ਟੋਰਾਂਟੋ : ਭਾਈਚਾਰੇ ਦੇ ਜਾਣੇ ਪਛਾਣੇ ਐਥਲੀਟ ਗੁਰਬਚਨ ਸਿੰਘ ਪੰਨੂੰ ਜਿਨ੍ਹਾਂ ਪਹਿਲਾਂ ਹੀ ਓਨਟਾਰੀਓ ਮਾਸਟਰਸ ਐਥਲੇਟਿਕਸ ਵਿੱਚ ਤਿੰਨ ਤਮਗੇ ਜਿੱਤ ਵੱਡੀ ਮੱਲ ਮਾਰੀ ਹੈ, ਹੁਣ ਯੋਰਕ ਯੂਨੀਵਰਸਿਟੀ ਵਿਖੇ ਚੱਲੀਆਂ ਨੌਰਥ ਸੈਂਟਰਲ ਅਮੈਰੀਕਨ ਐਂਡ ਕੈਰੀਬੀਅਨ ਮਾਸਟਰਸ ਐਥਲੈਟਿਕਸ ਚੈਂਪੀਅਨਸ਼ਿਪ ਖੇਡਾਂ ਵਿੱਚ ਹਿੱਸਾ ਲੈਂਦਿਆਂ ਇੱਕ ਹੋਰ ਜਿੱਤ ਪ੍ਰਾਪਤ ਕੀਤੀ ਹੈ। 28 ਮੁਲਕਾਂ ਦੇ 21 ਜੁਲਾਈ 2019 ਨੂੰ ਹੋਏ ਵੱਡੇ ਮੁਕਾਬਲੇ ਦੌਰਾਨ ਵੇਟ ਥਰੋ ਈਵਿਂਟ ਵਿੱਚ ਪੰਨੂੰ ਨੇ ਕਾਂਸੇ ਦਾ ਤਮਗਾ ਆਪਣੇ ਨਾਮ ਕਰ ਇੱਕ ਵਾਰ ਫਿਰ ਭਾਈਚਾਰੇ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਗੁਰਬਚਨ ਸਿੰਘ ਪੰਨੂੰ ਸਿਹਤਮੰਦ ਭਾਈਚਾਰੇ ਲਈ ਹਮੇਸ਼ਾ ਸਰਗਰਮ ਰਹੇ ਹਨ, ਹਰ ਸਾਲ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਰਹੇ ਹਨ ਅਤੇ ਦਿਲੋਂ ਚਾਹੁੰਦੇ ਹਨ ਕਿ ਵੱਧ ਤੋਂ ਵੱਧ ਪ੍ਰਤੀਯੋਗੀ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈ ਸਾਰਿਆਂ ਲਈ ਇੱਕ ਮਿਸਾਲ ਕਾਇਮ ਕਰਨ। ਇਸ ਬਾਰੇ ਕਿਸੇ ਕਿਸਮ ਦੀ ਜਾਣਕਾਰੀ ਜਾਂ ਮਦਦ ਲਈ ਇਨ੍ਹਾਂ ਨਾਲ ਇਸ ਨੰਬਰ ‘ਤੇ ਸੰਪਰਕ ਕੀਤਾ ਜਾ ਸਕਦਾ ਹੈ। (647 625 2586 )
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …