10.7 C
Toronto
Friday, April 17, 2026
spot_img
Homeਕੈਨੇਡਾਜਗਤ ਪੰਜਾਬੀ ਸਭਾ ਵੱਲੋਂ ਵਰਲਡ ਪੰਜਾਬੀ ਕਾਨਫਰੰਸ 2022 ਦੇ ਦਫਤਰ ਦਾ ਉਦਘਾਟਨ...

ਜਗਤ ਪੰਜਾਬੀ ਸਭਾ ਵੱਲੋਂ ਵਰਲਡ ਪੰਜਾਬੀ ਕਾਨਫਰੰਸ 2022 ਦੇ ਦਫਤਰ ਦਾ ਉਦਘਾਟਨ ਸਮਾਰੋਹ ਕਾਮਯਾਬ ਰਿਹਾ

ਬਰੈਂਪਟਨ : ਪੱਬਪਾ, ਕੈਨੇਡਾ ਵੱਲੋਂ ਵਰਲਡ ਪੰਜਾਬੀ ਕਾਨਫਰੰਸ 2022 ਜੋ ਕਿ 24, 25, ਅਤੇ 26 ਜੂਨ ਨੂੰ ਬਰੈਪਟਨ, ਕੈਨੇਡਾ ਵਿਖੇ ਹੋਣ ਜਾ ਰਹੀ ਹੈ, ਦੇ ਨਵੇਂ ਦਫਤਰ ਦਾ ਉਦਘਾਟਨ 29 ਮਈ ਸ਼ਾਮ 3:00 ਵਜੇ, ਹਮਦਰਦ ਮੀਡੀਆ ਗਰੁਪ ਦੇ ਚੇਅਰਮੈਨ ਅਤੇ ਮੈਨੇਜਰ ਵਰਲਡ ਪੰਜਾਬੀ ਕਾਨਫਰੰਸ ਅਮਰ ਸਿੰਘ ਭੁੱਲਰ ਦੇ ਕਰ ਕਮਲਾਂ ਨਾਲ ਕੀਤਾ ਗਿਆ।
ਪ੍ਰੋਗਰਾਮ ਬਹੁਤ ਹੀ ਵਧੀਆ ਅਤੇ ਸ਼ਾਨਦਾਰ ਰਿਹਾ। ਇਸ ਵਿਚ ਜਗਤ ਪੰਜਾਬੀ ਸਭਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਸਮੇਤ ਬਰੈਂਪਟਨ ਦੀਆਂ ਬਹੁਤ ਸਾਰੀਆਂ ਮਾਣ ਮੱਤੀਆਂ ਹਸਤੀਆਂ ਨੇ ਸ਼ਿਰਕਤ ਕੀਤੀ। ਜਿਸ ਵਿਚ ਪ੍ਰਧਾਨ ਜਗਤ ਪੰਜਾਬੀ ਸਭਾ ਦਲਬੀਰ ਸਿੰਘ ਕਥੂਰੀਆ, ਸੰਤੋਖ ਸਿੰਘ ਸੰਧੂ, ਤਜਿੰਦਰ ਸਿੰਘ ਚੀਮਾ, ਹਲੀਮਾ ਸਾਦੀਆ, ਜਨਾਬ ਹੋਰਾ ਅਤੇ ਬਲਵਿੰਦਰ ਕੌਰ ਚੱਠਾ ਆਦਿ ਸ਼ਾਮਲ ਸਨ।
ਗੁਰਪ੍ਰੀਤ ਸਿੰਘ ਢਿੱਲੋਂ ਰੀਜ਼ਨਲ ਕੌਂਸਲਰ ਅਤੇ ਹਰਕੀਰਤ ਸਿੰਘ ਸਿਟੀ ਕੌਂਸਲਰ ਨੇ ਖਾਸ ਤੌਰ ‘ਤੇ ਸ਼ਾਮਲ ਹੋ ਕੇ ਪ੍ਰਸ਼ਾਸਨ ਵਲੋਂ ਪੂਰੇ ਸਹਿਯੋਗ ਦਾ ਵਿਸ਼ਵਾਸ ਦਿਵਾਇਆ। ਚੱਠਾ ਇਸ ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਸਨ ਅਤੇ ਉਨ੍ਹਾਂ ਨੇ ਜਗਤ ਪੰਜਾਬੀ ਸਭਾ ਤੇ ਪੱਬਪਾ ਵਲੋਂ ਪ੍ਰਾਪਤ ਉਪਲਬਧੀਆਂ ਬਾਰੇ ਵੀ ਜਾਣਕਾਰੀ ਦਿਤੀ। ਉਦਘਾਟਨੀ ਭਾਸ਼ਨ ਵਿਚ ਭੁੱਲਰ ਹੋਰਾਂ ਨੇ ਪਿਛਲੀਆਂ ਕਾਨਫਰੰਸਾਂ ਦੀ ਸਫਲਤਾ ਦਾ ਜ਼ਿਕਰ ਕਰਦੇ ਹੋਏ ਆਉਣ ਵਾਲੀ ਵਰਲਡ ਪੰਜਾਬੀ ਕਾਨਫਰੰਸ ਵਿਚ ਹਰ ਤਰ੍ਹਾਂ ਦਾ ਯੋਗਦਾਨ ਕਰਨ ਦਾ ਵਾਅਦਾ ਕੀਤਾ।
ਕਥੂਰੀਆ ਹੋਰਾਂ ਨੇ ਪ੍ਰਧਾਨਗੀ ਭਾਸ਼ਣ ਵਿਚ ਸਭ ਹਾਜ਼ਰੀਨ ਨੂੰ ਜੀ ਆਇਆ ਕਿਹਾ ਤੇ ਸਹਿਯੋਗ ਦੀ ਮੰਗ ਕੀਤੀ। ਰਿੱਬਨ ਕੱਟਣ ਤੋਂ ਬਾਅਦ ਸਭਿਆਚਾਰਕ ਪ੍ਰੋਗਰਾਮ ਵੀ ਹੋਇਆ, ਜਿਸ ਵਿਚ ਹੀਰਾ ਰੰਧਾਵਾ, ਮੀਤਾ ਖੰਨਾ, ਗੁਰਪ੍ਰੀਤ ਕੌਰ, ਸਰਵਣ ਸਿੰਘ ਲੱਧੜ ਨੇ ਬਹੁਤ ਵਧੀਆ ਗੀਤ ਸੁਣਾਏ।
ਇਸ ਮੌਕੇ ਗੁਰਦਰਸ਼ਨ ਸਿੰਘ ਸੀਰਾ, ਤ੍ਰਿਪਤਾ ਸੋਢੀ, ਹੈਪੀ ਮਾਂਗਟ, ਸਹਿਜ ਮਾਂਗਟ, ਮਨਜਿੰਦਰ ਸਹੋਤਾ ਆਦਿ ਹਾਜ਼ਰ ਸਨ ਅਤੇ ਸਾਰੇ ਮੈਂਬਰਾਂ ਵਿਚ ਕਾਨਫਰੰਸ ਨੂੰ ਲੈ ਕੇ ਭਾਰੀ ਉਤਸ਼ਾਹ ਸੀ। ਪ੍ਰੋਗਰਾਮ ਬਹੁਤ ਹੀ ਸੋਹਣੇ ਢੰਗ ਨਾਲ ਨਿਬੜਿਆ।

 

RELATED ARTICLES
POPULAR POSTS