6.4 C
Toronto
Friday, October 17, 2025
spot_img
Homeਕੈਨੇਡਾਮੇਅਰ ਲਿੰਡਾ ਜੈਫਰੀ ਵਲੋਂ ਕੇਅ ਬਲੇਅਰ ਦੀ ਮੌਤ 'ਤੇ ਦੁੱਖ ਪ੍ਰਗਟ

ਮੇਅਰ ਲਿੰਡਾ ਜੈਫਰੀ ਵਲੋਂ ਕੇਅ ਬਲੇਅਰ ਦੀ ਮੌਤ ‘ਤੇ ਦੁੱਖ ਪ੍ਰਗਟ

logo-2-1-300x105ਬਰੈਂਪਟਨ : ਮੇਅਰ ਲਿੰਡਾ ਜੈਫਰੀ ਨੇ ਕਮਿਊਨਿਟੀ ਆਗੂ ਕੇਅ ਬਲੇਅਰ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਹਨਾਂ ਕਿਹਾ ਕਿ ਮੈਂ ਉਹਨਾਂ ਦੇ ਦੇਹਾਂਤ ‘ਤੇ ਪੂਰੇ ਭਾਈਚਾਰੇ ਨਾਲ ਦੁੱਖ ਦੀ ਘੜੀ ਵਿਚ ਸ਼ਾਮਲ ਹਾਂ। ਉਹ ਸਾਡੇ ਭਾਈਚਾਰੇ ਲਈ ਇਕ ਵਿਸ਼ੇਸ਼ ਚੈਂਪੀਅਨ ਸਨ। ਬਲੇਅਰ ਨੇ ਸਾਰੀ ਜ਼ਿੰਦਗੀ ਲੋਕਾਂ ਦੀ ਭਲਾਈ ਲਈ ਕੰਮ ਕੀਤਾ ਅਤੇ ਉਨ੍ਹਾਂ ਦਾ ਕੰਮ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਸਹਾਇਤਾ ਪ੍ਰਦਾਨ ਕਰੇਗਾ। ਉਹ ਇਕ ਸੈਂਟਰ, ਟ੍ਰੇਲਬਲੇਜਰ ਐਡਵੋਕੇਟ ਅਤੇ ਅਜਿਹੇ ਨੇਤਾ ਸੀ ਜੋ ਕਿ ਸਾਰਿਆਂ ਲਈ ਸੋਚ ਵਿਚਾਰ ਕਰਦੇ ਸਨ। ਉਨ੍ਹਾਂ 1984 ਵਿਚ ਏਮਿਲੀ ਸਟਾਵ ਸ਼ੈਲਟਰ ਫਾਰ ਵੂਮੈਨ ਨਾਲ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ ਅਤੇ ਉਹਨਾਂ ਨੇ ਮਾਈਕਰੋਸਕਿਲਜ਼ ਵਿਚ ਆਪਣੇ ਵਧੀਆ ਕੰਮ ਨਾਲ ਲੋਕਾਂ ਦੀ ਜ਼ਿੰਦਗੀ ਨੂੰ ਬਦਲਿਆ। ਬਲੇਅਰ ਨੂੰ ਲੋਕਾਂ ਨੇ ਵੀ ਬਹੁਤ ਸਨਮਾਨ ਦਿੱਤਾ। ਉਹਨਾਂ ਬਰੈਂਪਟਨ ਸਿਵਿਕ ਹਸਪਤਾਲ ਵਿਚ ਸ਼ਾਨਦਾਰ ਕੰਮ ਕੀਤਾ ਅਤੇ ਉਹਨਾਂ 2009 ਵਿਚ ਓਸਲਰ ਬੋਰਡ ਆਫ ਡਾਇਰੈਕਟਰਜ਼ ਦਾ ਅਹੁਦਾ ਸੰਭਾਲਿਆ। ਓਸਲਰ ਵਿਚ 7 ਸਾਲ ਦੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਸੰਗਠਨ ਨੂੰ ਅੱਗੇ ਵਧਾਇਆ। 2013 ਵਿਚ ਬਲੇਅਰ ਦੀ ਅਗਵਾਈ ਵਿਚ ਡਾਇਵਰਸਿਟੀ ਇਨ ਗਵਰਨੈਂਸ ਐਵਾਰਡ ਅਤੇ ਗ੍ਰੇਟਰ ਟੋਰਾਂਟੋ ਸਵਿਕ ਐਕਸ਼ਨ ਅਲਾਇੰਸ ਵੀ ਪ੍ਰਾਪਤ ਕੀਤਾ। ਓਸਲਰ ਕਮਿਊਨਿਟੀ ਸਰਵਿਸਿਜ਼ ਐਵਾਰਡ ਨੂੰ ਵੀ ਕੇਅ ਦੇ ਸਨਮਾਨ ਵਿਚ ਰੱਖਿਆ ਗਿਆ ਅਤੇ ਸਨਮਾਨ ਨੂੰ ਪ੍ਰਾਪਤ ਕਰਨਾ ਲੋਕਾਂ ਲਈ ਵੀ ਮਾਣ ਦੀ ਗੱਲ ਹੈ।

RELATED ARTICLES

ਗ਼ਜ਼ਲ

POPULAR POSTS