਾ ਇਸਤੇਮਾਲ ਕਰ ਰਹੀ ਹੈ ਅਤੇ ਮੀਡੀਆ ਰਾਹੀਂ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਫਿਲਮ ਅਦਾਕਾਰ ਸੋਨੂੰ ਸੂਦ ਨੇ ਵੀ ਪੰਜਾਬ ਨੂੰ ਡਰੱਗ ਫ੍ਰੀ ਬਣਾਉਣ ਲਈ ਸੂਬਾ ਸਰਕਾਰ ਦੀ ਮੁਹਿੰਮ ਨੂੰ ਸਪੋਰਟ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਹੀ ਸੰਭਵ ਹੋ ਸਕੇਗਾ ਜੇਕਰ ਅਸੀਂ ਸਾਰੇ ਇਕਜੁੱਟ ਹੋ ਕੇ ਇਸ ਮੁਹਿੰਮ ਦੀ ਸਪੋਰਟ ਕਰਾਂਗੇ। 2023-09-04 Parvasi Chandigarh Share Facebook Twitter Google + Stumbleupon LinkedIn Pinterest