ਬਰੈਂਪਟਨ: ਬਰੈਂਪਟਨ ਦੇ ਇੱਕ ਗੈਸ ਸਟੇਸ਼ਨ ਨੂੰ ਲੁੱਟਣ ਵਾਲੇ ਚਾਰ ਨਕਾਬਪੋਸ਼ ਵਿਅਕਤੀਆਂ ਦੀ ਪੀਲ ਰੀਜਨਲ ਪੁਲਿਸ ਭਾਲ ਕਰ ਰਹੀ ਹੈ। ਸਟੀਲਜ਼ ਐਵਨਿਊ ਈਸਟ ਤੇ ਏਅਰਪੋਰਟ ਰੋਡ ਉੱਤੇ ਸਥਿਤ ਐਸੋ ਗੈਸ ਸਟੇਸ਼ਨ ਦੇ ਸਟੋਰ ਉੱਤੇ 2 ਜਨਵਰੀ ਨੂੰ ਸਵੇਰੇ ਤਿੰਨ ਵਿਅਕਤੀ ਜਬਰੀ ਦਾਖਲ ਹੋ ਗਏ। ਉਨ੍ਹਾਂ ਨੇ ਸਾਰੀ ਨਕਦੀ ਲੁੱਟ ਲਈ ਤੇ ਉੱਥੇ ਮੌਜੂਦ ਦੋ ਵਿਅਕਤੀਆਂ ਨੂੰ ਵੀ ਧਮਕੀਆਂ ਦਿੱਤੀਆਂ। ਪੀਲ ਕਾਂਸਟੇਬਲ ਰੇਚਲ ਗਿੱਬਜ਼ ਨੇ ਦੱਸਿਆ ਕਿ ਚੌਥਾ ਵਿਅਕਤੀ ਗੱਡੀ ਵਿੱਚ ਹੀ ਉਨ੍ਹ: ਦੀ ਉਡੀਕ ਕਰ ਰਿਹਾ ਸੀ। ਸਾਰਿਆਂ ਨੇ ਆਪਣੀਆਂ ਹੁਡੀਜ਼ ਸਿਰ ਉੱਤੇ ਲਈਆਂ ਹੋਈਆਂ ਸਨ ਤੇ ਉਨ੍ਹਾਂ ਦੇ ਮੂੰਹ ਢਕੇ ਹੋਏ ਸਨ।
ਪੁਲਿਸ ਅਧਿਕਾਰੀ ਉਸ ਕਾਲੇ ਰੰਗ ਦੀ ਸੇਡਾਨ ਦੀ ਭਾਲ ਕਰ ਰਹੇ ਹਨ ਜਿਸ ਵਿੱਚ ਮੰਨਿਆ ਜਾ ਰਿਹਾ ਹੈ ਕਿ ਲੁਟੇਰੇ ਗੈਸ ਸਟੇਸ਼ਨ ਲੁੱਟਣ ਮਗਰੋਂ ਫਰਾਰ ਹੋਏ ਸਨ। ਪੁਲਿਸ ਨੇ ਦੱਸਿਆ ਕਿ ਇਸ ਡਾਕੇ ਦੌਰਾਨ ਕਿਸੇ ਵੀ ਹਥਿਆਰ ਦੀ ਵਰਤੋਂ ਨਹੀਂ ਕੀਤੀ ਗਈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …