Breaking News
Home / ਕੈਨੇਡਾ / ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਨਿਊਯਾਰਕ ਵਿਚ ਧੂਮ-ਧਾਮ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਨਿਊਯਾਰਕ ਵਿਚ ਧੂਮ-ਧਾਮ ਨਾਲ ਮਨਾਇਆ

ਨਿਊਯਾਰਕ ਦੇ ਵਰਲਡਫੇਅਰ ਮੈਰੀਨਾਂ ਵਿਚ ਐਸਪੀਰੇਸ਼ਨਸ਼ ਐਂਡ ਐਕਸ ਪਰੈਸ਼ਨਲ ਸੰਸਥਾ ਵਲੋਂ 17 ਨਵੰਬਰ ਨੂੰ ਬੜੀ ਹੀ ਧੂਮ ਧਾਮ ਨਾਲ ਸਰਬ ਸਾਂਝੀਵਾਲਤਾ ਦੇ ਪੈਗੰਬਰ ਸ੍ਰੀ ਗੁਰੂ ਨਾਨਕ ਪਾਤਸ਼ਾਹ ਦਾ 550ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਜਿਸ ਵਿਚ ਵੱਖ-ਵੱਖ ਧਰਮਾਂ ਦੇ ਧਾਰਮਿਕ ਆਗੂਆਂ ਅਤੇ ਸਮਾਜ ਸੇਵਕਾਂ, ਲਿਖਾਰੀਆਂ ਸਮੇਤ ਵੱਖ-ਵੱਖ ਸਟੇਟਾਂ ਤੋਂ ਆਏ ਲੋਕਾਂ ਨੇ ਹਿੱਸਾ ਲਿਆ। ਪ੍ਰੋਗਰਾਮ ਦਾ ਅਗਾਜ਼ ਬੀਬੀ ਪ੍ਰਾਚੀ ਮੱਕੜ ਵਲੋਂ ਪ੍ਰਮਾਤਮਾ ਦੀ ਉਸਤਤ ਵਿਚ ਕੀਰਤਨ ਨਾਲ ਹੋਇਆ। ਲੋਕਲ ਅੰਤਰਰਾਸ਼ਟਰੀ ਸਿੱਖ ਮਿਸ਼ਨਰੀ ਗਿਆਨੀ ਜਗਤਾਰ ਸਿੰਘ ਜਾਚਕ ਜੀ ਨੇ ਅਰਦਾਸ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਬਾਰੇ ਦੱਸਦਿਆਂ ਆਈ ਹੋਈ ਸੰਗਤ ਨੂੰ ਸੰਬੋਧਨ ਕੀਤਾ।
ਵੱਖ-ਵੱਖ ਧਰਮਾਂ ਦੇ ਨੁਮਾਇੰਦਿਆਂ ਨੇ ਇਸ ਮੌਕੇ ਉਪਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਬਾਰੇ ਚਰਚਾ ਕੀਤੀ। ਹਰ ਧਰਮ ਦੇ ਬੁਲਾਰਿਆਂ ਨੇ ਅਜਿਹਾ ਕਿਹਾ, ਜਿਵੇਂ ਸਾਂਝੀਵਾਲਤਾ ਦੇ ਉਪਦੇਸ਼ਕ ਸ੍ਰੀ ਗੁਰੂ ਨਾਨਕ ਦੇਵ ਜੀ ਉਨ੍ਹਾਂ ਦੇ ਹੀ ਧਰਮ ਦੇ ਨੁਮਾਇੰਦੇ ਅਤੇ ਮਸੀਹਾ ਹੋਣ। ਹਰ ਇਕ ਨੇ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਆਪਣੇ ਧਰਮ ਦਾ ਫਲਸਫਾ ਕਿਹਾ ਅਤੇ ਸਿੱਖ ਧਰਮ ਤੇ ਉਨ੍ਹਾਂ ਦੇ ਧਰਮ ਵਿਚ ਕੋਈ ਭਿੰਨਤਾ ਨਾ ਦੇਖੀ, ਸਗੋਂ ਸਾਂਝੀਵਾਲਤਾ ਦੇਖੀ।
ਅਮਰੀਕਾ ਦੀ ਪਾਰਸੀ ਸੰਸਥਾਵਾਂ ਦੀ ਫੈਡਰੇਸ਼ਨ ਦੇ ਪ੍ਰਧਾਨ ਹੋਮੀ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਦੇ ਫਲਸਫੇ ਉਪਰ ਬੋਲਦਿਆਂ ਬੜੀ ਸ਼ਰਧਾ ਨਾਲ ਨਾਮ ਜਪਣਾ, ਕਿਰਤ ਕਰਨੀ, ਵੰਡ ਛਕਣਾ ਦੇ ਸਿਧਾਂਤ ਨੂੰ ਦੁਨੀਆ ਦਾ ਸਰਵਉਤਮ ਸਿਧਾਂਤ ਆਖਿਆ।
ਯਹੂਦੀਆਂ ਦੇ ਨੁਮਾਇੰਦੇ ਜੇਸਨ ਕੈਪਲਿਨ ਅਤੇ ਉਸਦੀ ਪੂਰੀ ਟੀਮ ਨੇ ਇਸ ਮੌਕੇ ਪੰਜਾਬੀ ਵਿਚ ਸ਼ਬਦ ਗਾਇਨ ਕੀਤਾ। ਗਿਟਾਰ ਦੀ ਧੁਨ ਉਪਰ ਆਗਿਆ ਭਈ ਅਕਾਲ ਦੀ ਤਬੋ ਚਲਾਇਓ ਪੰਥ ਦਾ ਸ਼ਾਨਦਾਰ ਗਾਇਕ ਕੀਤਾ। ਵਾਹਿਗੁਰੂ ਸਤਿਨਾਮ, ਨਾਮ ਸਿਮਰਨ ਅਤੇ ਹੋਰ ਗੀਤਾਂ ਨਾਲ ਗੁਰੂ ਦੀ ਉਸਤਤ ਕੀਤੀ। ਸਾਇੰਸ ਆਫ ਸਪਿਰਿਚੁਐਲਟੀ ਦੇ ਨੁਮਾਇੰਦੇ ਪ੍ਰੋਫੈਸਰ ਐਂਡਰੂ ਵਿਡਿਕ, ਰਾਣਾ ਸਿੰਘ ਸੋਢੀ, ਆਲਮਦਾਰ ਸ਼ਾਹ, ਪ੍ਰੋਫੈਸਰ ਇੰਦਰਜੀਤ ਸਿੰਘ ਸਲੂਜਾ, ਅਰੁਨ ਵਰਮਾਨੀ, ਗੁਰਿੰਦਰਪਾਲ ਸਿੰਘ ਜੋਸ਼ਨ, ਸ਼ਹੀਦ ਬਲਬੀਰ ਸਿੰਘ ਸੋਢੀ ਦੇ ਪਰਿਵਾਰ ਵਲੋਂ ਰਾਣਾ ਸਿੰਘ ਸੋਢੀ, ਬਲਵਿੰਦਰ ਸਿੰਘ ਬਾਜਵਾ, ਵਨ ਵਰਲਡ ਵਨ ਗੌਡ ਦੇ ਐਡੀਟਰ ਪ੍ਰਵੀਨ ਚੋਪੜਾ ਅਤੇ ਦਰਸ਼ਨ ਸਿੰਘ ਬੱਗਾ ਆਦਿ ਨੇ ਆਈ ਹੋਈ ਸੰਗਤ ਨੂੰ ਸੰਬੋਧਨ ਕੀਤਾ। ਨੌਜਵਾਨ ਬੱਚੀ ਬੀਬੀ ਸ਼ਿਵਪ੍ਰੀਤ ਢਿੱਲੋਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਅੱਜ ਦੇ ਵਿਗਿਆਨ ਬਾਰੇ ਬੋਲਦਿਆਂ ਸਿੱਖ ਧਰਮ ਨੂੰ ਪੂਰਨ ਵਿਗਿਆਨਕ ਧਰਮ ਦੱਸਿਆ।
ਇਸ ਮੌਕੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਖੁਸ਼ੀ ਪ੍ਰਗਟਾਉਂਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਸਮੁੱਚੀ ਪਾਕਿਸਤਾਨੀ ਅਵਾਮ ਨੂੰ ਧੰਨਵਾਦ ਦਿੰਦਿਆਂ ਸਮੂਹ ਸਿੱਖ ਭਾਈਚਾਰੇ ਵਲੋਂ ਧੰਨਵਾਦ ਦਿੱਤਾ ਗਿਆ। ਇਸ ਮੌਕੇ ਐਸਪੀਰੇਸ਼ਨਸ ਅਤੇ ਐਕਸਪਰੈਸ਼ਨਸ ਵਲੋਂ ਇਮਰਾਨ ਖਾਨ ਅਤੇ ਪੂਰੀ ਪਾਕਿਸਤਾਨੀ ਕੌਮ ਨੂੰ ਵਨ ਗੌਡ ਹਿਊਮੈਨਟੀ ਐਵਾਰਡ ਵੀ ਦਿੱਤਾ ਗਿਆ, ਜੋ ਕਿ ਇਸ ਫੰਕਸ਼ਨ ਵਿਚ ਪਹੁੰਚੇ ਹੋਏ ਪਾਕਿਸਤਾਨੀ ਭਾਈਚਾਰੇ ਦੇ ਸਾਂਝੇ ਤੌਰ ‘ਤੇ ਸਮਾਜ ਸੇਵਕ ਜਨਾਬ ਨੂਰਸਾਲਿਕ ਦੀ ਅਗਵਾਈ ਵਿਚ ਇਹ ਸਨਮਾਨ ਹਾਸਲ ਕੀਤਾ।
ਵੱਖ-ਵੱਖ ਧਰਮਾਂ ਤੋਂ ਇਲਾਵਾ, ਸਮਾਜ ਸੇਵਕਾਂ ਅਤੇ ਹੋਰ ਲੋਕ ਜਿਨ੍ਹਾਂ ਨੇ ਮਾਨਵ ਭਲਾਈ ਦੇ ਕੰਮ ਕੀਤੇ, ਉਨ੍ਹਾਂ ਨੂੰ ਵੀ ਸਨਮਾਨਿਆ ਗਿਆ, ਜਿਨ੍ਹਾਂ ਵਿਚੋਂ ਕਰਨਲ ਡਾਕਟਰ ਕਮਲ ਸਿੰਘ ਕਲਸੀ, ਗੁਰਮੀਤ ਕੌਰ ਸੋਢੀ (ਮੀਡੀਆ), ਆਰਟਿਸਟ ਜਸਵੰਤ ਸਿੰਘ (ਕੈਨੇਡਾ), ਡਾ. ਆਈ.ਜੇ. ਸਿੰਘ, ਔਨਾਲੀ ਖਲਫਾਨ, ਗਿਆਨੀ ਜਗਤਾਰ ਸਿੰਘ ਜਾਚਕ, ਗਿਆਨੀ ਅਮਰਜੀਤ ਸਿੰਘ, ਗਿਆਨੀ ਸੁਰਜੀਤ ਸਿੰਘ, ਗਿਆਨੀ ਪ੍ਰਮਜੀਤ ਸਿੰਘ, ਗਿਆਨੀ ਕੁਲਦੀਪ ਸਿੰਘ ਅਤੇ ਗਿਆਨੀ ਭੁਪਿੰਦਰ ਸਿੰਘ ਜੀ ਆਦਿ ਨੂੰ ਵੀ ਪਲੈਕਾਂ ਨਾਲ ਸਨਮਾਨਿਆ ਗਿਆ। ਐਸਪੀਰੇਸ਼ਨਸ ਅਤੇ ਐਕਸਪਰੈਸ਼ਨਸ ਸੰਸਥਾ ਦੇ ਪ੍ਰਬੰਧਕ ਅਮਰਜੀਤ ਸਿੰਘ ਅਨੰਦ ਅੰਬੈਸਡਰ ਫਾਰ ਪੀਸ (ਇੰਟਰ ਰਿਲੀਜਸ ਫੈਡਰੇਸ਼ਨ ਫਾਰ ਵਰਲਡ ਪੀਸ), ਜਸਵਿੰਦਰ ਢਿੱਲੋਂ, ਪ੍ਰੋ. ਸਕਲਾਵਿਨ ਮਲਕ, ਧਰਮਪਾਲ ਸਿੰਘ, ਕੈਨੇਡਾ ਤੋਂ ਗੁਰਦੀਪ ਸਿੰਘ ਸਹਿਗਲ, ਸਵਿੱਟਜ਼ਰਲੈਂਡ ਤੋਂ ਚਰਨਜੀਤ ਸਿੰਘ ਅਤੇ ਆਰਟਿਸਟ ਜਸਵੰਤ ਸਿੰਘ (ਕੈਨੇਡਾ) ਵਲੋਂ ਇਸ ਪੂਰੇ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਸੀ। ਸਾਰੇ ਮਹਿਮਾਨਾਂ ਲਈ ਹਾਲ ਵਿਚ ਖੁੱਲ੍ਹੇ ਲੰਗਰ ਦਾ ਪੂਰਾ ਪ੍ਰਬੰਧ ਕੀਤਾ ਗਿਆ ਸੀ। ਬੀ.ਜੇ. ਸਟੂਡੀਓ ਦੇ ਬਲਦੇਵ ਸਿੰਘ ਜੀ ਦੀ ਟੀਮ ਵਲੋਂ ਫੋਟੋ ਵੀਡੀਓ ਅਤੇ ਸਾਊਂਡ ਸਿਸਟਮ ਦੀਆਂ ਸੇਵਾਵਾਂ ਨਿਭਾਈਆਂ ਗਈਆਂ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …