-10.7 C
Toronto
Tuesday, January 20, 2026
spot_img
Homeਕੈਨੇਡਾਦੋ ਸਾਲ ਦੇ ਅਰਸੇ ਬਾਅਦ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਵੱਲੋਂ 'ਇੰਸਪੀਰੇਸ਼ਨਲ...

ਦੋ ਸਾਲ ਦੇ ਅਰਸੇ ਬਾਅਦ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਵੱਲੋਂ ‘ਇੰਸਪੀਰੇਸ਼ਨਲ ਸਟੈੱਪਸ’ 28 ਅਗਸਤ ਨੂੰ ਹੋਵੇਗੀ, ਰਜਿਸਟ੍ਰੇਸ਼ਨ ਔਨ-ਲਾਈਨ, ਈ-ਮੇਲ ਜਾਂ ਫੋਨ ‘ਤੇ ਵੀ ਕਰਵਾਈ ਜਾ ਸਕਦੀ ਹੈ

ਬਰੈਂਪਟਨ/ਡਾ. ਝੰਡ : ਸਾਰੀ ਦੁਨੀਆਂ ਵਿਚ ਕਰੋਨਾ ਮਹਾਂਮਾਰੀ ਦੇ ਫੈਲਣ ਦੇ ਕਾਰਨ ਦੋ ਸਾਲ ਦੇ ਲੰਮੇ ਅਰਸੇ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਵੱਲੋਂ ‘ਇੰਸਪੀਰੇਸ਼ਨਲ ਸਟੈੱਪਸ’ ਐਤਵਾਰ 28 ਅਗਸਤ ਨੂੰ ਕਰਵਾਈ ਜਾ ਰਹੀ ਹੈ ਅਤੇ ਇਸ ਦੇ ਲਈ ਰਜਿਸਟ੍ਰੇਸ਼ਨ ਆਰੰਭ ਹੋ ਗਈ ਹੈ।
ਇਸ ਸਬੰਧੀ ਜਾਣਕਾਰੀ [email protected] ਜਾਂ 416-564-3939 ‘ਤੇ ਸੰਪਰਕ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ। ਜੂਨ ਮਹੀਨੇ ਦੇ ਅਖੀਰ ਤੱਕ ਰਜਿਸਟ੍ਰੇਸ਼ਨ ਕਰਵਾਉਣ ਵਾਲਿਆਂ ਲਈ ਰਜਿਸਟ੍ਰੇਸ਼ਨ ਫੀਸ 20 ਡਾਲਰ ਹੈ, ਜੁਲਾਈ ਵਿਚ ਇਹ 25 ਡਾਲਰ ਅਤੇ ਅਗਸਤ ਵਿਚ 30 ਡਾਲਰ ਹੋ ਜਾਵੇਗੀ।
ਜੇਕਰ ਕਿਸੇ ਵਿਅਕਤੀ ਨੂੰ ਔਨ-ਲਾਈਨ ਰਜਿਸਟ੍ਰੇਸ਼ਨ ਕਰਵਾਉਣ ਵਿਚ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਦੇ ਪ੍ਰਬੰਧਕਾਂ ਨਾਲ ਇਸ ਦੇ ਬਾਰੇ ਫੋਨ ਜਾਂ ਈ-ਮੇਲ ਰਾਹੀਂ ਸੰਪਰਕ ਕਰ ਸਕਦਾ ਹੈ।
ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਜਿਨ੍ਹਾਂ ਦੌੜਾਕਾਂ ਜਾਂ ਵਾੱਕਰਾਂ ਨੇ ਸਾਲ 2020 ਵਿਚ ਕਰੋਨਾ ਮਹਾਂਮਾਰੀ ਫੈਲ ਜਾਣ ਕਾਰਨ ਇਹ ਈਵੈਂਟ ਕੈਂਸਲ ਹੋਣ ਤੋਂ ਬਾਅਦ ਆਪਣੀ ਰਜਿਸਟ੍ਰੇਸ਼ਨ ਫੀਸ ਵਾਪਸ ਨਹੀਂ ਲਈ ਸੀ। ਉਨ੍ਹਾਂ ਲਈ ਉਨ੍ਹਾਂ ਦੀ ਪੁਰਾਣੀ ਰਜਿਸਟ੍ਰੇਸ਼ਨ ਬਿਲਕੁਲ ਸਹੀ ਅਤੇ ਵਾਜਬ ਹੈ ਅਤੇ ਉਨ੍ਹਾਂ ਨੂੰ ਦੋਬਾਰਾ ਰਜਿਸਟ੍ਰੇਸ਼ਨ ਕਰਵਾਉਣ ਦੀ ਲੋੜ ਨਹੀਂ ਹੈ। ਇਸ ਸਬੰਧੀ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਈ-ਮੇਲ ਰਾਹੀਂ ਲੋੜੀਂਦੀ ਸੂਚਨਾ ਵੀ ਭੇਜ ਦਿੱਤੀ ਜਾਏਗੀ।
ਇਸ ਸਾਲ ਹੋਣ ਵਾਲੇ ‘ਇੰਸਪੀਰੇਸ਼ਨਲ ਸਟੈੱਪਸ-2022’ ਦੀ ਇਹ ਵਿਸ਼ੇਸ਼ਤਾ ਹੈ ਕਿ ਇਸ ਦਾ ਅਰੰਭ ਅਤੇ ਸਮਾਪਤੀ ਓਨਟਾਰੀਓ ਖਾਲਸਾ ਦਰਬਾਰ ਡਿਕਸੀ ਗੁਰੂਘਰ ਵਿਖੇ ਹੀ ਹੋਵੇਗੀ। ਇਸ ਮੈਰਾਥਨ ਦੌੜ ਦਾ ਮੁੱਖ-ਰੂਟ ਈਟੋਬੀਕੋਕ ਟਰੇਲ ਹੋਵੇਗਾ ਅਤੇ ਇਸ ਦੇ ਕੁਝ ਹਿੱਸੇ ਪੁਰਾਣੀਆਂ ਸੜਕਾਂ ਵਾਲੇ ਵੀ ਹੋਣਗੇ ਜਿਸ ਦੇ ਬਾਰੇ ਜਾਣਕਾਰੀ ਵਿਸਥਾਰ ਪੂਰਵਕ ਨਕਸ਼ੇ ਸਮੇਤ ਮੁਹੱਈਆ ਕੀਤੀ ਜਾਏਗੀ।
ਰੂਟ ਦੀ ਇਹ ਤਬਦੀਲੀ ਫਿੰਚ ਐਵੀਨਿਊ ‘ਤੇ ਹੋ ਰਹੀ ਉਸਾਰੀ ਦੇ ਕਾਰਨ ਕੀਤੀ ਗਈ ਹੈ, ਕਿਉਂਕਿ ਉੱਥੇ ਇਹ ਦੌੜ ਮੁਸ਼ਕਲਾਂ ਭਰਪੂਰ ਅਤੇ ਕਾਫ਼ੀ ਖ਼ਤਰਨਾਕ ਵੀ ਸਾਬਤ ਹੋ ਸਕਦੀ ਹੈ। ਇਸ ਮੈਰਾਥਨ ਦੀ ਦੂਸਰੀ ਵੱਡੀ ਤਬਦੀਲੀ ਇਹ ਹੈ ਕਿ ਸਮੇਂ ਦੀ ਕਿੱਲਤ ਕਾਰਨ ਪ੍ਰਬੰਧਕਾਂ ਵੱਲੋਂ ਇਸ ਵਾਰ ਦੌੜਾਕਾਂ ਨੂੰ ਟੀ-ਸ਼ਰਟਾਂ ਮੁਹੱਈਆ ਨਹੀਂ ਕੀਤੀਆਂ ਜਾ ਸਕਣਗੀਆਂ। ਉਂਜ ਵੀ ਇਸ ਦੌੜ ਵਿਚ ਹਿੱਸਾ ਲੈਣ ਵਾਲੇ ਬਹੁਤ ਸਾਰੇ ਦੌੜਾਕ ਵੱਖ-ਵੱਖ ਦੌੜ-ਕਲੱਬਾਂ ਅਤੇ ਅਜਿਹੇ ਖੇਡ-ਅਦਾਰਿਆਂ ਨਾਲ ਜੁੜੇ ਹੋਏ ਹਨ। ਉਹ ਆਪੋ-ਆਪਣੀਆਂ ਕਲੱਬਾਂ ਤੇ ਅਦਾਰਿਆਂ ਦੀਆਂ ਟੀ-ਸ਼ਰਟਾਂ ਜਾਂ ਮਨਮਰਜ਼ੀ ਦੀਆਂ ਹੋਰ ਟੀ-ਸ਼ਰਟਾਂ ਵੀ ਪਹਿਨ ਸਕਦੇ ਹਨ।
ਦੌੜ ਦਾ ਇਹ ਰੂਟ ਹਾਫ਼-ਮੈਰਾਥਨ ਲਈ ਨਿਰਧਾਰਿਤ ਕੀਤਾ ਗਿਆ ਹੈ ਅਤੇ ਫੁੱਲ-ਮੈਰਾਥਨ ਦੌੜ ਲਗਾਉਣ ਵਾਲੇ ਦੌੜਾਕ ਏਸੇ ਰੂਟ ਉੱਪਰ ਹੀ ਦੋ ਚੱਕਰ ਲਗਾਉਣਗੇ।

RELATED ARTICLES
POPULAR POSTS