ਐਮਪੀ ਰੂਬੀ ਸਹੋਤਾ, ਐਮਪੀਪੀ ਗਰੈਮ ਮੈਕਗਰੇਗਰ ਅਤੇ ਹਰਕੀਰਤ ਸਿੰਘ ਡਿਪਟੀ ਮੇਅਰ ਵੀ ਹੋਏ ਸ਼ਾਮਲ
ਬਰੈਂਪਟਨ/ਬਿਊਰੋ ਨਿਊਜ਼ : ਬਲੈਕ ਓਕ ਸੀਨੀਅਰ ਕਲੱਬ, ਬਰੈਂਪਟਨ ਵਲੋਂ ਬਲਿਉ ਓਕ ਪਾਰਕ ਵਿਖੇ 18 ਅਗਸਤ ਨੂੰ ਸ਼ਾਮ 4.00 ਵਜ਼ੇ ਤੋਂ 6 ਵਜ਼ੇ ਤੱਕ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਪਿਰਥੀ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਭਾਰਤ ਦਾ 77ਵਾਂ ਅਜ਼ਾਦੀ ਦਿਹਾੜਾ ਮਨਾਇਆ ਗਿਆ। ਇਸ ਸਮਾਰੋਹ ਵਿਚ ਕਲੱਬ ਦੇ ਅਹੁਦੇਦਾਰਾਂ, ਮੈਬਰਾਂ ਤੋਂ ਇਲਾਵਾ ਵਿਸ਼ੇਸ਼ ਸੱਦੇ ‘ਤੇ ਪਹੁੰਚੇ ਵੱਡੀ ਗਿਣਤੀ ਮਹਿਮਾਨਾਂ ਨੇ ਸ਼ਿਰਕਤ ਕੀਤੀ ਅਤੇ ਪ੍ਰੋਗਰਾਮ ਦਾ ਅਨੰਦ ਮਾਣਿਆਂ। ਪ੍ਰੋਗਰਾਮ ਦੀ ਸ਼ੁਰੂਆਤ ਭਾਰਤ ਦੇ ਰਾਸ਼ਟਰੀ ਗਾਣ ‘ਜਨ ਗਨ ਮਨ’ ਨਾਲ ਕੀਤੀ ਗਈ। ਸਰਿਆਂ ਵਲੋਂ ਖੜ੍ਹੇ ਹੋ ਕੇ ਸੰਗੀਤ ਮਈ ਧੁੰਨ ‘ਤੇ ਗਾਏ ਰਾਸ਼ਟਰੀ ਗਾਣ ਦਾ ਅਨੰਦ ਮਾਣਿਆਂ।
ਕਲੱਬ ਦੇ ਪ੍ਰਧਾਨ ਆਤਮਾ ਸਿੰਘ ਬਰਾੜ ਸਿਹਤਯਾਬ ਨਾ ਹੋਣ ਕਾਰਨ ਸਾਮਲ ਨਹੀਂ ਹੋ ਸਕੇ। ਕਲੱਬ ਦੇ ਸਕੱਤਰ ਕਮ ਕੈਸ਼ੀਅਰ ਸਿਕੰਦਰ ਸਿੰਘ ਅਤੇ ਜਸਵੰਤ ਸਿੰਘ ਧਾਲੀਵਾਲ ਇੰਡੀਆ ਗਏ ਹੋਣ ਕਾਰਣ ਸਟੇਜ਼ ਸੰਚਾਲਣ ਦੀ ਜ਼ਿੰਮੇਵਾਰੀ ਜੋਤਇੰਦਰ ਸਿੰਘ ਸੋਢੀ ਵਲੋਂ ਨਿਭਾਈ ਗਈ। ਉਨ੍ਹਾਂ ਵਲੋਂ ਸਮਾਗਮ ਵਿਚ ਸ਼ਾਮਲ ਹੋਏ ਸਾਰੇ ਸੱਜਣਾਂ ਨੂੰ ਜੀ ਆਇਆਂ ਆਖਿਆ ਅਤੇ ਅਜ਼ਾਦੀ ਦਿਵਸ ਦੀ ਵਧਾਈ ਦਿੱਤੀ। ਪ੍ਰੋਫੈਸਰ ਹਰਨੇਕ ਸਿੰਘ ਗਿੱਲ ਵਲੋਂ ਭਾਰਤ ਦੀ ਅਜ਼ਾਦੀ ਲਈ ਕੀਤੇ ਸੰਘਰਸ਼ਾਂ ਦੇ ਇਤਹਾਸਕ ਪੱਖ ਬਾਰੇ ਜਾਣੂ ਕਰਵਾਉਦਿਆਂ ਦਸਿਆ ਕਿ ਦੇਸ਼ ਦੀ ਅਜਾਲਈ ਦਿਤੀਆਂ ਕੁਰਬਾਨੀਆਂ ਵਿਚ ਪੰਜਾਬੀਆਂ ਦਾ ਵਿਸ਼ੇਸ਼ ਯੋਗਦਾਨ ਹੈ। ਬੂਟਾ ਸਿੰਘ ਅਤੇ ਭਰਪੂਰ ਸਿੰਘ ਚਹਿਲ ਵਲੋਂ ਕਵਿਤਾਵਾਂ ਸੁਣਾ ਕੇ ਰੰਗ ਬੰਨਿਆਂ। ਸੁਰਿੰਦਰ ਸਿੰਘ ਜੱਸਲ, ਪਰਮਜੀਤ ਸਿੰਘ ਬਰਾੜ ਵਲੋਂ ਵੀ ਵਿਚਾਰ ਪੇਸ਼ ਕੀਤੇ। ਕਲੱਬ ਦੇ ਅਹੁਦੇਦਾਰ ਨਿਰਮਲ ਸਿੰਘ ਤੂਰ, ਗਜਨ ਸਿੰਘ, ਰਾਮ ਦਿਆਲ, ਅਮਨਦੀਪ ਸਿੰਘ ਧਾਲੀਵਾਲ ਵਲੋਂ ਸ਼ਲਾਘਾਯੋਗ ਭੂਮਕਾ ਨਿਭਾਈ ।
ਇਸ ਮੌਕੇ ਬਰੈਪਟਨ ਨਾਰਥ ਦੇ ਐਮਪੀ ਰੂਬੀ ਸਹੋਤਾ, ਬਰੈਂਪਟਨ ਨਾਰਥ ਦੇ ਐਮਪੀਪੀ ਗਰੈਮ ਮੈਕਗਰੇਗਰ, ਡਿਪਟੀ ਮੇਅਰ ਹਰਕੀਰਤ ਸਿੰਘ ਅਤੇ ਗੁਰਪ੍ਰਤਾਪ ਸਿੰਘ ਤੂਰ ਰਿਜ਼ਨਲ ਕੌਸਲਰ, ਜਸਕਰਨ ਕੈਲੇ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਅਤੇ ਆਪਣੇ ਵਿਚਾਰ ਸਾਂਝੇ ਕੀਤੇ। ਵੱਖ-ਵੱਖ ਬੁਲਾਰਿਆਂ ਵਲੋਂ ਬਰੈਂਪਟਨ ਵਿਚ ਵਧ ਰਹੇ ਕਰਾਈਮ, ਕਾਰਾਂ ਚੋਰੀ ਦੀਆਂ ਵਾਰਦਾਤਾਂ, ਲੁੱਟਾਂ ਖੋਹਾਂ, ਇੰਟਰਨੈਸ਼ਨਲ ਸਟੂਡੈਂਟਸ ਅਤੇ ਕੈਨੇਡੀਅਨ ਜੰਗ ਜਨਰੇਸ਼ਨ ਨੂੰ ਦਰਪੇਸ਼ ਮੁਸ਼ਕਲਾਂ ਦਾ ਹੱਲ ਕਰਨ ਦੀ ਮੰਗ ਕੀਤੀ।
ਮੈਡਮ ਸਹੋਤਾ ਅਤੇ ਗਰੈਮ ਜੀ ਵਲੋਂ ਸਟੇਜ਼ ਤੋਂ ਉਠਾਏ ਮਸਲਿਆਂ ਨੂੰ ਧਿਆਨ ਨਾਲ ਸੁਣਿਆਂ ਅਤੇ ਆਪਣੀ ਸਰਕਾਰ ਦੀਆਂ ਨੀਤੀਆਂ ਬਾਰੇ ਦੱਸਦੇ ਹੋਏ ਪੂਰਨ ਸਹਿਯੋਗ ਅਤੇ ਹੱਲ ਕਰਨ ਦਾ ਭਰੋਸਾ ਦਿੱਤਾ। ਅੰਤ ਵਿਚ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਪਿਰਥੀ ਸਿੰਘ ਮਾਨ ਵਲੋਂ ਭਾਰਤ ਦੇ ਅਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਸਮਾਗਮ ਵਿੱਚ ਸ਼ਾਮਲ ਹੋਣ ‘ਤੇ ਸਾਰੇ ਦਰਸ਼ਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਕੈਨੇਡਾ ਵਿੱਚ ਵਸਦੇ ਪੰਜਾਬੀ ਭਾਈਚਾਰੇ ਦਾ ਕੈਨੇਡਾ ਦੀ ਤਰੱਕੀ ਵਿਚ ਵੀ ਵਿਸ਼ੇਸ਼ ਯੋਗਦਾਨ ਹੈ। ਪ੍ਰਬੰਧਕਾਂ ਵਲੋਂ ਚਾਹ, ਪਕੌੜੇ, ਮਠਿਆਈ ਅਤੇ ਠੰਡੇ ਦਾ ਪ੍ਰਬੰਧ ਕੀਤਾ ਗਿਆ ਸੀ ਜਿਸ ਦਾ ਸਾਰਿਆਂ ਨੇ ਅਨੰਦ ਮਾਣਿਆਂ।