Breaking News
Home / ਕੈਨੇਡਾ / Front / ਪਹਿਲੀ ਅਪਰੈਲ ਤੋਂ ਟਰੈਵਲਰਜ਼ ਨੂੰ ਨਹੀਂ ਵਿਖਾਉਣਾ ਹੋਵੇਗਾ ਕੋਵਿਡ-19 ਟੈਸਟ ਦਾ ਨੈਗੇਟਿਵ ਸਬੂਤ!

ਪਹਿਲੀ ਅਪਰੈਲ ਤੋਂ ਟਰੈਵਲਰਜ਼ ਨੂੰ ਨਹੀਂ ਵਿਖਾਉਣਾ ਹੋਵੇਗਾ ਕੋਵਿਡ-19 ਟੈਸਟ ਦਾ ਨੈਗੇਟਿਵ ਸਬੂਤ!

ਕੈਨੇਡਾ ਵਿੱਚ ਦਾਖਲ ਹੋਣ ਵਾਲੇ ਬਹੁਤੇ ਟਰੈਵਲਰਜ਼ ਨੂੰ ਹੁਣ ਕੋਵਿਡ-19 ਟੈਸਟ ਦਾ ਨੈਗੇਟਿਵ ਸਬੂਤ ਵੀ ਨਹੀਂ ਵਿਖਾਉਣਾ ਹੋਵੇਗਾ। ਪਹਿਲੀ ਅਪਰੈਲ ਤੋਂ ਫੈਡਰਲ ਸਰਕਾਰ ਵੱਲੋਂ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਟਰੈਵਲਰਜ਼ ਕੋਲੋਂ ਕੈਨੇਡਾ ਪਹੁੰਚਣ ਤੋਂ ਪਹਿਲਾਂ ਕਰਵਾਏ ਗਏ ਕੋਵਿਡ-19 ਟੈਸਟ ਦੀ ਨੈਗਰੇਟਿਵ ਰਿਪੋਰਟ ਵਿਖਾਉਣ ਵਾਲਾ ਨਿਯਮ ਹਟਾਇਆ ਜਾ ਰਿਹਾ ਹੈ। ਪਰ ਏਅਰਪੋਰਟ ਉੱਤੇ ਯਾਤਰੀਆਂ ਨੂੰ ਅਚਨਚੇਤੀ ਪੀਸੀਆਰ ਟੈਸਟਿੰਗ ਲਈ ਚੁਣਿਆ ਜਾ ਸਕਦਾ ਹੈ।

ਸਿਹਤ ਮੰਤਰੀ ਜੀਨ-ਯਵੇਸ ਡਕਲਸ, ਟਰਾਂਸਪੋਰਟ ਮੰਤਰੀ ਓਮਰ ਅਲਘਬਰਾ ਤੇ ਟੂਰਿਜ਼ਮ ਮੰਤਰੀ ਰੈਂਡੀ ਬੌਇਸਨੌਲਟ ਵੱਲੋਂ ਮਹਾਂਮਾਰੀ ਸਬੰਧੀ ਨਿਯਮਾਂ ਵਿੱਚ ਢਿੱਲ ਦੇਣ ਦਾ ਐਲਾਨ ਵੀਰਵਾਰ ਨੂੰ ਕੀਤਾ ਜਾਵੇਗਾ। ਬਾਰਡਰ ਨਿਯਮਾਂ ਅਨੁਸਾਰ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਟਰੈਵਲਰਜ਼ ਨੂੰ ਹੈਲਥ ਪ੍ਰੋਫੈਸ਼ਨਲ ਵੱਲੋਂ ਕੀਤੇ ਗਏ ਰੈਪਿਡ ਐਂਟੀਜਨ ਟੈਸਟ ਦੀ ਨੈਗੇਟਿਵ ਰਿਪੋਰਟ, ਜੋ ਕਿ ਨਿਰਧਾਰਤ ਫਲਾਈਟ ਤੋਂ ਪਹਿਲਾਂ ਲਈ ਗਈ ਹੋਵੇਗੀ, ਵਿਖਾਉਣੀ ਹੋਵੇਗੀ।

ਇਸ ਟੈਸਟ ਵਾਲੀ ਸ਼ਰਤ ਨੂੰ ਹਟਾਉਣ ਦੀ ਮੰਗ ਟਰੈਵਲ ਤੇ ਟੂਰਿਜ਼ਮ ਆਰਗੇਨਾਈਜ਼ੇਸ਼ਨਜ਼ ਦੇ ਨਾਲ ਨਾਲ ਸਰਹੱਦੀ ਟਾਊਨਜ਼ ਦੇ ਮੇਅਰਜ਼ ਵੱਲੋਂ ਕਦੋਂ ਤੋਂ ਕੀਤੀ ਜਾ ਰਹੀ ਸੀ। ਇਨ੍ਹਾਂ ਵੱਲੋਂ ਆਖਿਆ ਜਾ ਰਿਹਾ ਸੀ ਕਿ ਇਸ ਨਿਯਮ ਦੀ ਸਾਇੰਸ ਵੱਲੋਂ ਕੋਈ ਪੁਸ਼ਟੀ ਨਹੀਂ ਸੀ ਕੀਤੀ ਗਈ ਤੇ ਇਸ ਨਾਲ ਟੈਰਵਲਰਜ਼ ਉੱਤੇ ਤੇ ਹੋਰਨਾਂ ਮਹਿਕਮਿਆਂ ਉੱਤੇ ਵਾਧੂ ਦਾ ਵਿੱਤੀ ਬੋਝ ਪੈ ਰਿਹਾ ਸੀ।

Check Also

ਈਰਾਨ ਤੋਂ ਅਰਮੀਨੀਆ ਦੇ ਰਸਤੇ ਵਾਪਸ ਪਰਤਣਗੇ ਭਾਰਤੀ ਵਿਦਿਆਰਥੀ

ਇਜਰਾਈਲ ਨਾਲ ਟਕਰਾਅ ਦੇ ਚੱਲਦਿਆਂ 1500 ਵਿਦਿਆਰਥੀ ਫਸੇ ਨਵੀਂ ਦਿੱਲੀ/ਬਿਊਰੋ ਨਿਊਜ਼ ਇਜਰਾਈਲ ਤੋਂ ਲਗਾਤਾਰ ਚੌਥੇ ਦਿਨ ਜਾਰੀ ਲੜਾਈ ਦੌਰਾਨ ਈਰਾਨ ਨੇ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਛੱਡਣ ਦੀ ਇਜ਼ਾਜਤ ਦੇ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਨੇ ਆਪਣੇ ਵਿਦਿਆਰਥੀਆਂ ਨੂੰ ਈਰਾਨ ’ਚੋਂ ਵਾਪਸ ਲਿਆਉਣ ਲਈ ਈਰਾਨ ਵਿਚ ਆਰਮੀਨੀਆ ਦੇ ਰਾਜਦੂਤ ਨਾਲ ਗੱਲ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਈਰਾਨ ਵਿਚ 1500 ਵਿਦਿਆਰਥੀਆਂ ਸਣੇ ਕਰੀਬ 10 ਹਜ਼ਾਰ ਭਾਰਤੀ ਫਸੇ ਹੋਏ ਹਨ। ਈਰਾਨ ਦੇ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਮੌਜੂੁਦਾ ਹਾਲਾਤ ਦੌਰਾਨ ਦੇਸ਼ ਦੇ ਏਅਰਪੋਰਟ ਭਾਵੇਂ ਬੰਦ ਹਨ, ਪਰ ਲੈਂਡ  ਬਾਰਡਰਜ਼ ਖੁੱਲ੍ਹੇ ਹਨ। ਉਧਰ ਦੂਜੇ ਪਾਸੇ ਈਰਾਨੀ ਫੌਜ ਨੇ ਸੈਂਟਰਲ ਇਜ਼ਰਾਈਲ ਵਿਚ ਕਈ ਥਾਵਾਂ ’ਤੇ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਹਨ। ਇਸ ਦੌਰਾਨ 8 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 200 ਤੋਂ ਜ਼ਿਆਦਾ ਜ਼ਖ਼ਮੀ ਵੀ ਹੋ ਗਏ ਹਨ।