ਟੋਰਾਂਟੋ : ਪੱਬਪਾ ਵਲੋਂ ਕਰਾਈ ਗਈ ਸੱਤਵੀਂ ਗਾਲਾ ਨਾਈਟ ਅਮਿੱਟ ਪੈੜਾਂ ਛੱਡ ਗਈ। ਮਿਸ ਪੰਜਾਬਣ ਦਾ ਮੁਕਾਬਲਾ ਮਿਸ ਰਮਨ ਨੇ ਜਿੱਤਿਆ। ਦੂਜੇ ਨੰਬਰ ‘ਤੇ ਰਹੀ ਹਰਜੀਤ ਚੱਠਾ। ਗਾਲਾ ਨਾਈਟ ਦਾ ਉਦਘਾਟਨ ਸ੍ਰੀਮਤੀ ਤਰਲੋਚਨ ਕੌਰ ਨੇ ਰਿਬਨ ਕੱਟ ਕੇ ਕੀਤਾ। ਡਾ. ਰਮਨੀ ਬਤਰਾ ਤੇ ਬਲਵਿੰਦਰ ਕੌਰ ਚੱਠਾ ਨੇ ਮਨਪ੍ਰੀਤ ਨੂੰ ਸਨਮਾਨਿਤ ਕੀਤਾ। ਮਨਪ੍ਰੀਤ ਕੌਰ 2012 ਵਿਚ ਮਿਸ ਪੰਜਾਬਣ ਰਹਿ ਚੁੱਕੇ ਹਨ।
ਮਿਸ ਪੰਜਾਬਣ ਮੁਕਾਬਲਿਆਂ ਦੇ ਜੱਜ ਡਾ. ਹਰਜਿੰਦਰ ਵਾਲੀਆ, ਗੁਰਪ੍ਰੀਤ ਪੰਨੂੰ ਤੇ ਡਾ. ਮਨਜੀਤ ਇੰਦਰਾ ਸਨ। ਪ੍ਰਭਜੋਤ ਕੌਰ ਸੰਧੂ ਮਿਸਜ਼ ਸੋਨੀ, ਪ੍ਰੀਤ ਗਿੱਲ, ਆਂਸੂ ਖੁਰਾਣਾ ਤੇ ਸਰਬਜੀਤ ਕੌਰ ਨੇ ਜੱਜਾਂ ਦੀ ਜੁੰਮੇਵਾਰੀ ਨਿਭਾਈ। ਮਨਜੀਤ ਕੌਰ ਵਰਵਾਲ, ਅਮਰਜੀਤ ਸਿੰਘ ਸੰਘਾ, ਸੁਭੇਗ ਸਿੰਘ ਕਥੂਰੀਆ, ਡਾਨ ਦਾ ਮਨੀ ਮੈਨ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਭਿਆਚਾਰਕ ਪੇਸ਼ ਕੀਤਾ ਗਿਆ। ਸਟੇਜ਼ ਦੀ ਜੁੰਮੇਵਾਰੀ ਸੰਤੋਖ ਸਿੰਘ ਸੰਧੂ ਤੇ ਰਵਿੰਦਰ ਸਿੰਘ ਨੇ ਨਿਭਾਈ। ਤ੍ਰਿਪਤਾ ਸਹਿੰਬੀ, ਰੁਪਿੰਦਰ ਕੌਰ ਸੰਧੂ, ਕਨਕਾ ਬੱਤਰਾ, ਸਰਦੂਲ ਸਿੰਘ ਥਿਆੜਾ, ਰਵਿੰਦਰ ਸਿੰਘ ਕੰਗ, ਰਾਜਬੀਰ ਦੁਸਾਂਝ, ਕੰਵਲਜੀਤ ਸਿੰਘ ਹੇਅਰ, ਗਗਨ ਚੱਠਾ, ਰੌਸ਼ਨ ਪਾਠਕ ਨੇ ਗਾਲਾ ਨਾਈਟ ਨੂੰ ਕਾਮਯਾਬ ਕਰਨ ਲਈ ਬਹੁਤ ਵਧੀਆ ਯੋਗਦਾਨ ਪਾਇਆ। ਮੱਲ ਸਿੰਘ ਬਾਸੀ ਸੀਨੀਅਰ ਗੱਭਰੂ ਐਲਾਨੇ ਗਏ। ਇੰਦਰਬੀਰ ਕੌਰ ਮਿਸਿਜ਼ ਪੰਜਾਬਣ ਬਣੇ ਤੇ ਸ਼ੀਖਾ ਦੂਸਰੇ ਨੰਬਰ ‘ਤੇ ਰਹੇ। ਜਾਗੋ ਨਾਲ ਵੀ ਖੂਬ ਰੌਣਕਾਂ ਲੱਗੀਆਂ। ਜਗਤ ਪੰਜਾਬੀ ਸਭਾ ਵਲੋਂ ਅਗਲੇ ਸਾਲ 20 ਅਤੇ 21 ਜੂਨ ਨੂੰ ਅੰਤਰ ਰਾਸ਼ਟਰੀ ਸੈਮੀਨਾਰ ਕਰਵਾਉਣ ਦਾ ਐਲਾਨ ਕੀਤਾ ਗਿਆ। ਪ੍ਰੋਗਰਾਮ ਦੌਰਾਨ ਸਾਰਾ ਹਾਲ ਨੱਕੋ ਨੱਕ ਭਰਿਆ ਹੋਇਆ ਸੀ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …