ਬਰੈਂਪਟਨ/ਡਾ. ਝੰਡ : ਪ੍ਰਾਪਤ ਸੂਚਨਾ ਅਨੁਸਾਰ ਐਸੋਸੀਏਸ਼ਨ ਆਫ ਸੀਨੀਅਰਜ਼ ਦੀ ਕਾਰਜਕਾਰਨੀ ਦੇ ਵਫ਼ਦ ਨੇ ਬੀਤੇ ਦਿਨੀਂ ਪ੍ਰਧਾਨ ਹਰਦਿਆਲ ਸਿੰਘ ਸੰਧੂ ਦੀ ਅਗਵਾਈ ਵਿਚ ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਨਾਲ ਉਨ੍ਹਾਂ ਦੇ ਦਫਤਰ ਵਿਚ ਮੁਲਾਕਾਤ ਕਰਕੇ ਸੀਨੀਅਰਾਂ ਦੀਆਂ ਬਰੈਂਪਟਨ ਸ਼ਹਿਰ ਨਾਲ ਸਬੰਧਿਤ ਮੰਗਾਂ ਉਨ੍ਹਾਂ ਦੇ ਧਿਆਨ ਵਿਚ ਲਿਆਂਦੀਆਂ ਗਈਆਂ। ਵਫਦ ਵਿਚ ਪ੍ਰਧਾਨ ਹਰਦਿਆਲ ਸਿੰਘ ਸੰਧੂ ਦੇ ਨਾਲ ਜੰਗੀਰ ਸਿੰਘ ਸੈਂਹਬੀ, ਕਰਤਾਰ ਸਿੰਘ ਚਾਹਲ ਅਤੇ ਨਿਰਮਲ ਸਿੰਘ ਧਾਰਨੀ ਸ਼ਾਮਲ ਸਨ। ਮੀਟਿੰਗ ਦੇ ਦੌਰਾਨ ਮੇਅਰ ਦੇ ਪੀ.ਏ. ਕੁਲਦੀਪ ਸਿੰਘ ਗੋਲੀ ਵੀ ਹਾਜ਼ਰ ਰਹੇ। ਮੇਅਰ ਸਾਹਿਬ ਵੱਲੋਂ ਸੀਨੀਅਰਜ਼ ਦੀਆਂ ਮੰਗਾਂ ਨੂੰ ਬੜੀ ਹਮਦਰਦੀ ਨਾਲ ਸੁਣਿਆਂ ਗਿਆ ਅਤੇ ਸੀਨੀਅਰਾਂ ਦੇ ਇਨ੍ਹਾਂ ਮਸਲਿਆਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।
ਇਸ ਮੁਲਾਬਾਤ ਦੌਰਾਨ ਮੇਅਰ ਪੈਟ੍ਰਿਕ ਬਰਾਊਨ ਨੇ ਦੱਸਿਆ ਕਿ ਉਨ੍ਹਾਂ ਨੇ ਸੀਨੀਅਰਜ਼ ਨੂੰ ਮੁਫ਼ਤ ਬੱਸ ਸਰਵਿਸ ਦੇਣ ਦਾ ਵਾਅਦਾ ਪੂਰਾ ਕਰ ਦਿੱਤਾ ਹੈ ਪਰ ਕਰੋਨਾ ਦੇ ਨਵੇਂ-ਨਵੇਂ ਰੂਪ ਆਉਣ ਕਾਰਨ ਅਜੇ ਪਾਬੰਦੀਆਂ ਜਾਰੀ ਰਹਿਣ ਕਰਕੇ ਅਜੇ ਇਹ ਲਾਗੂ ਨਹੀਂ ਕੀਤੀ ਜਾ ਸਕੀ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਮਾਰਚ ਤੱਕ ਸੀਨੀਅਰਾਂ ਲਈ ਮੁਫ਼ਤ ਸਫ਼ਰ ਦੀ ਸਹੂਲਤ ਲਾਗੂ ਹੋ ਜਾਏਗੀ। ਉਨ੍ਹਾਂ ਇਹ ਵੀ ਦੱਸਿਆ ਕਿ ਰਿਵਰ ਸਟੋਨ ਕਮਿਊਨਿਟੀ ਸੈਂਟਰ ਅਪ੍ਰੈਲ ਤੀਕ ਚਾਲੂ ਹੋ ਜਾਏਗਾ ਜਿਸ ਵਿਚ ਸੀਨੀਅਰਜ਼ ਦੀ ਇਸ ਐਸੋਸੀਏਸ਼ਨ ਨੂੰ ਵੀ ਇਕ ਕਮਰਾ ਦਿੱਤਾ ਜਾਏਗਾ। ਇਸ ਵਿਚ ਫ਼ਲਾਵਰ ਸਿਟੀ ਵਾਂਗ ਮੀਟਿੰਗਾਂ ਹੋ ਸਕਣਗੀਆਂ ਅਤੇ ਕੌਂਸਲਰ ਇਨ੍ਹਾਂ ਮੀਟਿੰਗਾਂ ਵਿਚ ਹਾਜ਼ਰੀ ਭਰਿਆ ਕਰਨਗੇ। ਉਨ੍ਹਾਂ ਇਹ ਵੀ ਦੱਸਿਆ ਕਿ ਐਕਟਿਵ ਅਸਿਸਟੈਂਸ ਪ੍ਰੋਗਰਾਮਾਂ ਬਾਰੇ ਜਨਵਰੀ ਵਿਚ ਹੋਣ ਵਾਲੀ ਮੀਟਿੰਗ ਜਿਹੜੀ ਕਿ ਪ੍ਰੋਗਰਾਮ ਡਾਇਰੈੱਕਟਰ ਅਨੰਦ ਪਟੇਲ ਨਾਲ ਹੋਵੇਗੀ ਜਿਸ ਵਿਚ ਫ਼ੈਸਲਾ ਕਰ ਦਿੱਤਾ ਜਾਏਗਾ ਜਿਸ ਦੇ ਅਧਾਰ ‘ઑਤੇ ਹਰ ਜੋੜੇ ਨੂੰ ਸਹਾਇਤਾ ਮਿਲੇਗੀ।
ਮੇਅਰ ਬਰਾਊਨ ਨਾਲ ਇਹ ਮੀਟਿੰਗ ਬੜੇ ਸਦਭਾਵਨਾ ਭਰੇ ਮਾਹੌਲ ਵਿਚ ਹੋਈ। ਐਸੋਸੀਏਸ਼ਨ ਦੇ ਵਫ਼ਦ ਨੇ ਮੇਅਰ ਅਤੇ ਇਹ ਮੀਟਿੰਗ ਵਿਚ ਸਹਾਇਤਾ ਕਰਨ ਵਾਲੇ ਮੇਅਰ ਦੇ ਪੀ.ਏ. ਕੁਲਦੀਪ ਸਿੰਘ ਗੋਲੀ ਦਾ ਹਾਰਦਿਕ ਧੰਨਵਾਦ ਕੀਤਾ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …