ਬਰੈਂਪਟਨ : ਜੇਮਜ਼ ਪੌਟਰ ਸੀਨੀਅਰਜ਼ ਕਲੱਬ ਦੇ ਪ੍ਰਧਾਨ ਪ੍ਰੀਤਮ ਸਿੰਘ ਸਰਾਂ ਦੀ ਸੂਚਨਾ ਅਨੁਸਾਰ ਉਨ੍ਹਾਂ ਦੇ ਕਲੱਬ ਨੇ 21 ਜੁਲਾਈ ਨੂੰ ਕੈਨੇਡਾ ਦਿਵਸ ਮਲਟੀਕਲਚਰਜ਼ ਖੇਡ ਮੇਲਾ ਡਮੱਟਾ ਪਾਰਕ ਵਿਖੇ ਮਨਾਇਆ ਗਿਆ। ਇਸ ਮੇਲੇ ਦਾ ਆਰੰਭ ਸੁਖਮਨੀ ਸਾਹਿਬ ਦੇ ਪਾਠ ਤੇ ਕੈਨੇਡਾ ਦੇ ਰਾਸ਼ਟਰੀ ਗੀਤ ਨਾਲ ਕੀਤਾ ਗਿਆ। ਇਸ ਮੇਲੇ ਵਿਚ ਸੰਗਤਾਂ ਦਾ ਭਾਰੀ ਇਕੱਠ ਹੋਇਆ ਤੇ ਮੇਲੇ ਵਿਚ ਕਮਲ ਖਹਿਰਾ ਮੈਂਬਰ ਪਾਰਲੀਮੈਂਟ, ਸੋਨੀਆ ਸਿੱਧੂ ਮੈਂਬਰ ਪਾਰਲੀਮੈਂਟ, ਕਾਊਂਸਲ ਜਨਰਲ ਆਫ ਇੰਡੀਆ ਤੋਂ ਦਵਿੰਦਰ ਪਾਲ ਸਿੰਘ, ਅਮਰਜੋਤ ਸਿੰਘ ਸੰਧੂ ਐਮਪੀਪੀ, ਅਦਾਰਾ ‘ਪਰਵਾਸੀ’ ਤੋਂ ਰਜਿੰਦਰ ਸੈਣੀ, ਸਿਟੀ ਤੋਂ ਰੀਜ਼ਨਲ ਕਾਊਂਸਲਰ ਮਾਈਕਲ ਪਲਾਸੀ ਤੇ ਪਾਲ ਵੇਸੈਂਟੇ ਤੋਂ ਇਲਾਵਾ ਹੋਰ ਬਹੁਤ ਸਾਰੇ ਰਾਜਨੀਤਕ ਡੈਲੀਗੇਟ ਵੀ ਸ਼ਾਮਲ ਹੋਏ।
ਪ੍ਰਬੰਧਕਾਂ ਵਲੋਂ ਆਈ ਸੰਗਤ ਲਈ ਖਾਣ ਪੀਣ ਦਾ ਖੁੱਲ੍ਹਾ ਪ੍ਰਬੰਧ ਸੀ। ਖਾਸ ਤੌਰ ‘ਤੇ ਪਕੌੜੇ, ਜਲੇਬੀ, ਦਹੀਂ ਭੱਲੇ, ਫਰੂਟ ਚਾਟ, ਰੂਹ ਅਫਜਾ ਦੀ ਛਬੀਲ ਤੇ ਖੱਟੀ ਮਿੱਠੀ ਲੱਸੀ ਦਾ ਸੰਗਤ ਨੇ ਖੂਬ ਅਨੰਦ ਮਾਣਿਆ। ਇਸ ਤੋਂ ਇਲਾਵਾ ਸੀਨੀਅਰ ਬਜ਼ੁਰਗਾਂ, ਬੀਬੀਆਂ ਦੀਆਂ ਰੇਸਾਂ, ਬੱਚਿਆਂ ਦੀਆਂ ਰੇਸਾਂ, ਸ਼ਾਟਪੁੱਟ ਮੁਕਾਬਲੇ ਤੇ ਰੱਸਾਕਸ਼ੀ ਦੇ ਮੁਕਾਬਲੇ ਤੋਂ ਇਲਾਵਾ ਮਹਿਲਾਵਾਂ ਦੀ ਚਾਟੀ ਰੇਸ ਤੇ ਮਿਊਜ਼ੀਕਲ ਚੇਅਰ ਰੇਸ ਵੀ ਕਰਵਾਈ ਗਈ। ਜੇਤੂਆਂ ਨੂੰ ਮੋਮੈਂਟੋ ਤੇ ਨਕਦ ਇਨਾਮ ਦੇ ਕੇ ਨਿਵਾਜ਼ਿਆ ਗਿਆ। ਇਸ ਤੋਂ ਇਲਾਵਾ ਲੱਕੀ ਡਰਾਅ ਵਿਚ ਬਰੈਂਪਟਨ ਟੀਵੀ ਐਂਡ ਐਮਪਲਾਇਸਸ, ਟੀਵੀ ਅਤੇ ਮਾਈਕਰੋਵੇਅ ਅਤੇ ਅਦਾਰਾ ‘ਪਰਵਾਸੀ’ ਵਲੋਂ ਪੋਡੈਸਟਲ ਫੈਨ, ਸੋਮਲ ਵਾਚਜ਼ ਵਲੋਂ ਕਲਾਕ ਤੇ ਹੈਡ ਵਾਚਜ਼ ਦੇ ਡਰਾਅ ਕੱਢੇ ਗਏ। ਅਕਾਲ ਆਪਟੀਕਲਜ਼ ਤੋਂ ਸੰਨ ਗਲਾਸਜ਼ ਦੇ ਇਨਾਮ ਦਿੱਤੇ ਗਏ। ਆਏ ਹੋਏ ਮਹਿਮਾਨਾਂ ਲਈ ਮਨੋਰੰਜਨ ਵਾਸਤੇ ਮਾਲਵੇ ਦੇ ਮਸ਼ਹੂਰ ਸਿੰਗਰ ਰੁਪਿੰਦਰ ਰਿੰਪੀ, ਕੁਲਵੰਤ ਸੇਖੋਂ ਤੇ ਲੰਡਨ ਯੂਨੀਵਰਸਿਟੀ ਤੋਂ ਅਮਰਦੀਪ ਦੇਵਗਨ ਅਤੇ ਰਾਏਕੋਟ ਤੋਂ ਸਟੂਡੈਂਟ ਵੀਜ਼ੇ ‘ਤੇ ਆਏ ਟਿੰਮ ਰਾਏਕੋਟੀ ਨੇ ਹਾਜ਼ਰੀਨ ਨੂੰ ਆਪਣੇ ਗੀਤਾਂ ਨਾਲ ਮਨੋਰੰਜਨ ਕਰਵਾਇਆ। ਸਾਰਾ ਦਿਨ ਮੇਲੇ ਵਿਚ ਸੰਗਤਾਂ ਦਾ ਹਾਜ਼ਰੀ ਭਰਵੀਂ ਰਹੀ। ਮੇਲੇ ਵਿਚ ਬਰੈਂਪਟਨ ਸ਼ਹਿਰ ਦੇ ਹੋਰ ਕਲੱਬਾਂ ਤੋਂ ਆਏ ਹੋਏ ਪ੍ਰਧਾਨਾਂ ਦਾ ਕਲੱਬ ਵਲੋਂ ਸਨਮਾਨ ਚਿੰਨ੍ਹ ਦੇ ਕੇ ਧੰਨਵਾਦ ਕੀਤਾ ਗਿਆ। ਅੰਤ ਵਿਚ ਕਲੱਬ ਦੇ ਪ੍ਰਧਾਨ ਪ੍ਰੀਤਮ ਸਿੰਘ ਸਰਾਂ ਵਲੋਂ ਮੇਲੇ ਵਿਚ ਪਹੁੰਚੇ ਹੋਏ ਰਾਜਨੀਤਕ ਨੁਮਾਇੰਦਿਆਂ ਤੇ ਹੋਰ ਮਹਿਮਾਨਾਂ ਤੇ ਸਾਰੀ ਸੰਗਤ ਦਾ ਧੰਨਵਾਦ ਕੀਤਾ ਗਿਆ ਤੇ ਅਗਲੇ ਸਾਲ ਇਹ ਮੇਲਾ ਫਿਰ ਲਗਾਉਣ ਦੀ ਉਮੀਦ ਨਾਲ ਮੇਲੇ ਦਾ ਸੰਪੰਨ ਕੀਤਾ ਗਿਆ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …