ਓਨਟਾਰੀਓ ਨੇ 85% ਗ੍ਰੈਜੂਏਟ ਵਿਦਿਆਰਥੀ ਦੀ ਦਰ ਨੂੰ ਪਾਰ ਕੀਤਾ
ਬਰੈਂਪਟਨ : ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਜ਼ਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਸੂਬੇ ਦੇ ਹਾਈ ਸਕੂਲ ਗ੍ਰੈਜੂਏਸ਼ਨ ਦੀ ਦਰ ਵੱਧ ਕੇ 85.5% ਹੋ ਗਈ ਹੈ। ਇਹ ਦਰ ਸੂਬੇ ਵਿਚ ਇਤਿਹਾਸਕ ਦਰਜ ਕੀਤੀ ਗਈ ਹੈ ਜਿਸ ਵਿਚ ਵਿਦਿਆਰਥੀਆਂ ਨੇ ਵਧੇਰੇ ਹੁਨਰ ਅਤੇ ਗਿਆਨ ਦਾ ਪ੍ਰਯੋਗ ਕਰਦਿਆਂ ਆਪਣੀ ਪੂਰੀ ਸਮਰਥਾ ਦਾ ਪ੍ਰਦਰਸ਼ਨ ਕੀਤਾ ਹੈ।
ਪ੍ਰੀਮਿਅਰ ਕੈਥਲੀਨ ਵਿੰਨ ਨੇ ਇਹ ਘੋਸ਼ਣਾ ਐਜੂਕੇਸ਼ਨ ਮੰਤਰੀ ਲਿਜ਼ ਸੈਂਡਲਸ ਦੇ ਨਾਲ ਟੋਰਾਂਟੋ ਵਿਖੇ ਕੀਤੀ। 2015 ਦੀ ਇਹ ਦਰ 2004 ਤੋਂ ਲੈ ਕੇ ਹੁਣ ਤੱਕ 17 ਫੀਸਦੀ ਵੱਧ ਗਈ ਹੈ ਜਦੋਂ ਗ੍ਰੈਜੂਏਸ਼ਨ ਦੀ ਦਰ ਕੇਵਲ 68% ਦਰਜ ਕੀਤੀ ਗਈ ਸੀ। ਪਿਛਲੇ ਦੋ ਸਾਲਾਂ ਤੋਂ ਓਨਟਾਰੀਓ ਸੂਬੇ ਦੇ ਹਰ ਸਕੂਲ ਬੋਰਡ ਦੀ ਗ੍ਰੈਜੂਏਸ਼ਨ ਦੀ ਦਰ ਨੂੰ ਪਬਲਿਕ ਵਿਚ ਪ੍ਰਕਾਸ਼ਨ ਕਰਵਾ ਰਿਹਾ ਹੈ। ਇਸ ਪ੍ਰਕਾਸ਼ਨ ਨਾਲ ਵਿਦਿਆਰਥੀ, ਮਾਤਾ ਪਿਤਾ, ਅਧਿਆਪਕ ਅਤੇ ਸਕੂਲ ਬੋਰਡ ਵਿਚ ਉਤਸਾਹ ਪੈਦਾ ਹੁੰਦਾ ਹੈ ਤਾਂ ਜੋ ਉਹ ਅਗਲੀ ਵਾਰ ਹੋਰ ਉੱਚ ਪੱਧਰ ‘ਤੇ ਪਹੁੰਚਣ ਅਤੇ ਵਿਦਿਆਰਥੀਆਂ ਵਿਚ ਹੋਰ ਪ੍ਰਾਪਤੀਆਂ ਹਾਸਲ ਕਰਨ ਲਈ ਪ੍ਰੇਰਨਾ ਜਾਗਰੂਕ ਕਰ ਸਕਣ। ਬਰੈਂਪਟਨ ਵੈਸਟ ਵਿਚ 2015 ਦੇ ਪੰਜ ਸਾਲਾ ਗ੍ਰੈਜੂਏਸ਼ਨ ਦੀ ਦਰ ਕੁਝ ਇਸ ਪ੍ਰਕਾਰ ਹੈ:
ਪੀਲ ਡਿਸਟ੍ਰਿਕਟ ਸਕੂਲ ਬੋਰਡ –87.2%
ਡਫਰਿਨ ਪੀਲ ਕੈਥਲਿਕ ਡਿਸਟ੍ਰਿਕਟ ਸਕੂਲ ਬੋਰਡ — 92.4%
ਐਮ ਪੀ ਪੀ ਵਿੱਕ ਢਿੱਲੋਂ ਨੇ ਕਿਹਾ ਕਿ, ”ਸਿੱਖਿਆ ਸਾਡੀ ਸਰਕਾਰ ਦੀ ਮੁੱਖ ਟੀਚਾ ਹੈ ਜਿਸ ਨਾਲ ਅਸੀਂ ਬਹੁਤ ਹੀ ਪ੍ਹੜੇ ਲਿਖੇ ਕਰਮਚਾਰੀ ਦੀ ਉਚਾਰਨਾ ਕਰਦੇ ਹਾਂ ਤਾਂ ਜੋ ਉਹ ਵਧੀਆ ਤੌਂ ਵਧੀਆ ਨੌਕਰੀਆਂ ਜਾਂ ਕਾਰੋਬਾਰ ਕਰ ਸਾਡੇ ਸੂਬੇ ਅਤੇ ਸਾਡੇ ਦੇਸ਼ ਦੀ ਤਰੱਕੀ ਵਿਚ ਵਾਧਾ ਪਾ ਸਕਣ।”
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ‘ਚ ਮਲੂਕ ਸਿੰਘ ਕਾਹਲੋਂ ਦੀ ਪੁਸਤਕ ‘ਕੂਕ ਫ਼ਕੀਰਾ ਕੂਕ ਤੂੰ’ ਉੱਪਰ ਹੋਈ ਚਰਚਾ
ਡਾ. ਗੁਰਬਖ਼ਸ਼ ਸਿੰਘ ਭੰਡਾਲ, ਡਾ. ਸੁਖਦੇਵ ਸਿੰਘ ਝੰਡ ਤੇ ਡਾ. ਸੁਰਿੰਦਰਜੀਤ ਕੌਰ ਦੀਆਂ ਪੁਸਤਕਾਂ ਕੀਤੀਆਂ …