-4.1 C
Toronto
Sunday, January 4, 2026
spot_img
Homeਕੈਨੇਡਾਸੰਤ ਰਣਜੀਤ ਸਿੰਘ ਭੋਗਪੁਰ ਵਾਲਿਆਂ ਦੀ 19ਵੀਂ ਬਰਸੀ 22 ਮਈ ਨੂੰ

ਸੰਤ ਰਣਜੀਤ ਸਿੰਘ ਭੋਗਪੁਰ ਵਾਲਿਆਂ ਦੀ 19ਵੀਂ ਬਰਸੀ 22 ਮਈ ਨੂੰ

Sant Ranjit Singh Ji copy copyਓਕਵਿੱਲ/ਬਿਊਰੋ ਨਿਊਜ਼ : ਮਹਾਨ ਤਜੱਸਵੀ, ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 19ਵੀਂ ਬਰਸੀ ਉਨ੍ਹਾਂ ਦੇ ਸ਼ਰਧਾਲੂਆਂ ਵਲੋਂ ਇਥੋਂ ਦੇ ਹਾਲਟਨ ਸਿੱਖ ਕਲਚਰਲ ਐਸੋਸੀਏਸ਼ਨ 2403 ਖਾਲਸਾ ਗੇਟ ਗੁਰੂਘਰ ਓਕਵਿੱਲ ਵਿਖੇ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਸੰਤਾਂ ਦੇ ਸ਼ਰਧਾਲੂ ਜਥੇਦਾਰ ਜੀਤ ਸਿੰਘ ਸਤਨਾਮਪੁਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 20 ਮਈ ਨੂੰ ਧੁਰਕੀ ਬਾਣੀ ਦੇ ਅਖੰਡ ਪਾਠ ਸਾਹਿਬ ਅਰੰਭ ਕਰਵਾਏ ਜਾਣਗੇ ਅਤੇ 22 ਮਈ ਨੂੰ ਇਨ੍ਹਾਂ ਦੇ ਭੋਗ ਪਾਏ ਜਾਣਗੇ।
ਉਪਰੰਤ ਰਾਗੀ ਸਿੰਘ ਸੰਗਤਾਂ ਨੂੰ ਗੁਰ-ਇਤਿਹਾਸ ਨਾਲ ਜੋੜਨਗੇ। ਗਰੂ ਦਾ ਲੰਗਰ ਅਤੁੱੱਟ ਵਰਤੇਗਾ। ਹੋਰ ਜਾਣਕਾਰੀ ਲਈ ਜਥੇਦਾਰ ਜੀਤ ਸਿੰਘ ਨੂੰ ਫੋਨ ਨੰਬਰ 905-331-9352 ਉਪਰ ਜਾਂ ਗੁਰਘਰ ਦੇ ਇਨ੍ਹਾਂ ਫੋਨ ਨੰਬਰਾਂ ਉਪਰ ਕਾਲ ਕੀਤੀ ਜਾ ਸਕਦੀ ਹੈ-905-469-1313 ਅਤੇ ਫੈਕਸ 416-850-4917

RELATED ARTICLES
POPULAR POSTS