Breaking News
Home / ਕੈਨੇਡਾ / ਨਿਊ ਹੋਪ ਸੀਨੀਅਰ ਸਿਟੀਜ਼ਨ ਵੱਲੋਂ ਸਾਲਾਨਾ ਸਨਮਾਨ ਸਮਾਗਮ

ਨਿਊ ਹੋਪ ਸੀਨੀਅਰ ਸਿਟੀਜ਼ਨ ਵੱਲੋਂ ਸਾਲਾਨਾ ਸਨਮਾਨ ਸਮਾਗਮ

ਬਰੈਂਪਟਨ/ਬਿਊਰੋ ਨਿਊਜ਼
‘ਨਿਊ ਹੋਪ ਸੀਨੀਅਰ ਸਿਟੀਜ਼ਨ ਬ੍ਰਹਮਟਨ’ ਦੇ ਸੁਘੜ ਸੁਜਾਨ ਪ੍ਰਬੰਧਕਾਂ ਵੱਲੋਂ ਮਿਤੀ 27 ਜੂਨ 2018 ਨੂੰ ‘ਦੀ ਗੋਰ ਮੈਡੋ ਕਮਿਉਨਿਟੀ ਸੈਂਟਰ’ ਦੇ ਲਾਇਬ੍ਰੇਰੀ ਹਾਲ ਵਿਚ ਸ਼ਾਨਦਾਰ ‘ਦਸਵਾਂ ਸਾਲਾਨਾ ਸਮਾਗਮ’ ਕੀਤਾ ਗਿਆ। ਜਿਸ ਵਿਚ ਚੋਟੀ ਦੇ ਵਿਦਵਾਨ, ਕਵੀ, ਕਲਾਕਾਰ, ਮੰਨੇ ਪ੍ਰਮੰਨੇ ਸਮਾਜਸੇਵੀ ਅਤੇ ਨੇਤਾ ਸ਼ਾਮਲ ਹੋਏ। ਕਲੱਬ ਦੀ ਮਹਾਨ ਹਸਤੀ ਸ਼ੰਭੂ ਦੱਤ ਸ਼ਰਮਾ ਜੀ ਅਤੇ ਉਸ ਦੇ ਸਾਥੀ ਪ੍ਰਬੰਧਕਾਂ ਦੇ ਉਲੀਕੇ ਪ੍ਰੋਗਰਾਮ ਅਨੁਸਾਰ ਸਭ ਤੋਂ ਪਹਿਲਾਂ ਸਭਾ ਦਾ ਸੰਚਾਲਨ ਕਰਦਿਆਂ ਸ਼੍ਰੀਮਤੀ ਸੁਨੀਤਾ ਬਰਮਾਨੀ ਨੇ ਇਸ ਕਲੱਬ ਦੇ ਪ੍ਰਧਾਨ ਸ਼ੰਭੂ ਦੱਤ ਸ਼ਰਮਾ ਦੀ ਮਹਾਨ ਅਗਵਾਈ ਕਰਨ ਅਤੇ ਸਾਰੇ ਸਾਥੀ ਭੈਣ ਭਰਾਵਾਂ ਨੂੰ ਇੱਕ ਮੰਚ ‘ਤੇ ਇਕੱਤਰ ਕਰਨ ਬਾਰੇ ਵਿਚਾਰ ਪਰਗਟ ਕੀਤੇ।
ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਸਨ ਵੀਕਲੀ ਵੁਆਇਸ ਦੇ ਮਾਲਕ ਸੁਧੀਰ ਕੁਮਾਰ ਅਨੰਦ, ਪ੍ਰਿੰਸੀਪਲ ਅਰਪਨ ਖੰਨਾ, ਐਮ ਪੀ. ਪੀ. ਨੀਨਾ ਤਾਂਗੜੀ, ਕੰਜਰਵਟਿਵ ਪਾਰਟੀ ਉਨਟਾਰੀਓ ਦੇ ਪ੍ਰਧਾਨ ਰਾਕੇਸ਼ ਮੋਹਨ ਜੋਸ਼ੀ। ਇੰਡੋ ਕੈਨੇਡੀਅਨ ਔਸਕਰ ਦੇ ਪ੍ਰਧਾਨ ਸਤੀਸ਼ ਠੱਕਰ, (ਇਨ੍ਹਾਂ ਨੇ ਆਪਣੇ ਸਾਥੀਆਂ ਦੇ ਸਹਿਯੋਗ ਦੁਆਰਾ ਬ੍ਰਹਮਟਨ ਦੇ ਤਿੰਨ ਵੱਡੇ ਹਸਪਤਾਲਾਂ ਲਈ ਇੱਕ ਮਿਲੀਅਨ ਡਾਲਰ ਦਾਨ ਕੀਤੇ ਹਨ)
ਜਿਨ੍ਹਾਂ ਗੁਣਵਾਨ ਵਿਅਕਤੀਆਂ ਨੇ ਆਪਣੇ ਵਿਚਾਰ ਪਰਗਟ ਕੀਤੇ; ਉਹ ਸਨ: ਚੈਂਬਰ ਆਫ ਕਾਮਰਸ ਦੇ ਪ੍ਰਧਾਨ ਪਰਮੋਧ ਗੋਇਲ, ਆਰੀਆ ਸਮਾਜ ਮਾਰਖਮ ਦੇ ਪ੍ਰਧਾਨ ਅਮਰ ਐਰੀ, ਇੰਡੋ ਕੈਨੇਡੀਅਨ ਕੌਂਸਲ ਦੇ ਪ੍ਰਧਾਨ ਸੁਧੀਰ ਕੁਮਾਰ ਹਾਂਡਾ, ਗੁਰਦੁਆਰਾ ਨਾਰਥ ਯਾਰਕ ਸਿੱਖ ਟੈਂਪਲ ਦੇ ਪ੍ਰਧਾਨ ਗੁਰਦੇਵ ਸਿੰਘ ਮਾਨ, ਇੰਡੀਆ ਰੋਡ ਟੂ ਡੇ ਦੇ ਸੰਚਾਲਕ ਮਨਨ ਗੁਪਤਾ, ਪ੍ਰਸਿੱਧ ਪੱਤਰਕਾਰ ਸਤਪਾਲ ਸਿੰਘ ਜੌਹਲ, ਸ੍ਰੇਸ਼ਟ ਲੇਖਕ ਬਲਵੀਰ ਸਿੰਘ ਮੋਮੀ, ਦੁੱਗਲ ਅੰਕਲ, ਨਵਲ ਬਜਾਜ, ਰਿੰਪਲ ਠੱਕਰ (ਇਨ੍ਹਾਂ ਨੇ ਇਸ ਕਲੱਬ ਨੂੰ ਵੱਡੀ ਰਕਮ ਦੇ ਕੇ ਕਲੱਬ ਦੀ ਸਹਾਇਤਾ ਕੀਤੀ) ਸਾਬਕਾ ਐਸ. ਐਚ. ਓ. ਰਾਮ ਪ੍ਰਕਾਸ਼ ਪਾਲ, ਰਵੀ ਬਹਿਲ, ਕਵੀ ਅਵਤਾਰ ਸਿੰਘ ਅਰਸ਼ੀ ਆਦਿ। ਬਹੁਤ ਸਾਰੀਆਂ ਬੀਬੀਆ ਤੇ ਪੁਰਸ਼ਾਂ ਨੇ ਗੀਤ, ਗਜ਼ਲਾਂ ਤੇ ਕਵਿਤਾਵਾਂ ਸੁਣਾ ਕੇ ਸੁਰੋਤਿਆਂ ਨੂੰ ਨਿਹਾਲ ਕੀਤਾ। ਇਸ ਮੌਕੇ ਕਈ ਕਲੱਬਾਂ ਦੇ ਅਹੁੱਦੇਦਾਰ ਵੀ ਸ਼ਾਮਲ ਸਨ ਜਿਨ੍ਹਾਂ ਵਿੱਚ ਮੀਤ ਪ੍ਰਧਾਨ ਹਰਭਗਵਾਨ ਮੱਕੜ, ਮੀਤ ਪ੍ਰਧਾਨ ਦਨੇਸ਼ ਪਰਮਾਰ, ਜਨਰਲ ਸੈਕਟਰੀ ਭੀਮ ਸੈਨ ਕਾਲੀਆ, ਖਜ਼ਾਨਚੀ ਰਾਮ ਮੂਰਤੀ ਜੋਸ਼ੀ, ਡਾਇਰੈਕਟਰ ਰਾਮ ਰਛਪਾਲ ਸ਼ਰਮਾ, ਭਾਗਵਤ ਪਾਂਡਿਆ, ਹਰਫੁਲ ਭਵਸਾਰ, ਦਲੀਪ ਪਾਰਿਖ, ਪ੍ਰਸਿੱਧ ਸੰਗੀਤਕਾਰ ਤੇ ਟੀ. ਵੀ. ਐਂਕਰ ਸੁਨੀਤਾ ਬਰਮਾਨੀ, ਰਾਜਿੰਦਰ ਸਿੰਘ ਸਰਾਂ ਆਦਿ। ਜਿੰਨ੍ਹਾ ਉੱਦਮੀ ਬੀਬੀਆ ਨੇ ਵਿਸ਼ੇਸ਼ ਸੇਵਾ ਕੀਤੀ ਉਹ ਸਨ; ਮਿਸਜ ਸੁਰਿੰਦਰ ਸ਼ਰਮਾ, ਮਿਸਜ ਸੰਤੋਸ਼ ਮੱਕੜ, ਮਿਸਜ ਸੰਤੋਸ਼ ਜੋਸ਼ੀ, ਮਿਸਜ ਚੰਦਰ ਕਾਂਤਾ ਕਾਲੀਆ, ਮਿਸਜ ਵਿਜੇ ਸ਼ਰਮਾ, ਸਰਦਾਰਨੀ ਪ੍ਰਦੀਪ ਕੌਰ ਸਰਾਂ ਆਦਿ। ਜਿੰਨ੍ਹਾ ਮਹਾਨ ਹਸਤੀਆਂ ਨੂੰ ਨੀਨਾ ਤਾਂਗੜੀ ਨੇ ਸਨਮਾਨਤ ਕੀਤਾ ਉਹ ਸਨ: ਪ੍ਰਸਿੱਧ ਸੁਰਗਵਾਸੀ ਨਿਧਾਨ ਸਿੰਘ ਬਨਵੈਤ ਦੀ ਬਜੁਰਗ ਪਤਨੀ ਸਰਦਾਰਨੀ ਮਲਕੀਤ ਕੌਰ, ਬ੍ਰਹਮਟਨ ਸਿਟੀਜ਼ਨ ਕੌਂਸਲ ਦੇ ਪ੍ਰਧਾਨ ਮੈਰਨ ਐਡਮ, ਰੇਸ਼ਮੀ ਅਵਿਨਾਸ਼ ਰਾਣੀ, ਸਹਿਜ ਪਾਲ (ਰਾਜਧਾਨੀ ਸਵੀਟਸ) ਆਦਿ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …