Breaking News
Home / ਕੈਨੇਡਾ / ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਲਾਨਾ ਡਿਨਰ ਨਾਈਟ ਅਤੇ ਸਭਿਆਚਾਰਕ ਇਕੱਠ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਲਾਨਾ ਡਿਨਰ ਨਾਈਟ ਅਤੇ ਸਭਿਆਚਾਰਕ ਇਕੱਠ

ਟੋਰਾਂਟੋ/ਬਿਊਰੋ ਨਿਊਜ਼ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨਾਲ ਸਬੰਧਤ ਟੋਰਾਂਟੋ ਇਲਾਕੇ ਵਿਚ ਵਸਦੇ ਸਮੂਹ ਸਾਬਕਾ ਵਿਦਿਆਰਥੀਆਂ, ਕਰਮਚਾਰੀਆਂ, ਅਧਿਆਪਕਾਂ, ਸਾਇੰਸਦਾਨਾਂ ਅਤੇ ਕਿਸੇ ਵੀ ਤਰ੍ਹਾਂ ਯੂਨੀਵਰਸਿਟੀ ਨਾਲ ਜੁੜੇ ਸੱਜਣਾਂ ਅਤੇ ਖੇਤੀਬਾੜੀ ਵਿਭਾਗ ਪੰਜਾਬ ਨਾਲ ਸਬੰਧਤ ਸਾਰੇ ਕਰਮਚਾਰੀਆਂ, ਅਧਿਕਾਰੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਦੀ ਸਲਾਨਾ ‘ਡਿਨਰ ਨਾਈਟ’ ਮਿਤੀ 23 ਨਵੰਬਰ, 2019 ਦਿਨ ਐਤਵਾਰ ਨੂੰ ‘ਕੈਨੇਡੀਅਨ ਕਨਵੈਨਸ਼ਨ ਸੈਂਟਰ’, 79 ਬਰੈਮਸਟੀਲ ਰੋਡ, ਬਰੈਂਪਟਨ ON L6W 3K6 (ਕੈਨੇਡੀ ਅਤੇ ਸਟੀਲ) ਵਿਖੇ ਆਯੋਜਿਤ ਕੀਤੀ ਜਾ ਰਹੀ ਹੈ।
ਇਸ ਸਲਾਨਾ ਰਾਤਰੀ ਭੋਜ ‘ਡਿਨਰ ਨਾਈਟ’ ਮਿਲਣੀ ਵਿਚ ਪੁਰਾਣੇ ਨਵੇਂ ਦੋਸਤਾਂ ਨਾਲ ਮਿਲਣੀ ਤੋਂ ਇਲਾਵਾ ਸਾਡੇ ਆਪਣਿਆਂ ਦੁਆਰਾ ਰੰਗ-ਰੰਗ ਪ੍ਰੋਗਰਾਮ ਵੀ ਉਲੀਕਿਆ ਜਾਂਦਾ ਹੈ। ਸਮੂਹ ਸਬੰਧਿਤ ਸੱਜਣਾਂ ਨੂੰ ਬੇਨਤੀ ਹੈ ਕਿ ਆਓ ਇਸ ਸਲਾਨਾ ਡਿਨਰ ਨਾਈਟ ਵਿਚ ਆਪਣੇ ਪਰਿਵਾਰਾਂ ਸਮੇਤ ਸ਼ਾਮਲ ਹੋਈਏ ਅਤੇ ਸਾਡੀਆਂ ਪੀਏਯੂ ਨਾਲ ਜੁੜੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਆਪਣੀਆਂ ਸਾਂਝਾਂ ਨੂੰ ਹੋਰ ਗੂਹੜ੍ਹੀਆਂ ਕਰਨ ਦਾ ਇਕ ਹੋਰ ਯਤਨ ਕਰੀਏ। ਕਿਸੇ ਵੀ ਹੋਰ ਜਾਣਕਾਰੀ ਲਈ ਕੁਲਦੀਪ ਚਹਿਲ 647-290-9267 ਜਾਂ ਜਸਵੰਤ ਕੰਬੋਜ 416-567-4416 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …