Breaking News
Home / ਕੈਨੇਡਾ / ਮਰੀਜੁਆਨਾ ਦੇ ਨਸ਼ੇ ਵਾਲੇ ਡਰਾਈਵਰ ‘ਤੇ ਕਾਰਵਾਈ

ਮਰੀਜੁਆਨਾ ਦੇ ਨਸ਼ੇ ਵਾਲੇ ਡਰਾਈਵਰ ‘ਤੇ ਕਾਰਵਾਈ

logo-2-1-300x105-3-300x105ਟੋਰਾਂਟੋ/ਬਿਊਰੋ ਨਿਊਜ਼ : ਆਉਣ ਵਾਲੇ ਸਮੇਂ ‘ਚ ਪੁਲਿਸ ਮਰੀਜੁਆਨਾ ਦਾ ਨਸ਼ਾ ਕਰਕੇ ਡਰਾਈਵਿੰਗ ਕਰਨ ਵਾਲੇ ਲੋਕਾਂ ਨੂੰ ਉਥੇ ਹੀ ਜੁਰਮਾਨਾ ਅਤੇ ਸਜ਼ਾ ਦੇਵੇਗੀ ਜੋ ਕਿ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਵਾਲਿਆਂ ਦੇ ਲਈ ਤਹਿ ਹੈ। ਪੁਲਿਸ ਬੀਤੇ ਐਤਵਾਰ ਤੋਂ ਇਸ ਪ੍ਰਕਿਰਿਆ ਨੂੰ ਵੀ ਸ਼ੁਰੂ ਕਰ ਚੁੱਕੀ ਹੈ। ਪੁਲਿਸ ਹੁਣ ਅਜਿਹੇ ਡਰਾਈਵਰਾਂ ਨੂੰ ਘੱਟੋ-ਘੱਟ 180 ਡਾਲਰ ਦਾ ਜੁਰਮਾਨਾ ਕਰੇਗੀ ਅਤੇ ਡਰਾਈਵਿੰਗ ਲਾਇਸੈਂਸ ਵੀ ਤੁਰੰਤ ਕੈਸਲ ਕਰ ਦਿੱਤਾ ਜਾਵੇਗਾ। ਸਰਕਾਰ ਨਸ਼ਾ ਕਰਕੇ ਡਰਾਈਵਿੰਗ ਕਰਨ ਵਾਲੇ ਲੋਕਾਂ ਨੂੰ ਸਖਤ ਸੰਦੇਸ਼ ਦੇਣਾ ਚਾਹੁੰਦੀ ਹੈ। ਉਥੇ ਅਪਰਾਧਿਕ ਦੋਸ਼ ਵੀ ਲਾਏ ਜਾ ਸਕਦੇ ਹਨ ਅਤੇ ਪੰਜ ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ।
ਟਰਾਂਸਪੋਟੇਸ਼ਨ ਮੰਤਰੀ ਸਟੀਵਨ ਡੇਲ ਡੂਸਾ ਨੇ ਕਿਹਾ ਕਿ ਨਸ਼ਾ ਕਰਕੇ ਡਰਾਈਵਿੰਗ ਕਰਨ ਵਾਲਿਆਂ ਦੀ ਵਧਦੀ ਗਿਣਤੀ ਨੂੰ ਰੋਕਣਾ ਜ਼ਰੂਰੀ ਹੋ ਗਿਆ ਹੈ। ਅਸੀਂ ਅਜਿਹੇ ਲੋਕਾਂ ਨੂੰ ਡਰਾਈਵਿੰਗ ਕਰਕੇ ਲੋਕਾਂ ਦੀ ਜ਼ਿੰਦਗੀ ਨੂੰ ਖਤਰੇ ‘ਚ ਨਹੀਂ ਪਾ ਸਕਦੇ ਜੋ ਕਿ ਨਸ਼ਾ ਕਰਨ ਦੇ ਆਦੀ ਹਨ। ਨਾ ਸ਼ਰਾਬ ਅਤੇ ਨਾ ਹੀ ਡਰੱਗ, ਉਨ੍ਹਾਂ ਨੂੰ ਕਿਸੇ ਚੀਜ਼ ਦੇ ਨਸ਼ੇ ਦੀ ਹਾਲਤ ‘ਚ ਡਰਾਈਵਿੰਗ ਨਹੀਂ ਕਰਨ ਦਿੱਤੀ ਜਾਵੇਗੀ।  ਇਸ ਦੇ ਤਹਿਤ ਮੌਕੇ ‘ਤੇ ਟੈਸਟ ਤੋਂ ਬਾਅਦ ਪਾਜੇਟਿਵ ਆਉਣ ‘ਤੇ ਤਿੰਨ ਦਿਨ ਦੇ ਲਈ ਲਾਇਸੰਸ ਰੱਦ ਅਤੇ ਦੂਜੀ ਵਾਰੀ 7 ਦਿਨ ਅਤੇ ਤੀਸਰੀ ਵਾਰ 30 ਦਿਨ ਦੇ ਲਈ ਲਾਇਸੰਸ ਰੱਦ ਹੋਵੇਗਾ। ਉਸ ਤੋਂ ਬਾਅਦ ਲਾਇਸੰਸ 90 ਦਿਨਾਂ ਅਤੇ 7 ਦਿਨਾਂ ਦੇ ਲਈ ਵਹੀਕਲ ਵੀ ਕਬਜ਼ੇ ‘ਚ ਲਿਆ ਜਾ ਸਕਦਾ ਹੈ।
ਟੋਰਾਂਟੋ ਪੁਲਿਸ ਇਸ ਸਾਲ ‘ਚ ਡਰੱਗ ਡਰਾਈਵਿੰਗ ਸਬੰਧਤ 57 ਮਾਮਲਿਆਂ ਨੂੰ ਦੇਖ ਚੁੱਕੀ ਹੈ ਜਦਕਿ ਬੀਤੇ ਸਾਲ ਇਹ ਅੰਕੜਾ 21 ਹੀ ਸੀ। ਪੁਲਿਸ ਅਤੇ ਸਰਕਾਰ ਹੁਣ ਕਿਸੇ ਵੀ ਤਰ੍ਹਾਂ ਨਾਲ ਇਸ ਰੁਝਾਨ ਨੂੰ ਘੱਟ ਕਰਨ ਦੇ ਲਈ ਫੈਸਲਾ ਕਰ ਚੁੱਕੀ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …