ਬਰੈਂਪਟਨ/ਬਿਊਰੋ ਨਿਊਜ਼ : ਕੈਸਲਮੋਰ ਸੀਨੀਅਰਜ਼ ਕਲੱਬ ਵੱਲੋਂ 151ਵਾਂ ਕੈਨੇਡਾ ਡੇਅ ਮਨਾਉਣ ਲਈ ਟ੍ਰੀਲਾਈਨ ਪਾਰਕ ਵਿੱਚ 1 ਜੁਲਾਈ ਨੂੰ ਭਾਰੀ ਇਕੱਤਰਤਾ ਕੀਤੀ ਗਈ। ਪ੍ਰੋਗਰਾਮ ਦੇ ਅਰੰਭ ਵਿੱਚ ਕੈਨੇਡਾ ઠਅਤੇ ਭਾਰਤ ਦੇ ਕੌਮੀ ਝੰਡੇ ਲਹਿਰਾਏ ਗਏઠ ਅਤੇ ਬੱਚਿਆਂ ਵੱਲੋਂ ਰਾਸ਼ਟਰੀ ਗੀਤ ਗਾਇਆ ਗਿਆ। ਕਲੱਬ ਦੇ ਪ੍ਰਧਾਨ ਗੁਰਮੇਲ ਸਿੰਘ ਸੱਗੂ ਨੇ ਮਹਿਮਾਨਾਂ ਅਤੇ ਹਾਜ਼ਰੀਨ ਦਾ ਹਾਰਦਿਕ ਸੁਆਗਤ ਕੀਤਾ, ਜੀ ਆਇਆਂ ਕਿਹਾ ਅਤੇ ਸੱਭ ਨੂੰ ਕੈਨੇਡਾ ਡੇਅ ਦੀਆਂ ਵਧਾਈਆਂ ਦਿਤੀਆਂ।
ਇਸ ਪ੍ਰੋਗਰਾਮ ਐਮ ਪੀ ਰਾਜ ਗਰੇਵਾਲ, ਗੁਰਰਤਨ ਸਿੰਘ ਐਮ ਪੀ ਪੀ, ਹਰਕੀਰਤ ਸਿੰਘ ਟਰੱਸਟੀ, ਗੁਰਪ੍ਰੀਤ ਸਿੰਘ ਢਿਲੋਂ ਕੌਂਸਲਰ, ਉਘੇ ਪਤਰਕਾਰ ਸੱਤਪਾਲ ਜੌਹਲ, ਜੰਗੀਰ ਸਿੰਘ ਸੈਂਭੀ ਪ੍ਰਧਾਨ ਪੈਨਾਹਿਲ ਕਲੱਬ, ਕਈ ਹੋਰ ਸੀਨੀਅਰਜ਼ ਕਲੱਬਾਂ ਦੇ ਪ੍ਰਧਾਨ ਅਤੇ ਅਹੁਦੇਦਾਰ, ਉਘੇ ਬਿਜਨਿਸਮੈਨ ਅਤੇ ਸਮਾਜ ਸੇਵੀ ਸਤਵੰਤ ਸਿੰਘ ਬੋਪਾਰਾਏ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਮਰਦਾਂ ਅਤੇ ਔਰਤਾਂ, ਬੱਚੇ, ਬੱਚੀਆਂ, ਬਜ਼ੁਰਗਾਂ ਦੀਆਂ ਦੌੜਾਂ ਹੋਈਆਂ। ਤਾਸ਼ ਦੇ ਮੁਕਾਬਲੇ ਹੋਏ। ਜੇਤੂਆਂ ਨੂੰ ਟਰੌਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਬੀਬਾ ਰੁਪਿੰਦਰ ਕੌਰ ਨੇ ਸੁਰੀਲੀ ਅਵਾਜ਼ ਵਿਚ ਗੀਤ ਗਾ ਕੇ ਅਤੇ ਬੋਲੀਆਂ ਪਾ ਕੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਲੋਕਾਂ ਨੇ ਡਾਲਰ ਦੇ ਕੇ ਬੀਬੀ ਦੀ ਹੌਸਲਾ ਅਫਜਾਈ ਕੀਤੀ। ਰਾਜਨੀਤਕ ਲੀਡਰਾਂ ਦਲਬੀਰ ਸਿੰਘ ਕੰਬੋਜ਼ ਵੱਲੋਂ ਉਠਏ ਸਵਾਲਾਂ ਦੇ ਜੁਆਬ ਦਿਤੇ। ਇੰਟਰਨੇਸ਼ਨਲ ਸਟੂਡੈਂਟਸ ਬਾਰੇ ਵੀ ਚਰਚਾ ਹੋਈ।ਖਾਣ ਪੀਣ ਦਾ ਖੁਲਾ ਡੁੱਲਾ ਪ੍ਰਬੰਧ ਸੀ ।ઠ ਗੁਰਮੇਲ ਸਿੰਘ ਪ੍ਰਧਾਨ, ਅਤੇ ਸਮੂਹ ਕਮੇਟੀ ਮੈਂਬਰਾਂ ਦਰਸ਼ਨ ਸਿੰਘ, ਕਸ਼ਮੀਰਾ ਸਿੰਘ ਦਿਉਲ, ਜਰਨੈਲ ਸਿੰਘ ਚਾਨਾ, ਗੁਰਦੇਵ ਸਿੰਘ ਰੱਖੜਾ, ਭੁਪਿੰਦਰ ਸਿੰਘ ਮਣਕੂ, ਬਲਵਿੰਦਰ ਸਿੰਘ ਗਰੇਵਾਲ, ਜਗਜੀਤ ਸਿੰਘ ਲੌਂਗੀਆ, ਬੀਬੀ ਸੁਰਿੰਦਰ ਕੌਰ, ਬੀਬੀ ਤ੍ਰਿਪਤਾ, ਬਖਤਾਵਰ ਸਿੰਘ ਸੰਧੂ ਨੇ ਸਮਾਗਮ ਨੂੰ ਕਾਮਯਾਬ ਕਰਨ ਵਿੱਚ ਪੂਰਾ ਸਹਿਯੋਗ ਦਿਤਾ। ਸੁਚਾ ਸਿੰਘ ਖੇਡ ਡਾਇਰੈਕਟਰ ਨੇ ਖੇਡਾਂ ਦੀ ਜੁੰਮੇਵਾਰੀ ਨਿਭਾਈ। 97 ਸਾਲਾ ਬਜ਼ੁਰਗ ਔਰਤ ਅਤੇ ਸੌ ਸਾਲਾ ਬਜ਼ੁਰਗ ਆਦਮੀ ਨੂੰ ਕਲੱਬ ਵੱਲੋਂ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਪ੍ਰਧਾਨ ਨੇ ਸੱਭ ਦਰਸ਼ਕਾਂ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ।
Check Also
ਬਰੈਂਪਟਨ ਤੇ ਸਮੁੱਚੇ ਕੈਨੇਡਾ ‘ਚ ਸੀਨੀਅਰਾਂ ਦੀ ਸਹਾਇਤਾ ਕਰਨਾ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਸਾਰਾ ਜੀਵਨ ਸਖ਼ਤ ਮਿਹਨਤ ਕਰਨ ਤੋਂ ਬਾਅਦ ਸੀਨੀਅਰਜ਼ ਸੇਵਾ-ਮੁਕਤੀ ਦਾ ਆਪਣਾ ਸਮਾਂ …