ਬਰੈਂਪਟਨ/ਬਿਊਰੋ ਨਿਊਜ਼ : ਬੰਬਾਰਡਿਅਰ ਨੇ ਟੋਰਾਂਟੋ ਏਅਰਪੋਰਟ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸਥਿਤ ਆਪਣੇ ਨਵੇਂ ਅਤਿ ਆਧੁਨਿਕ ਗਲੋਬਲ ਮੈਨੂਫੈਕਚਰਿੰਗ ਸੈਂਟਰ ਦੇ ਨਿਰਮਾਣ ਲਈ ਗ੍ਰੇਟਰ ਟੋਰਾਂਟੋ ਏਅਰਪੋਰਟ ਅਥਾਰਿਟੀ (ਜੀਟੀਏਏ) ਨਾਲ ਇੱਕ ਲੰਬੀ ਮਿਆਦ ਦੇ ਲੀਜ਼ ਸਮਝੌਤੇ ‘ਤੇ ਹਸਤਾਖਰ ਕੀਤੇ ਹਨ। ਇੱਥੋਂ 2023 ਵਿੱਚ ਪਹਿਲਾ ਉਤਪਾਦਨ ਸ਼ੁਰੂ ਕਰਨ ਲਈ ਮਿਸੀਸਾਗਾ ਵਿੱਚ ਸ਼ੁਰੂਆਤੀ ਕੰਮ ਚੱਲ ਰਿਹਾ ਹੈ। ਜਿੱਥੇ ਸਾਰੇ ਗਲੋਬਲ 7500 ਬਿਜਨਸ ਜੈਟਾਂ ਨੂੰ ਅਸੈਂਬਲ ਕੀਤਾ ਜਾਵੇਗਾ। ਇੱਥੇ ਹਜ਼ਾਰਾਂ ਦੀ ਸੰਖਿਆ ਵਿੱਚ ਹੁਨਰਮੰਦ ਮੁਲਾਜ਼ਮ ਇਸ ਉਤਪਾਦਨ ਕਾਰਜ ਨੂੰ ਨੇਪਰੇ ਚਾੜ੍ਹਨਗੇ। ਨਵੀਨਤਾ, ਸਾਇੰਸ ਅਤੇ ਸਨਅਤ ਮੰਤਰੀ ਨਵਦੀਪ ਬੈਂਸ ਨੇ ਕਿਹਾ, ” ਇਸ ਨਾਲ ਗ੍ਰੇਟਰ ਟੋਰਾਂਟੋ ਵਿਸ਼ਵ ਪੱਧਰੀ ਜਹਾਜ਼ਾਂ ਲਈ ਇੱਕ ਅਤਿ ਆਧੁਨਿਕ ਕੇਂਦਰ ਬਣੇਗਾ। ਏਅਰੋਸਪੇਸ ਕੈਨੇਡਾ ਵਿੱਚ ਸਭ ਤੋਂ ਨਵੀਨ ਅਤੇ ਵਿਸ਼ਵ ਉਦਯੋਗਾਂ ਵਿੱਚੋਂ ਇੱਕ ਹੈ। ਇਹ ਨਵੀਂ ਸੁਵਿਧਾ ਕੈਨੇਡਾ ਦੇ ਏਅਰੋਸਪੇਸ ਉਦਯੋਗ ਨੂੰ ਉਤਸ਼ਾਹਿਤ ਕਰੇਗੀ।”
ਬੰਬਾਰਡਿਅਰ ਵੱਲੋਂ ਜੀਟੀਏ ਨਾਲ ਲੀਜ਼ ਸਮਝੌਤਾ
RELATED ARTICLES

