ਬਰੈਂਪਟਨ/ਹਰਜੀਤ ਬੇਦੀ : ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਅਤੇ ਨੌਰਥ ਅਮਰੀਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ 24 ਨਵੰਬਰ ਦਿਨ ਐਤਵਾਰ ਨੂੰ 1:00 ਵਜੇ ਤੋਂ 4:00 ਵਜੇ ਤੱਕ ਐਫ ਬੀ ਆਈ ਸਕੂਲ, 21 ਕੌਵੈਨਟਰੀ ਰੋਡ ਬਰੈਂਪਟਨ ਵਿਖੇ ਡਾਇਰੈਕਟਰ ਨਕੁਲ ਸਾਹਨੀ ਦੀ ਬਹੁ-ਚਰਚਿਤ ਫਿਲਮ ਇੱਜ਼ਤ ਨਗਰੀ ਕੀ ਅਸੱਭਿਆ ਬੇਟੀਆਂ ਦਿਖਾਈ ਜਾ ਰਹੀ ਹੈ।
ਇਹ ਫਿਲਮ ਵਿੱਚ ਉੱਤਰੀ ਭਾਰਤ ਵਿੱਚ ਅਣਖ ਖਾਤਰ ਹੁੰਦੇ ਕਤਲਾਂ ਦਾ ਨੌਜਵਾਨ ਲੜਕੀਆਂ ਵਲੋਂ ਕੀਤੇ ਜਾ ਰਹੇ ਵਿਰੋਧ ਤੇ ਸੰਘਰਸ਼ ਅਤੇ ਖਾਪ ਪੰਚਾਇਤਾਂ ਦੁਆਰਾ ਕੀਤੇ ਜਾਂਦੇ ਅਣਮਨੁੱਖੀ ਫੁਰਮਾਨਾਂ ਦੇ ਦੁਆਲੇ ਘੁੰਮਦੀ ਹੈ। ਪੰਜ ਜਾਟ ਲੜਕੀਆਂ ਦੀਆਂ ਕਹਾਣੀਆਂ ਨੂੰ ਇੱਕ ਲੜੀ ਵਿੱਚ ਪਰੋਅ ਕੇ ਖਾਪ ਪੰਚਾਇਤਾਂ ਦੀ ਰੂੜ੍ਹੀਵਾਦੀ ਸੋਚ, ਉਹਨਾਂ ਦੇ ਇੱਕ-ਪਾਸੜ ਫੈਸਲੇ ਅਤੇ ਹਿੰਸਾ ਨੂੰ ਆਹਮਣੇ ਸਾਹਮਣੇ ਰੱਖ ਕੇ ਇਹ ਫਿਲਮ ਅਜੋਕੇ ਭਾਰਤੀ ਸਮਾਜ ਵਿਚਲੇ ਦੋਗਲੇਪਣ, ਜਾਤਪਾਤ, ਲਿੰਗਕ ਵਿਤਕਰੇ ਅਤੇ ਮਰਦਾਨਗੀ ਧੌਂਸ ਨੂੰ ਬਹੁਤ ਹੀ ਸ਼ਕਤੀਸ਼ਾਲੀ ਢੰਗ ਨਾਲ ਨੰਗਾ ਕਰਦੀ ਹੈ। ਫਿਲਮ ਵਿਚਲੀਆਂ ਬਹੁ-ਕਹਾਣੀਆਂ ਮੁਤਾਬਕ ਸੀਮਾ ਦੇ ਭਰਾ ਮਨੋਜ ਅਤੇ ਭਰਜਾਈ ਨੂੰ ਇੱਕੋ ਗੋਤ ਵਿੱਚ ਵਿਆਹ ਕਰਨ ਕਰਕੇ ਉਹਨਾਂ ਦੀ ਜਿਊਣ ਦਾ ਹੱਕ ਖੋਹ ਲਿਆ ਜਾਂਦਾ ਹੈ। ਸੀਮਾ ਇਨਸਾਫ ਲਈ ਖਾਪ ਪੰਚਾਇਤ ਅਤੇ ਸਥਾਪਤੀ ਵਿਰੁੱਧ ਕੇਸ ਕੋਰਟ ਵਿੱਚ ਲੈ ਜਾਂਦੀ ਹੈ। ਇਸੇ ਤਰ੍ਹਾਂ ਮੁਕੇਸ਼ ਆਨਰ ਕਿਲਿੰਗ ਦਾ ਮਸਾਂ ਹੀ ਸ਼ਿਕਾਰ ਹੋਣੋ ਬਚੀ ਸੰਘਰਸ਼ ਕਰਦੀ ਹੋਈ ਆਪਣੇ ਲਈ ਨਵਾਂ ਜੀਵਨ ਰਾਸਤਾ ਲੱਭਣ ਵਿੱਚ ਕਾਮਯਾਬ ਹੋ ਜਾਂਦੀ ਹੈ।
ਮੋਨਿਕਾ, ਗੀਤਿਕਾ ਅਤੇ ਅੰਜਲੀ ਦੀਆਂ ਕਹਾਣੀਆਂ ਵੀ ਇਸੇ ਵਿਸ਼ੇ ਦੁਆਲੇ ਘੁੰਮਦੀਆਂ ਹਨ। ਅੰਜਲੀ ਦਾ ਪੀ ਐਚ ਡੀ ਦਾ ਥੀਸਸ ਰੁੜ੍ਹੀਵਾਦੀ ਤਾਕਤਾਂ ਵਿਰੁੱਧ ਇੱਕ ਬੁਲੰਦ ਆਵਾਜ਼ ਹੈ। ਫਿਲਮ ਦੇ ਸ਼ੋਅ ਤੋਂ ਬਾਅਦ ਇਸ ਦੇ ਡਾਇਰੈਕਟਰ ਨਕੁਲ ਸਾਹਨੀ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਦੇਣਗੇ। ਵਧੇਰੇ ਜਾਣਕਾਰੀ ਲਈ ਬਲਦੇਵ ਰਹਿਪਾ 416-881-7202 ਜਾਂ ਸੁਰਜੀਤ ਸਹੋਤਾ 416-704-0745 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …